ਮਿਹਨਤ ਹੀ ਸਫਲਤਾ ਦੀ ਕੁੰਜੀ : ਐਸਡੀਐਮ ਅਲਕਾ ਕਾਲੀਆ ਮਿਹਨਤ ਹੀ ਸਫਲਤਾ ਦੀ ਕੁੰਜੀ : ਐਸਡੀਐਮ ਅਲਕਾ
Publish Date: Sun, 18 Oct 2026 04:20 PM (IST)
Updated Date: Sun, 18 Oct 2026 04:21 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਥਾਨਕ ਜਗਤ ਜੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਕਾ ਬਾਗ ਵਿਚ ਮਾਤ੍ਰ ਪੂਜਨ ਅਤੇ ਗੁਰੂ ਵੰਦਨ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾਇਰੈਕਟਰ ਮੁਕੇਸ਼ ਪੁਰੀ ਨੇ ਕੀਤੀ। ਇਸ ਮੌਕੇ ਪੀਸੀਐੱਸ ਅਲਕਾ ਕਾਲੀਆ ਐਸਡੀਐਮ-1 ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦ ਕਿ ਆਰਡੀ ਸ਼ਰਮਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਅੰਮ੍ਰਿਤਸਰ-ਸੈਂਟਰਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਕੀਤੀ ਗਈ। ਮਾਤ੍ਰ ਪੂਜਨ ਤਹਿਤ ਵਿਦਿਆਰਥੀਆਂ ਨੇ ਆਪਣੀਆਂ ਮਾਵਾਂ ਨੂੰ ਤਿਲਕ ਲਗਾ ਕੇ, ਫੁੱਲ ਭੇਟ ਕਰਕੇ ਅਤੇ ਆਰਤੀ ਉਤਾਰ ਕੇ ਸਨਮਾਨ ਕੀਤਾ। ਇਸ ਭਾਵਪੂਰਨ ਦ੍ਰਿਸ਼ ਨੇ ਸਾਰਿਆਂ ਨੂੰ ਭਾਵ-ਵਿਭੋਰ ਕਰ ਦਿੱਤਾ, ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਫੁੱਲਾਂ ਦੀਆਂ ਮਾਲਾਵਾਂ ਪਹਿਨਾ ਕੇ ਸਨਮਾਨਿਤ ਕੀਤਾ ਅਤੇ ਆਪਣੇ ਅਧਿਆਪਕਾਂ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਮੁੱਖ ਮਹਿਮਾਨ ਐਸਡੀਐਮ ਅਲਕਾ ਕਾਲੀਆ ਨੇ ਬੱਚਿਆਂ ਨੂੰ ਆਪਣੇ ਸੰਬੋਧਨ ਦੌਰਾਨ ਜੀਵਨ ਵਿਚ ਸਖਤ ਮਿਹਨਤ ਤੇ ਲਗਨ ਨਾਲ ਆਪਣਾ ਟੀਚਾ ਨਿਰਧਾਰਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ। ਆਪਣੇ ਮਾਤਾ-ਪਿਤਾ ਅਤੇ ਆਪਣੇ ਅਧਿਆਪਕਾਂ ਦਾ ਹਮੇਸ਼ਾਂ ਦਾ ਸਤਿਕਾਰ ਕਰੋ। ਅਧਿਆਪਕ ਹੀ ਸਿੱਖਿਆ ਨਾਲ ਤੁਹਾਨੂੰ ਚੰਗਾ ਨਾਗਰਿਕ ਬਣਾਉਂਦੇ ਹਨ। ਡਾਇਰੈਕਟਰ ਸੁਕੇਸ਼ ਪੁਰੀ ਨੇ ਆਪਣੇ ਭਾਸ਼ਣ ਵਿਚ ਮਾਤ੍ਰ ਪੂਜਨ ਦੇ ਮੰਤਵ ਬਾਰੇ ਦੱਸਦਿਆਂ ਕਿਹਾ ਕਿ ਬੱਚੇ ਅੱਜ ਕੱਲ੍ਹ ਆਪਣੇ ਸੰਸਕਾਰ ਭੁੱਲਦੇ ਜਾ ਰਹੇ ਹਨ, ਅਜਿਹੇ ਪ੍ਰੋਗਰਾਮ ਕਰਵਾਉਣਾ ਸਮੇਂ ਦੀ ਮੰਗ ਹੈ ਜੋ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜੀ ਰੱਖਦੇ ਹਨ। ਮਾਤ੍ਰ ਪੂਜਨ ਅਤੇ ਗੁਰੂ ਵੰਦਨ ਦਾ ਆਯੋਜਨ ਬਹੁਤ ਹੀ ਪ੍ਰੇਰਨਾਦਾਇਕ ਅਤੇ ਸੰਸਕਾਰਪੂਰਨ ਰਿਹਾ। ਇਸ ਆਯੋਜਨ ਨੇ ਵਿਦਿਆਰਥੀਆਂ ਦੇ ਮਨ ਵਿਚ ਮਾਤ੍ਰ ਪੂਜਨ, ਗੁਰੂ ਵੰਦਨ ਅਤੇ ਭਾਰਤੀ ਸੱਭਿਆਚਾਰ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਹੋਰ ਵੀ ਦ੍ਰਿੜ੍ਹ ਕੀਤਾ। ਇਸ ਮੌਕੇ ਤੇ ਡਾਇਰੈਕਟਰ ਮੁਕੇਸ਼ ਪੁਰੀ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਤੇ ਕੰਚਨ, ਪਵਨੀਤ, ਰਜਨੀ ਚੋਪੜਾ, ਰਜਨੀ ਵੋਹਰਾ, ਸੁਧਾ ਭਾਟੀਆ, ਮਨਪ੍ਰੀਤ ਕੌਰ ਆਦਿ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਚਐਸ ਵਾਲੀਆ, ਆਰਐਲ ਮਹਿਤਾ, ਸੁਨੀਲ ਦੱਤ ਸ਼ਰਮਾ, ਕਿਰਨ ਕੁਮਾਰ, ਵਨੀਤਾ ਪੁਰੀ, ਖੁਸ਼ਬੂ ਪੁਰੀ ਅਤੇ ਸਟਾਫ ਦੇ ਸਾਰੇ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।