ਮਹਾਰਾਜਾ ਰਣਜੀਤ ਸਿੰਘ ਦੇ ਖੁਸ਼ਹਾਲ ਤੇ ਗੌਰਵਮਈ ਪੰਜਾਬ ਦੀ ਸ਼ਾਨ ਫਿਰ ਵਾਪਸ ਲਿਆਉਣਾ ਭਾਜਪਾ ਦਾ ਸੰਕਲਪ : ਚੁੱਘ ਮਹਾਰਾਜਾ ਰਣਜੀਤ ਸਿੰਘ ਦੇ ਖੁਸ਼ਹਾਲ ਤੇ ਗੌਰਵਮਈ ਪੰਜਾਬ ਦੀ ਸ਼ਾਨ ਫਿਰ ਵਾਪਸ ਲਿਆਉਣਾ ਭਾਜਪਾ ਦਾ ਸੰਕਲਪ : ਤਰੁਣ ਚੁੱਘ*
Publish Date: Sun, 27 Sep 2026 08:08 PM (IST)
Updated Date: Mon, 28 Sep 2026 04:10 AM (IST)
ਫੋਟੋ : 38 ਹਿੰਦੀ * ਆਪਣੇ ਦਫ਼ਤਰ ਚ ਪਾਰਟੀ ਵਰਕਰਾਂ ਨਾਲ ਪੀਐੱਮ ਮੋਦੀ ਦੇ ‘ਮਨ ਕੀ ਬਾਤ’ ਦੇ 138ਵੇਂ ਐਪੀਸੋਡ ਨੂੰ ਸੁਣਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਭਾਜਪਾ ਦੇ ਰਾਸ਼ਟਰੀ ਦਫ਼ਤਰ ਇੰਚਾਰਜ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਲਾਹੌਰੀ ਗੇਟ ਸਥਿਤ ਆਪਣੇ ਦਫ਼ਤਰ ਚ ਪਾਰਟੀ ਵਰਕਰਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਦੇ 138ਵੇਂ ਐਪੀਸੋਡ ਨੂੰ ਸੁਣਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 2016 ਦੀ ਸਰਜੀਕਲ ਸਟ੍ਰਾਈਕ ਦੀ 10ਵੀਂ ਵਰ੍ਹੇਗੰਢ ਦੇ ਸੰਦਰਭ ਚ ਸਪੱਸ਼ਟ ਕੀਤਾ ਕਿ ਅੱਤਵਾਦ ਖਿਲਾਫ ਭਾਰਤ ਹੁਣ ਜ਼ੀਰੋ ਟਾਲਰੈਂਸ ਦੀ ਨੀਤੀ ਨਾਲ ਨਿਰਣਾਇਕ ਕਾਰਵਾਈ ਕਰਦਾ ਹੈ। ਉਨ੍ਹਾਂ ਨੇ ਪੰਜਾਬ ਦੇ ਹਾਕੀ ਕੋਚ ਅਤੇ ਓਲੰਪਿਕ ਸੋਨ ਤਮਗਾ ਜੇਤੂ ਰਾਜਿੰਦਰ ਸਿੰਘ ਸੀਨੀਅਰ ਦੇ ਯਤਨਾਂ ਦਾ ਜ਼ਿਕਰ ਕੀਤੇ ਜਾਣ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪਿੰਡਾਂ ਚ ਖੇਡ ਪ੍ਰਤਿਭਾਵਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਬਿਹਤਰ ਸਿਖਲਾਈ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਦਾ ਇਹ ਯਤਨ ਪੰਜਾਬ ਦੀ ਖੇਡ ਵਿਰਾਸਤ ਨੂੰ ਮਜ਼ਬੂਤ ਕਰਨ ਵਾਲਾ ਹੈ। ਪੰਜਾਬ ਨੇ ਦੇਸ਼ ਨੂੰ ਹਾਕੀ ਚ ਮਾਣ ਦਿਵਾਉਣ ਵਾਲੇ ਕਈ ਖਿਡਾਰੀ ਦਿੱਤੇ ਹਨ ਅਤੇ ਹੁਣ ਲੋੜ ਹੈ ਕਿ ਪਿੰਡ-ਪਿੰਡ ਦੀ ਪ੍ਰਤਿਭਾ ਨੂੰ ਢੁਕਵਾਂ ਮੌਕਾ ਦੇ ਕੇ ਪੰਜਾਬ ਨੂੰ ਫਿਰ ਤੋਂ ਖੇਡਾਂ ਦੀ ਮੋਹਰੀ ਸ਼ਕਤੀ ਬਣਾਇਆ ਜਾਵੇ। ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ‘ਨਸ਼ਾ ਮੁਕਤ ਯੁਵਾ ਮੁਹਿੰਮ’ ਚ ਨੌਜਵਾਨਾਂ ਦੀ ਭਾਗੀਦਾਰੀ ਦਾ ਜ਼ਿਕਰ ਪੰਜਾਬ ਲਈ ਖਾਸ ਤੌਰ ਤੇ ਮਹੱਤਵਪੂਰਨ ਹੈ। ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਬਹਾਦਰੀ, ਮਿਹਨਤ ਅਤੇ ਖੇਡ ਪ੍ਰਤਿਭਾ ਦਿੱਤੀ ਹੈ। ਸਾਡਾ ਸੰਕਲਪ ਹੈ ਕਿ ਇਸੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹੋਏ ਸਿੱਖਿਆ, ਰੁਜ਼ਗਾਰ, ਖੇਡਾਂ, ਉੱਦਮਤਾ ਅਤੇ ਹੁਨਰ ਵਿਕਾਸ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਏ ਜਾਣ। ਪੰਜਾਬ ਨੂੰ ਨਸ਼ਾ-ਮੁਕਤ, ਡਰ-ਮੁਕਤ ਅਤੇ ਕਰਜ਼ਾ-ਮੁਕਤ ਬਣਾਉਣਾ ਭਾਜਪਾ ਦੀ ਪਹਿਲ ਹੈ। ਮਹਾਰਾਜਾ ਰਣਜੀਤ ਸਿੰਘ ਦੇ ਦੌਰ ਚ ਪੰਜਾਬ ਨੇ ਖੁਸ਼ਹਾਲੀ, ਸੁਰੱਖਿਆ, ਸੁਸ਼ਾਸਨ ਅਤੇ ਸਵੈ-ਵਿਸ਼ਵਾਸ ਦੀ ਮਿਸਾਲ ਪੇਸ਼ ਕੀਤੀ ਸੀ। ਅੱਜ ਲੋੜ ਹੈ ਉਸੇ ਗੌਰਵਮਈ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਪੰਜਾਬ ਨੂੰ ਵਿਕਾਸ, ਉਦਯੋਗ, ਖੇਤੀਬਾੜੀ, ਰੁਜ਼ਗਾਰ, ਸਿੱਖਿਆ ਅਤੇ ਖੇਡਾਂ ਦੇ ਖੇਤਰ ਚ ਨਵੀਆਂ ਉਚਾਈਆਂ ਤੱਕ ਲਿਜਾਣ ਦੀ। ਮਹਾਰਾਜਾ ਰਣਜੀਤ ਸਿੰਘ ਦੇ ਖੁਸ਼ਹਾਲ ਅਤੇ ਗੌਰਵਮਈ ਪੰਜਾਬ ਦੀ ਸ਼ਾਨ ਫਿਰ ਵਾਪਸ ਲਿਆਉਣਾ ਸਾਡਾ ਸੰਕਲਪ ਹੈ। ਇਸ ਮੌਕੇ ਤੇ ਸਰਬਜੀਤ ਸਿੰਘ ਸ਼ੰਟੀ, ਹੇਮੰਤ ਪਿੰਕੀ ਸਮੇਤ ਪਾਰਟੀ ਦੇ ਸੀਨੀਅਰ ਆਗੂ, ਅਹੁਦੇਦਾਰ ਅਤੇ ਵੱਡੀ ਗਿਣਤੀ ਚ ਭਾਜਪਾ ਵਰਕਰ ਹਾਜ਼ਰ ਸਨ।