ਪੰਜਾਬ ਸਖੀ ਸ਼ਕਤੀ ਮੇਲੇ ਦੇ ਦੂਜੇ ਦਿਨ, ਸ਼ਹਿਰ ਵਾਸੀਆਂ ਨੇ ਵਧਾਈ ਰੌਣਕ ਪੰਜਾਬ ਸਖੀ ਸ਼ਕਤੀ ਮੇਲੇ ਦੇ ਦੂਜੇ ਦਿਨ, ਸ਼ਹਿਰ ਵਾਸੀਆਂ ਨੇ ਵਧਾਈ ਰੌਣਕ
Publish Date: Sun, 27 Sep 2026 08:11 PM (IST)
Updated Date: Mon, 28 Sep 2026 04:10 AM (IST)
ਫੋਟੋ-56 ਤੋਂ 59 ਹਿੰਦੀ * ਪੰਜਾਬ ਸਖੀ ਸ਼ਕਤੀ ਮੇਲੇ ਦਾ ਸੋਮਵਾਰ ਆਖਰੀ ਦਿਨ, ਮੰਡੇਰ ਬ੍ਰਦਰਜ਼ ਦੇ ਗੀਤਾਂ ਤੇ ਝੂਮਣਗੇ ਸ਼ਹਿਰ ਵਾਸੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਸੱਦੇ ਤੇ ਤਿੰਨ ਰੋਜ਼ਾ ਮੇਲਾ ਲਗਵਾਇਆ ਜਾ ਰਿਹਾ ਹੈ, ਜਿਸ ਦੇ ਦੂਜੇ ਦਿਨ ਐਤਵਾਰ ਨੂੰ ਸ਼ਹਿਰ ਵਾਸੀਆਂ ਨੇ ਮੇਲੇ ਦੀ ਰੌਣਕ ਵਧਾਈ। ਸਵੇਰ ਤੋਂ ਹੀ ਲੋਕ ਮੇਲਾ ਦੇਖਣ ਆ ਰਹੇ ਹਨ। ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੇ ਰਣਜੀਤ ਐਵੀਨਿਊ ਸਥਿਤ ਦੁਸਹਿਰਾ ਗਰਾਊਂਡ ਚ ਆਯੋਜਿਤ ਹੋਣ ਵਾਲਾ ਮੇਲਾ 28 ਸਤੰਬਰ ਤੱਕ ਲਗਾਤਾਰ ਜਾਰੀ ਰਹੇਗਾ। ਸੋਮਵਾਰ ਸਵੇਰੇ 9 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਲੋਕ ਆ ਕੇ ਮੇਲੇ ਦਾ ਆਨੰਦ ਲੈ ਸਕਣਗੇ, ਜਿੱਥੇ ਸ਼ਾਮ ਦੇ ਸਮੇਂ ਮੰਡੇਰ ਬ੍ਰਦਰਜ਼ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਕੇ ਸ਼ਹਿਰ ਵਾਸੀਆਂ ਦਾ ਮਨੋਰੰਜਨ ਕਰਨਗੇ। ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਔਰਤਾਂ ਨੂੰ ਆਰਥਿਕ ਤੌਰ ਤੇ ਸਸ਼ਕਤ ਅਤੇ ਆਤਮ-ਨਿਰਭਰ ਬਣਾਉਣ ਦੇ ਮਕਸਦ ਨਾਲ ਪੰਜਾਬ ਸਖੀ ਸ਼ਕਤੀ ਮੇਲੇ ਦਾ ਆਯੋਜਨ ਕਰਵਾਇਆ ਹੈ। ਵਧੀਕ ਡਿਪਟੀ ਕਮਿਸ਼ਨਰ ਰੂਰਲ ਡਿਵੈਲਪਮੈਂਟ ਪੱਲਵੀ ਮਿਸ਼ਰਾ ਨੇ ਦੱਸਿਆ ਕਿ ਮੇਲੇ ਨੂੰ ਆਕਰਸ਼ਕ ਅਤੇ ਮਨੋਰੰਜਕ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਮੇਲੇ ਚ ਮਹਿਲਾ ਉੱਦਮੀਆਂ ਸਮੇਤ ਸਵੈ-ਸਹਾਇਤਾ ਸਮੂਹਾਂ ਅਤੇ ਹੁਨਰਮੰਦ ਔਰਤਾਂ ਵੱਲੋਂ ਤਿਆਰ ਕੀਤੇ ਗਏ ਹੱਥ-ਨਿਰਮਿਤ ਉਤਪਾਦ, ਹਸਤਸ਼ਿਲਪ, ਕੱਪੜੇ, ਸਜਾਵਟੀ ਸਮਾਨ, ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਘਰੇਲੂ ਉਤਪਾਦ ਪ੍ਰਦਰਸ਼ਿਤ ਅਤੇ ਵਿਕਰੀ ਲਈ ਉਪਲਬਧ ਹਨ। ਇਸ ਨਾਲ ਔਰਤਾਂ ਨੂੰ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰਨ ਅਤੇ ਨਵੇਂ ਗਾਹਕਾਂ ਨਾਲ ਸਿੱਧਾ ਜੁੜਨ ਦਾ ਮੌਕਾ ਮਿਲੇਗਾ। ਮੇਲੇ ਚ ਔਰਤਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਵੈ-ਰੁਜ਼ਗਾਰ, ਹੁਨਰ ਵਿਕਾਸ ਅਤੇ ਭਲਾਈ ਯੋਜਨਾਵਾਂ ਦੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ। ਨਾਲ ਹੀ ਮਾਰਕੀਟਿੰਗ, ਬ੍ਰਾਂਡਿੰਗ ਅਤੇ ਵਿੱਤੀ ਸਹਾਇਤਾ ਸਬੰਧੀ ਜਾਣਕਾਰੀ ਉਪਲਬਧ ਕਰਵਾਈ ਜਾ ਰਹੀ ਹੈ।