ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਮੁਜ਼ਾਹਰਾ ਪੰਜਾਬ ਸਰਕਾਰ ਨੇ ਪੈਨਸ਼ਨਰਾਂ ਦੀ ਕੋਈ ਮੰਗ ਪੂਰੀ ਨਹੀਂ ਕੀਤੀ - ਕਾਲੀਆ
Publish Date: Sun, 18 Oct 2026 05:47 PM (IST)
Updated Date: Sun, 18 Oct 2026 05:48 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਟੇਟ ਪੈਂਨਸ਼ਨਰਜ ਅਤੇ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਦਨ ਗੋਪਾਲ ਦੀ ਪ੍ਰਧਾਨਗੀ ਹੇਠ ਸਥਾਨਕ ਕੰਪਨੀ ਬਾਗ ਵਿਖੇ ਹੋਈ। ਮਦਨ ਲਾਲ ਮੰਨਣ ਜਨਰਲ ਸਕੱਤਰ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਅਤੇ ਕਾਰਵਾਈ ਚਲਾਈ। ਵਿਤ ਸਕੱਤਰ ਯਸ਼ਦੇਵ ਡੋਗਰਾ ਨੇ ਮਹੀਨਾਵਾਰ ਵਿਤ ਰੀਪੋਰਟ ਪੇਸ਼ ਕੀਤੀ ਅਤੇ 17 ਦਸੰਬਰ 26 ਨੂੰ ਪੈਨਸ਼ਨ ਦਿਵਸ ਮਨਾਉਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ। ਸੁਖਦੇਵ ਰਾਜ ਕਾਲੀਆ ਪ੍ਰੈਸ ਸਕੱਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਰਚ 22 ਤੋਂ ਲੈ ਕੇ ਹੁਣ ਤੱਕ ਸਰਕਾਰ ਵੱਲੋਂ ਪੈਨਸ਼ਨਰਜ਼ ਦੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ। ਉਲਟਾ ਮੀਟਿੰਗ ਸੱਦ ਕੇ ਮੀਟਿੰਗ ਨਹੀਂ ਕੀਤੀ ਜਾਂਦੀ। 51 ਪ੍ਰਤੀਸ਼ਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਤਨਖ਼ਾਹਾਂ ਤੇ ਖਰਚ ਹੁੰਦਾ ਦੱਸ ਕੇ ਕੋਰਾ ਝੂਠ ਬੋਲਿਆ ਹੈ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ 8 ਪ੍ਰਤੀਸ਼ਤ ਡੀਏ ਬਿਨਾ ਬਕਾਏ ਤੋਂ ਦੇ ਕੇ ਡੀਏ ਨੂੰ ਡੀ - ਲਿੰਕ ਕਰਨ ਵੱਲ ਤੁਰ ਪਈ ਹੈ ਤੇ ਰਹਿੰਦਾ 10 ਪ੍ਰਤੀਸ਼ਤ ਦੇਣ ਵੱਲ ਕੋਈ ਧਿਆਨ ਨਹੀਂ। ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ, ਪੈਨਸ਼ਨਰਜ਼ ਨੂੰ 2.59 ਦਾ ਗੁਣਾਂਕ ਨਹੀਂ, ਤੋਂ ਇਲਾਵਾ ਬਹੁਤ ਮੰਗਾਂ ਹਨ, ਜਿਨ੍ਹਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ। ਪ੍ਰਧਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜਦੋਂ ਪੈਨਸ਼ਨਰਜ਼ ਆਪਣੀ ਪੈਨਸ਼ਨ, 2.59 ਨਾਲ ਬਣਾਉਦੇ ਹਨ ਤਾਂ ਵੇਖਦੇ ਨੇ ਤਾਂ ਹੁਣ ਦੀ ਪੈਨਸ਼ਨ ਨਾਲ ਬਹੁਤ ਘਾਟਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਪੈਂਨਸ਼ਨਰਜ ਕਨਫੈਡਰੇਸ਼ਨ ਦੇ ਅਨੁਸਾਰ ਮੁਲਾਜ਼ਮ -ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਵੱਲੋਂ ਦਿੱਤੇ ਸੰਘਰਸ਼, ਜਿਵੇਂ ਕਿ ਮੁਲਾਜ਼ਮਾਂ 21 ਅਤੇ 22 ਅਕਤੂਬਰ ਨੂੰ ਸਮੂਹਿਕ ਛੁੱਟੀ, ਮੰਗਾਂ ਮਨਵਾਉਣ ਲਈ ਲੈ ਰਹੀ ਹੈ, ਦੀ ਐਸੋਸੀਏਸ਼ਨ ਪੂਰਾ ਸਹਿਯੋਗ ਕਰੇਗੀ। ਇਸ ਮੌਕੇ ਪ੍ਰਿੰਸੀਪਲ ਬਲਦੇਵ ਸਿੰਘ ਸੰਧੂ, ਕਰਤਾਰ ਸਿੰਘ ਐਮਏ, ਸਤਨਾਮ ਸਿੰਘ ਪਾਖਰਪੁਰਾ, ਰਮੇਸ਼ ਭਨੋਟ, ਲਖਬੀਰ ਸਿੰਘ ਢੋਟ, ਭੁਪਿੰਦਰ ਸਿੰਘ, ਸੁਖਦੇਵ ਸਿੰਘ ਘਈ, ਬਾਬਾ ਬਲਵਿੰਦਰ ਸਿੰਘ, ਬਲਕਾਰ ਨਈਅਰ, ਕੁਲਵੰਤ ਸਿੰਘ ਮੱਲ੍ਹੀ, ਪਿਆਰਾ ਲਾਲ ਭਗਤ, ਗਿਆਨੀ ਮੋਹਨ ਸਿੰਘ, ਪ੍ਰਿੰਸੀਪਲ ਸੋਹਨ ਲਾਲ, ਗੁਰਬਚਨ ਸਿੰਘ, ਬਲਦੇਵ ਸਿੰਘ ਡੀਈਓ, ਕੁਲਬੀਰ ਸਿੰਘ ਜੰਡਿਆਲਾ, ਵਿਜੇ ਕੁਮਾਰ ਪੰਚਾਇਤ ਅਫਸਰ, ਇੰਦਰਜੀਤ ਸਿੰਘ ਬਾਜਵਾ, ਮੋਤੀ ਲਾਲ ਦੇਵਗਨ, ਵਿਜੇ ਕੁਮਾਰ ਭਸੀਨ ਅਤੇ ਸੁਰਿੰਦਰ ਕੁਮਾਰ ਚਵਿੰਡਾ ਦੇਵੀ ਤੋਂ ਇਲਾਵਾ ਹੋਰ ਵੀ ਸਾਥੀਆਂ ਨੇ ਭਾਗ ਲਿਆ।