ਸੀਟੂ ਜਥੇਬੰਦੀ ਦਾ ਧਰਨਾ ਮੁਲਤਵੀ
ਸੀਟੂ ਜਥੇਬੰਦੀ ਦਾ ਧਰਨਾ ਮੁਲਤਵੀ
Publish Date: Sun, 18 Oct 2026 04:31 PM (IST)
Updated Date: Sun, 18 Oct 2026 04:33 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਸੀਟੂ ਜਥੇਬੰਦੀ ਦੇ ਦਫਤਰ ਪੁਤਲੀਘਰ ਵਿਖੇ ਗੱਲਬਾਤ ਕਰਦਿਆਂ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਕਿਹਾ ਕਿ ਜਥੇਬੰਦੀ ਨੇ ਪਰੀਸਾ ਇੰਡਸਟਰੀ ਬੱਲਕਲਾਂ ਦੇ ਮਾਲਕਾਂ ਨੂੰ ਨੋਟਿਸ ਦਿੱਤਾ ਸੀ ਕਿ ਕੱਢੇ ਹੋਏ ਵਰਕਰਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਇਸ ਸਬੰਧੀ ਸੀਟੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਚਰਨਜੀਤ ਮਜੀਠਾ ਦੀ ਅਗਵਾਈ ਵਿੱਚ ਮਾਲਕਾਂ ਵੱਲੋਂ ਵਾਲੇ ਆਏ ਸੱਦੇ ਮੁਤਾਬਕ ਉਨ੍ਹਾਂ ਨੂੰ ਮਿਲੇ ਅਤੇ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਵਰਕਰਾਂ ਨੂੰ 27 ਅਕਤੂਬਰ ਨੂੰ ਕੰਮ ਤੇ ਰੱਖ ਲਿਆ ਜਾਵੇਗਾ। ਇਸ ਸਬੰਧੀ ਸੀਟੂ ਦਫਤਰ ਵਿਖੇ ਮੀਟਿੰਗ ਕਰ ਕੇ ਫੈਸਲਾ ਕੀਤਾ ਗਿਆ ਕਿ ਮਾਲਕਾਂ ਵੱਲੋਂ ਕੀਤੇ ਗਏ ਫੈਸਲੇ ਅਨੁਸਾਰ 22 ਅਕਤੂਬਰ ਨੂੰ ਹੋਣ ਵਾਲੇ ਰੋਸ ਪ੍ਰਦਰਸ਼ਨ ਨੂੰ 27 ਅਕਤੂਬਰ ਤਕ ਮੁਲਤਵੀ ਕੀਤਾ ਜਾਂਦਾ ਹੈ। ਜੇਕਰ 27 ਅਕਤੂਬਰ ਨੂੰ ਵਰਕਰ ਨੂੰ ਬਹਾਲ ਨਾ ਕੀਤਾ ਤਾਂ ਸੀਟੂ ਵਰਕਰ ਦੁਬਾਰਾ ਮੀਟਿੰਗ ਕਰਕੇ ਰੋਸ ਧਰਨੇ ਦੀ ਮਿਤੀ ਐਲਾਨ ਕਰਨਗੇ। ਇਸ ਮੌਕੇ ਕਾਮਰੇਡ ਸੁੱਚਾ ਸਿੰਘ ਅਜਨਾਲਾ ਮੀਤ ਪ੍ਰਧਾਨ ਪੰਜਾਬ, ਚਰਨਜੀਤ ਮਜੀਠਾ ਜ਼ਿਲਾ ਪ੍ਰਧਾਨ, ਕਿਰਪਾ ਰਾਮ ਜ਼ਿਲ੍ਹਾ ਮੀਤ ਪ੍ਰਧਾਨ, ਵਿਜੇ ਕੁਮਾਰ, ਬਿੱਟੂ ਵੇਰਕਾ, ਭਗਵੰਤ ਸਿੰਘ, ਤਰਸੇਮ ਸਿੰਘ ਦਿਓਲ ਆਦਿ ਹਾਜ਼ਰ ਸਨ।