ਡਰੱਗ ਅਧਿਕਾਰੀਆਂ ਨੇ ਚਾਰ ਫਰਮਾਂ ਦਾ ਕੀਤਾ ਨਿਰੀਖਣ ਡਰੱਗ ਅਧਿਕਾਰੀਆਂ ਨੇ ਚਾਰ ਫਰਮਾਂ ਦਾ ਕੀਤਾ ਨਿਰੀਖਣ
Publish Date: Sun, 18 Oct 2026 05:51 PM (IST)
Updated Date: Sun, 18 Oct 2026 05:54 PM (IST)
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਿਆਂ ਦੇ ਵਪਾਰ ਨੂੰ ਅਤੇ ਇਨ੍ਹਾਂ ਨਾਲ ਸਬੰਧਤ ਘਰਾਣਿਆਂ ਨੂੰ ਜੜੋਂ ਹੀ ਖਤਮ ਕਰਨ ਦੇ ਉਪਰਾਲੇ ਤਹਿਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੁਖਦੀਪ ਸਿੰਘ ਡਰੱਗਜ਼ ਕੰਟਰੋਲ ਅਫ਼ਸਰ ਅੰਮ੍ਰਿਤਸਰ 3, ਦੁਆਰਾ ਹੌਟਸਪੌਟ ਖੇਤਰਾਂ ਵਿਚ 4 ਫਰਮਾਂ ਦਾ ਨਿਰੀਖਣ ਕੀਤਾ ਗਿਆ। ਬਬਲੀਨ ਕੌਰ ਡਰੱਗਜ਼ ਕੰਟਰੋਲ ਅਫ਼ਸਰ ਅੰਮ੍ਰਿਤਸਰ-2 ਨੇ ਸੁਮਨਪ੍ਰੀਤ ਕੌਰ ਮਾਨ ਦੀ ਅਗਵਾਈ ਵਾਲੀ ਪੁਲਿਸ ਟੀਮ ਦੇ ਨਾਲ ਐੱਸਐੱਚਓ ਪੀਐੱਸ ਵੇਰਕਾ ਵਿਚ ਮੈਸਰਜ਼ ਨਿਊ ਰਾਣਾ ਕੈਮਿਸਟ ਦੁਕਾਨ ਅਜੀਤ ਨਗਰ ਬਾਜ਼ਾਰ ਵੇਰਕਾ ਪਾਸੋਂ ਪ੍ਰੀਗਾਬਾਲਿਨ ਅਤੇ ਮਿਥਾਈਲਕੋਬਾਲਾਮਿਨ ਵਾਲੀਆਂ 04 ਕਿਸਮਾਂ ਦੀਆਂ ਐਲੋਪੈਥਿਕ ਦਵਾਈਆਂ ਜਿਨ੍ਹਾਂ ਵਿਚ ਪ੍ਰੀਗਾਬਾਲਿਨ ਅਤੇ ਨੌਰਟ੍ਰੀਪਟੀਲਾਈਨ; ਡਾਈਸਾਈਕਲੋਮਾਈਨ ਅਤੇ ਪੈਰਾਸੀਟਾਮੋਲ ਨੂੰ ਫਾਰਮ 16 ’ਤੇ ਜ਼ਬਤ ਕੀਤਾ ਗਿਆ ਕਿਉਂਕਿ ਵਿਕਰੇਤਾ ਇਸ ਦਾ ਖਰੀਦ ਬਿੱਲ ਪੇਸ਼ ਕਰਨ ਵਿੱਚ ਅਸਫਲ ਰਿਹਾ ਅਤੇ ਵਿਕਰੀ ਰਿਕਾਰਡ ਅਧੂਰਾ ਪਾਇਆ ਗਿਆ। ਅਧਿਕਾਰੀਆਂ ਦੀ ਮੰਗ ਤੇ ਸ਼ਡਿਊਲ ਐਚ-1 ਰਜਿਸਟਰ ਨਹੀਂ ਦਿਖਾਇਆ ਗਿਆ। ਇਸ ਤੋਂ ਇਲਾਵਾ ਭਗਤ ਮੈਡੀਕਲ ਸਟੋਰ ਅਜੀਤ ਨਗਰ ਬਾਜ਼ਾਰ ਵੇਰਕਾ ਮੰਗ ਤੇ ਸ਼ਡਿਊਲ ਐਚ-1 ਰਜਿਸਟਰ ਨਹੀਂ ਦਿਖਾਇਆ ਗਿਆ ਅਤੇ ਨਿਰੀਖਣ ਦੌਰਾਨ ਮੰਗ ’ਤੇ ਸ਼ਡਿਊਲ ਐਚ-1 (ਸੇਫਿਕਸਾਈਮ) ਦੇ ਖਰੀਦ ਬਿੱਲ ਨਹੀਂ ਦਿਖਾਏ ਗਏ। ਗੁਰੂ ਨਾਨਕ ਮੈਡੀਕਲ ਸਟੋਰ ਵੇਰਕਾ ਖਰੀਦ ਦਾ ਰਿਕਾਰਡ ਦਿਖਾਇਆ ਹੈ ਪਰ ਮੰਗ ’ਤੇ ਅਨੁਸਾਰੀ ਵਿਕਰੀ ਰਿਕਾਰਡ ਨਹੀਂ ਦਿਖਾਇਆ ਗਿਆ। ਸ਼ਡਿਊਲ ਰਜਿਸਟਰ ਰੱਖਿਆ ਗਿਆ ਸੀ, ਪਰ ਅਪ-ਟੂ-ਡੇਟ ਨਹੀਂ ਰੱਖਿਆ ਗਿਆ। ਜ਼ਬਤ ਕੀਤੀਆਂ ਦਵਾਈਆਂ ਦੀ ਹਿਰਾਸਤ ਸੁਪ੍ਰੀਤ ਕੌਰ ਐੱਲਡੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਅੰਮ੍ਰਿਤਸਰ ਦੀ ਅਦਾਲਤ ਤੋਂ ਵੀ ਪ੍ਰਾਪਤ ਕੀਤੀ ਗਈ ਹੈ।