‘ਦਿੱਲੀ ਪ੍ਰੀਮੀਅਮ ਸਕੂਲ’ ’ਚ ਮਨਾਇਆ ਡਾਂਡੀਆ ਉਤਸਵ ‘ਦਿੱਲੀ ਪ੍ਰੀਮੀਅਮ ਸਕੂਲ’ ’ਚ ਮਨਾਇਆ ਡਾਂਡੀਆ ਉਤਸਵ
Publish Date: Sun, 18 Oct 2026 04:55 PM (IST)
Updated Date: Sun, 18 Oct 2026 04:57 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਣਜੀਤ ਐਵੀਨਿਊ ਵਿਖੇ ਸਥਿਤ ‘ਦਿੱਲੀ ਪ੍ਰੀਮੀਅਮ ਸਕੂਲ’ ਦੇ ਚੇਅਰਮੈਨ ਅਤੇ ਫਾਊਂਡਰ ਅਮਨ ਕੁਮਾਰ ਅਤੇ ਪ੍ਰਿੰਸੀਪਲ ਰੇਨੂੰ ਸ਼ਰਮਾ ਦੀ ਅਗਵਾਈ ਹੇਠ ਬੱਚਿਆਂ ਅਤੇ ਸਮੂਹ ਸਟਾਫ ਵਲੋਂ ‘ਡਾਂਡੀਆ ਉਤਸਵ-2026’ ਤੇ ਨਵਰਾਤਰੇ ਸੈਲੀਬ੍ਰੇਸ਼ਨ’ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਵਿਚ ਗੇਮਜ਼, ਡਾਂਡੀਆ ਰਾਸ, ਪੰਜਾਬੀ ਗਰਬਾ ਆਦਿ ਕਰਵਾਈਆਂ ਗਈਆਂ। ਵੱਖ-ਵੱਖ ਪਹਿਰਾਵਿਆਂ ਵਿਚ ਸੱਜ ਕੇ ਸਕੂਲ ਪਹੁੰਚੇ ਬੱਚੇ ਬਹੁਤ ਹੀ ਸੁੰਦਰ ਲੱਗ ਰਹੇ ਸਨ। ਸਟਾਫ ਅਧਿਆਪਕਾਂ ਵਲੋਂ ਵੀ ਇਸ ਸਮਾਰੋਹ ਵਿਚ ਸ਼ਾਮਿਲ ਹੁੰਦਿਆ ਆਨੰਦ ਮਾਣਿਆ ਗਿਆ। ਪੰਜਾਬੀ ਗਰਬਾ ਖੇਡਦਿਆਂ ਬੱਚਿਆਂ ਨੇ ਰਵਾਇਤੀ ਢੰਗ ਨਾਲ ਖੂਬ ਮਸਤੀ ਕੀਤੀ। ਪ੍ਰਿੰਸੀਪਲ ਰੇਨੂੰ ਸ਼ਰਮਾ ਨੇ ਕਿਹਾ ਕਿ ਬੱਚਿਆਂ ਅਤੇ ਸਟਾਫ ਵਲੋਂ ਇਸ ਤਿਉਹਾਰ ਸੀਜਨ ਦੌਰਾਨ ਇਹ ਯਾਦਗਾਰੀ ਸਮਾਰੋਹ ਕਰਵਾਇਆ ਗਿਆ। ਇਸ ਤਰ੍ਹਾਂ ਦੇ ਸਮਾਗਮ ਬੱਚਿਆਂ ਤੇ ਅਧਿਆਪਕਾਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਵਾਲਾ ਮਾਹੋਲ ਵੀ ਪੈਦਾ ਕਰਦੇ ਹਨ ਅਤੇ ਬੱਚੇ ਇਸ ਦਾ ਖੂਬ ਆਨੰਦ ਮਾਣਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵਿਚ ਹਰ ਦਿਨ-ਤਿਉਹਾਰ ਬੱਚਿਆਂ ਤੇ ਅਧਿਆਪਕਾਂ ਨਾਲ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਮਕਸਦ ਬੱਚਿਆਂ ਨੂੰ ਸਾਡੀ ਸੰਸਕ੍ਰਿਤੀ ਤੇ ਹਰ ਤਿਉਹਾਰ ਬਾਰੇ ਜਾਣੂੰ ਕਰਵਾਉਣਾ ਹੈ। ਇਸ ਨਾਲ ਬੱਚਿਆਂ ਦੇ ਗਿਆਨ ਵਿਚ ਵੀ ਵਾਧਾ ਹੁੰਦਾ ਹੈ। ਇਸ ਦੌਰਾਨ ਗਰਬਾ ਦੇ ਗੀਤਾਂ ’ਤੇ ਡਾਂਸ, ਖੇਡਾਂ ਤੇ ਹੋਰ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਜੇਤੂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ। ਪ੍ਰਿੰਸੀਪਲ ਰੇਨੂੰ ਸ਼ਰਮਾ ਨੇ ਕਿਹਾ ਕਿ ਬੱਚਿਆਂ ਦੇ ਮਾਪਿਆਂ ਦਾ ਵੀ ਬੇਹੱਦ ਸਹਿਯੋਗ ਰਹਿੰਦਾ ਹੈ, ਜੋ ਸਾਡੇ ’ਤੇ ਵਿਸ਼ਵਾਸ ਜਤਾਉਂਦੇ ਹਨ। ਉਨ੍ਹਾਂ ਕਿਹਾ ਕਿ ਸਕੂਲ ਵਿਚ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਉਣ ਅਤੇ ਹੋਰ ਗਤੀਵਿਧੀਆਂ ਲਈ ਸਮੂਹ ਸਟਾਫ ਵਚਨਬੱਧ ਹੈ। ਇਸ ਮੌਕੇ ਕਨਿਕਾ ਅਰੋੜਾ, ਇਤੀ ਖਜੂਰੀਆ, ਨੇਹਾ ਰਾਮਪਾਲ, ਊਮਾ, ਹਰਜੋਤ ਕੌਰ ਆਦਿ ਹਾਜ਼ਰ ਸਨ।