ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਵੱਲੋਂ ਰੋਸ ਪ੍ਰਦਰਸ਼ਨ ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਵੱਲੋਂ ਰੋਸ ਪ੍ਰਦਰਸ਼ਨ
Publish Date: Sun, 27 Sep 2026 08:17 PM (IST)
Updated Date: Mon, 28 Sep 2026 04:10 AM (IST)
ਫੋਟੋ-41 ਕੈਪਸ਼ਨ : ਰੋਸ ਪ੍ਰਦਰਸ਼ਨ ਦੌਰਾਨ ਪੁਤਲਾ ਫੂਕਦੇ ਹੋਏ ਪੰਜਾਬ ਯੂਥ ਕਾਂਗਰਸ ਦੇ ਆਗੂ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਰਤ ਦੇ ਸੰਵਿਧਾਨ ਲੋਕਤੰਤਰ ਨੂੰ ਬਚਾਉਣ ਲਈ ਗਿਆਨੇਸ਼ ਕੁਮਾਰ ਦੀ ਗ੍ਰਿਫ਼ਤਾਰੀ ’ਤੇ ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਨੇ ਰੋਸ ਪ੍ਰਦਰਸ਼ਨ ਕਰ ਕੇ ਪੁਤਲਾ ਫੂਕਿਆ। ਕਾਂਗਰਸ ਪਾਰਟੀ ਦਾ ਦੋਸ਼ ਹੈ ਕਿ ਗਿਆਨੇਸ਼ ਕੁਮਾਰ ਨੇ ਬਾਕੀ ਦੋ ਚੋਣ ਕਮਿਸ਼ਨਰਾਂ ਦੀ ਸਹਿਮਤੀ ਤੋਂ ਬਿਨਾਂ ਕੁਝ ਮਹੱਤਵਪੂਰਨ ਫੈਸਲੇ ਲਏ। ਰਿਪੋਰਟ ਦੇ ਅਨੁਸਾਰ ਦੋਵਾਂ ਕਮਿਸ਼ਨਰਾਂ ਨੇ ਪਿਛਲੇ 10 ਮਹੀਨਿਆਂ ਵਿੱਚ ਘੱਟੋ-ਘੱਟ 14 ਵਾਰ ਇਤਰਾਜ਼ ਉਠਾਏ ਹਨ। ਉਨ੍ਹਾਂ ਤੇ ਚੋਣ ਕਮਿਸ਼ਨ ਦੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਨ ਅਤੇ ਅਧਿਕਾਰੀਆਂ ਦੇ ਤਬਾਦਲਿਆਂ ਅਤੇ ਤਾਇਨਾਤੀਆਂ ਵਿੱਚ ਦਖਲ ਦੇਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਸਤੰਬਰ 2026 ਵਿੱਚ ਦਾਇਰ ਕੀਤੀ ਗਈ ਇੱਕ ਜਨਹਿੱਤ ਪਟੀਸ਼ਨ ਵਿੱਚ ਉਨ੍ਹਾਂ ਵਿਰੁੱਧ ਕਾਨੂੰਨੀ/ਅਪਰਾਧਿਕ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਇਸ ਦੇ ਵਿਰੋਧ ’ਚ ਪੰਜਾਬ ਯੂਥ ਕਾਂਗਰਸ ਇੰਚਾਰਜ ਡਾ. ਸਮ੍ਰਿਤੀ ਰੰਜਨ ਲੈਕਾਂ, ਪੰਜਾਬ ਯੂਥ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਭੀ, ਪੰਜਾਬ ਜਨਰਲ ਸਕੱਤਰ, ਅੰਮ੍ਰਿਤਸਰ ਸ਼ਹਿਰੀ ਇੰਚਾਰਜ ਕੰਵਰਪਾਲ ਸਿੰਘ (ਹਰਮਨ ਸੇਖੋਂ), ਪੰਜਾਬ ਜਨਰਲ ਸਕੱਤਰ ਰਾਹੁਲ ਕੁਮਾਰ ਦੇ ਦਿਸ਼ਾ ਨਿਰਦੇਸ਼ ਹਲਕਾ ਪੱਛਮੀ ਦੇ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਛੇਹਰਟਾ ਚੌਕ ਵਿਖੇ ਰੋਸ ਪ੍ਰਦਰਸ਼ਨ ਕੀਤਾ। ਜਿਸ ਵਿਚ ਯੂਥ ਕਾਂਗਰਸ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਸੰਦੀਪ ਸਿੰਘ ਸੰਧੂ, ਰਵੀ ਮਿਸ਼ਰਾ ਬੁਲਾਰਾ ਸੂਬਾ ਯੂਥ ਕਾਂਗਰਸ, ਜ਼ਿਲ੍ਹਾ ਜਨਰਲ ਸਕੱਤਰ ਅਜੇ ਰਾਂਚਲ, ਪ੍ਰਕਿਸੀਤ ਸ਼ਰਮਾ ਜਨਰਲ ਸਕੱਤਰ ਜ਼ਿਲ੍ਹਾ, ਪੂਰਬੀ ਹਲਕਾ ਪ੍ਰਧਾਨ ਯੁਵਰਾਜ ਸਿੰਘ, ਮਜੀਠਾ ਹਲਕਾ ਪ੍ਰਧਾਨ ਸੁੱਖ ਕਥੂਨੰਗਲ, ਉੱਤਰੀ ਹਲਕਾ ਉਪ ਪ੍ਰਧਾਨ ਰਿਤਿਕ ਸ਼ਰਮਾ, ਪੁਤਲੀਘਰ ਬਲਾਕ ਪ੍ਰਧਾਨ ਵਿਸ਼ਾਲ ਭਗਤ, ਛੇਹਰਟਾ ਬਲਾਕ ਪ੍ਰਧਾਨ ਕਰਨ ਸ਼ਰਮਾ, ਰੌਹਿਤ ਭੱਟੀ ਹਲਕਾ ਨਾਰਥ ਵਾਈਸ ਪ੍ਰਧਾਨ ਬਲਾਕ ਰਣਜੀਤ ਐਵੀਨਿਊ, ਪੱਛਮੀ ਹਲਕਾ ਜਨਰਲ ਸਕੱਤਰ ਰਾਜਨ ਰੰਧਾਵਾ, ਸਾਹਿਲ ਮਹਾਜਨ ਹਲਕਾ ਪੂਰਬੀ ਵਾਈਸ ਪ੍ਰਧਾਨ, ਦੀਪਕ ਸਿੰਘ ਵਾਈਸ ਬਲਾਕ ਪ੍ਰਧਾਨ ਦੱਖਣੀ-1, ਯੂਥ ਆਗੂ ਮਨੀ ਤੇ ਹੌਰ ਵੱਖ ਵੱਖ ਯੂਥ ਆਗੂ, ਰਘੂ ਸ਼ਰਮਾ, ਕਸ਼ਮੀਰ ਸਿੰਘ ਪ੍ਰਧਾਨ, ਰਵਿੰਦਰ ਭਾਰਦਵਾਜ, ਆਲਮਦੀਪ ਲੱਕੀ ਤੇ ਸਾਰੇ ਸਾਥੀ ਮੌਜੂਦ ਸਨ।