ਮਾਂ ਚਿੰਤਪੁਰਨੀ ਲੋਕ ਸੇਵਾ ਸੁਸਾਇਟੀ ਦੇ ਸੋਢੀ ਪ੍ਰਧਾਨ ਨਿਯੁਕਤ ਮਾਂ ਚਿੰਤਪੁਰਨੀ ਲੋਕ ਸੇਵਾ ਸੁਸਾਇਟੀ ਦਾ ਗਠਨ
Publish Date: Sun, 18 Oct 2026 05:03 PM (IST)
Updated Date: Sun, 18 Oct 2026 05:06 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਮਾਜ ਸੇਵਾ ਅਤੇ ਲੋਕ ਭਲਾਈ ਦੇ ਉਦੇਸ਼ ਨਾਲ ‘ਮਾਂ ਚਿੰਤਪੁਰਨੀ ਲੋਕ ਸੇਵਾ ਸੁਸਾਇਟੀ’ ਦਾ ਗਠਨ ਕੀਤਾ ਗਿਆ ਹੈ। ਸੁਸਾਇਟੀ ਦੇ ਗਠਨ ਨੂੰ ਲੈ ਕੇ ਕੀਤੀ ਗਈ ਪਲੇਠੀ ਮੀਟਿੰਗ ਵਿਚ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਮੀਟਿੰਗ ਵਿਚ ਸੁਸਾਇਟੀ ਦੇ ਉਦੇਸ਼ਾਂ ਅਤੇ ਭਵਿੱਖ ਦੀਆਂ ਯੋਜਨਾਵਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸੁਸਾਇਟੀ ਦੀ ਨਵ-ਨਿਯੁਕਤ ਕਾਰਜਕਾਰਨੀ ਅਨੁਸਾਰ ਚੇਅਰਮੈਮਨ ਮਾਨਵ ਸੋਢੀ, ਪ੍ਰਧਾਨ ਸ਼ੁਭਮ ਮਹਾਜਨ, ਮੀਤ ਪ੍ਰਧਾਨ ਤਰਸੇਮ ਸਿੰਘ, ਜਨਰਲ ਸਕੱਤਰ ਵਿਪਨ ਕੁਮਾਰ ਬੇਦੀ, ਖਜ਼ਾਨਚੀ ਰਸ਼ਪਾਲ ਮਸੀਹ, ਸੰਯੁਕਤ ਸਕੱਤਰ ਰਿਸ਼ਬ ਅਨੇਜਾ, ਸੰਯੁਕਤ ਸਕੱਤਰ ਰਾਘਵ ਬੇਦੀ, ਆਈਟੀ ਮੀਡੀਆ ਇੰਚਾਰਜ ਸਚਿਨ ਸ਼ਰਮਾ, ਸਲਾਹਕਾਰ ਭੁਪਿੰਦਰ ਗੁਪਤਾ, ਤਰੁਣ ਚਾਵਲਾ, ਨਰਿੰਦਰ ਕੁਮਾਰ ਤੇ ਹਰਚੰਦ ਸਿੰਘ ਨਿਯੁਕਤ ਕੀਤੇ ਗਏ। ਇਸ ਤੋਂ ਇਲਾਵਾ ਕਾਰਜਕਾਰਨੀ ਮੈਂਬਰਾਂ ਵਿਚ ਰੋਹਿਤ ਗੁਪਤਾ, ਰਮੇਸ਼ ਸ਼ਰਮਾ, ਰਿਸ਼ੂ ਮਹਾਜਨ, ਪ੍ਰਭਜੀਤ ਸਿੰਘ, ਮਨਮੀਤ ਸਿੰਘ, ਰਿਸ਼ੂ ਠਾਕੁਰ ਦੀ ਚੋਣ ਕੀਤੀ ਗਈ। ਚੇਅਰਮੈਮਨ ਮਾਨਵ ਸੋਢੀ ਅਤੇ ਨਵ-ਨਿਯੁਕਤ ਪ੍ਰਧਾਨ ਸ਼ੁਭਮ ਮਹਾਜਨ ਨੇ ਕਿਹਾ ਕਿ ਸੁਸਾਇਟੀ ਜਲਦੀ ਹੀ ਆਪਣੇ ਸੇਵਾ ਕਾਰਜਾਂ ਦੀ ਸ਼ੁਰੂਆਤ ਕਰੇਗੀ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੋੜਨਾ ਸੁਸਾਇਟੀ ਦੀ ਪਹਿਲ ਹੋਵੇਗੀ। ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਸੁਸਾਇਟੀ ਪੂਰੀ ਤਰ੍ਹਾਂ ਗੈਰ-ਸਿਆਸੀ ਅਤੇ ਸਮਾਜਿਕ ਸੰਸਥਾ ਵਜੋਂ ਕੰਮ ਕਰੇਗੀ। ਸੁਸਾਇਟੀ ਦਾ ਮੁੱਖ ਉਦੇਸ਼ ਗਰੀਬ, ਲੋੜਵੰਦ ਲੋਕਾਂ ਦੀ ਸਹਾਇਤਾ, ਧਾਰਮਿਕ ਯਾਤਰਾਵਾਂ ਵਿਚ ਸਹਿਯੋਗ, ਖੂਨਦਾਨ ਕੈਂਪ, ਸਿਹਤ ਜਾਂਚ ਕੈਂਪ, ਸਿੱਖਿਆ ਦੇ ਖੇਤਰ ਵਿਚ ਮਦਦ ਅਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਵਿਰੁੱਧ ਜਾਗਰੂਕਤਾ ਫੈਲਾਉਣਾ ਹੋਵੇਗਾ। ਵਿਸ਼ੇਸ਼ ਤੌਰ ਤੇ ਮਾਂ ਚਿੰਤਪੁਰਨੀ ਧਾਮ ਜਾਣ ਵਾਲੇ ਸ਼ਰਧਾਲੂਆਂ ਦੀ ਸੇਵਾ ਅਤੇ ਸਹਿਯੋਗ ਲਈ ਵੀ ਸੁਸਾਇਟੀ ਕੰਮ ਕਰੇਗੀ। ਮੀਟਿੰਗ ਦੌਰਾਨ ਚੁਣੇ ਅਹੁਦੇਦਾਰਾਂ ਨੇ ਮਾਂ ਚਿੰਤਪੁਰਨੀ ਦੇ ਆਸ਼ੀਰਵਾਦ ਨਾਲ ਸਮਾਜ ਸੇਵਾ ਦੇ ਕੰਮਾਂ ਨੂੰ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਕਰਨ ਦਾ ਪ੍ਰਣ ਲਿਆ। ਇਸ ਦੌਰਾਨ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਚੇਅਰਮੈਮਨ ਮਾਨਵ ਸੋਢੀ ਅਤੇ ਪ੍ਰਧਾਨ ਸ਼ੁਭਮ ਮਹਾਜਨ ਨੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ।