ਈਟੀਓ ਨੇ ਕੀਤੇ ਵਾਅਦੇ ਸਮਾਂ ਰਹਿੰਦਿਆਂ ਹੀ ਕੀਤੇ ਪੂਰੇ: ਸਰਪੰਚ ਸਰਜਾ ਈਟੀਓ ਨੇ ਕੀਤੇ ਵਾਅਦੇ ਸਮਾਂ ਰਹਿੰਦਿਆਂ ਹੀ ਪੂਰੇ ਕੀਤੇ : ਸਰਪੰਚ ਸਰਜਾो
Publish Date: Sun, 18 Oct 2026 04:25 PM (IST)
Updated Date: Sun, 18 Oct 2026 04:27 PM (IST)
ਤਰਲੋਚਨ ਸਿੰਘ ਧੰਜੂ, ਪੰਜਾਬੀ ਜਾਗਰਣ ਟਾਂਗਰਾ : ਜੰਡਿਆਲਾ ਗੁਰੂ ਦੇ ਦੁਸਹਿਰਾ ਗਰਾਊਂਡ ਵਿਚ ਬਣਿਆ ਸ਼ਾਨਦਾਰ ਸਟੇਡੀਅਮ ਵਿਕਾਸ ਅਤੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਨਿਭਾਉਣ ਦੀ ਮਿਸਾਲ ਬਣੇਗਾ। ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੋ ਕਿਹਾ ਉਹ ਕਰ ਕੇ ਦਿਖਾਇਆ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਸਰਪੰਚ ਗੁਰਮੁੱਖ ਸਿੰਘ ਸਰਜਾ ਨੇ ਕਿਹਾ ਕਿ ਹਰਭਜਨ ਸਿੰਘ ਈਟੀਓ ਅਜਿਹੇ ਆਗੂ ਹਨ। ਜੋ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਸਿਰਫ਼ ਸ਼ਬਦਾਂ ਤਕ ਸੀਮਤ ਨਹੀਂ ਰੱਖਦੇ, ਸਗੋਂ ਉਨ੍ਹਾਂ ਨੂੰ ਅਮਲੀ ਰੂਪ ਦੇਣ ਵਿੱਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜੁਬਾਨ ਦਾ ਪੱਕਾ ਅਤੇ ਵਾਅਦੇ ਦਾ ਪੂਰਾ ਹੋਣਾ ਹੀ ਇੱਕ ਲੋਕ-ਪੱਖੀ ਆਗੂ ਦੀ ਅਸਲ ਪਹਿਚਾਣ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੋਕ ਕਿਸੇ ਵੀ ਆਗੂ ਦੀ ਪਹਿਚਾਣ ਉਸ ਦੇ ਭਾਸ਼ਣਾਂ ਨਾਲੋਂ ਵੱਧ ਉਸ ਦੇ ਕੰਮਾਂ ਦੇ ਆਧਾਰ ’ਤੇ ਕਰਦੇ ਹਨ। ਜਦੋਂ ਕੋਈ ਆਗੂ ਲੋਕਾਂ ਦੇ ਸਾਹਮਣੇ ਕੀਤਾ ਆਪਣਾ ਵਾਅਦਾ ਪੂਰਾ ਕਰਨ ਲਈ ਦ੍ਰਿੜ੍ਹ ਇਰਾਦੇ ਨਾਲ ਕੰਮ ਕਰਦਾ ਹੈ, ਤਾਂ ਉਸ ਦੀ ਭਰੋਸੇਯੋਗਤਾ ਹੋਰ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਇਸੇ ਤਰ੍ਹਾਂ ਇਲਾਕੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਹੋਰ ਵੀ ਉਪਰਾਲੇ ਕੀਤੇ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ਵਾਲੇ ਆਗੂ ਹੀ ਲੋਕਾਂ ਦੇ ਦਿਲਾਂ ਵਿੱਚ ਸਥਾਈ ਥਾਂ ਬਣਾਉਂਦੇ ਹਨ।