ਚਾਰ ਧਾਮ ਯਾਤਰਾ ਲਈ ਸ਼ਰਧਾਲੂ ਕੀਤੇ ਰਵਾਨਾ ਸ੍ਰੀ ਗੋਵਿੰਦ ਯਾਤਰਾ ਸੇਵਾ ਪਰਿਵਾਰ ਨੇ ਚਾਰ ਧਾਮ ਯਾਤਰਾ ਲਈ ਸ਼ਰਧਾਲੂ ਰਵਾਨਾ
Publish Date: Sun, 27 Sep 2026 08:04 PM (IST)
Updated Date: Mon, 28 Sep 2026 04:10 AM (IST)
ਫੋਟੋ-17 ਹਿੰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬਮ ਬਮ ਭੋਲੇ ਦੇ ਜੈਕਾਰਿਆਂ ਨਾਲ ਸ੍ਰੀ ਗੋਵਿੰਦ ਯਾਤਰਾ ਸੇਵਾ ਪਰਿਵਾਰ ਵੱਲੋਂ ਆਯੋਜਿਤ ਚਾਰ ਧਾਮ ਯਾਤਰਾ (ਉੱਤਰਾਖੰਡ) ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 35 ਯਾਤਰੀਆਂ ਦਾ ਜੱਥਾ ਪ੍ਰਸਿੱਧ ਪੰਡਿਤ ਰਾਮਪਾਲ ਸ਼ਰਮਾ ਨੇ ਪੂਜਾ ਅਰਚਨਾ ਕਰਕੇ ਰਵਾਨਾ ਕੀਤਾ। ਇਹ ਜੱਥਾ ਸਤਯੁੱਗ ਦੇ ਚਾਰ ਧਾਮਾਂ ਚ ਯਮੁਨੋਤਰੀ ਧਾਮ, ਮਾਂ ਗੰਗੋਤਰੀ ਧਾਮ, ਸ੍ਰੀ ਕੇਦਾਰਨਾਥ ਧਾਮ ਅਤੇ ਜੋਤਿਰਲੰਿਗ ਅਤੇ ਸ੍ਰੀ ਬਦਰੀਨਾਥ ਧਾਮ ਦੇ ਦਰਸ਼ਨ ਕਰਕੇ 6 ਅਕਤੂਬਰ ਨੂੰ ਅੰਮ੍ਰਿਤਸਰ ਵਾਪਸ ਪਹੁੰਚੇਗਾ। ਪਰਿਵਾਰ ਦੇ ਮੁੱਖ ਸੇਵਾਦਾਰ ਰਿੰਕੂ ਬਟਵਾਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ਼ਰਧਾਲੂਆਂ ਦੀ ਮੰਗ ਸੀ ਕਿ ਇਨ੍ਹਾਂ ਚਾਰ ਧਾਮਾਂ ਦੀ ਯਾਤਰਾ ਇੱਕੋ ਨਾਲ ਕਰਵਾਈ ਜਾਵੇ ਇਸ ਲਈ ਚਾਰ ਧਾਮ ਯਾਤਰਾ ਦਾ ਆਯੋਜਨ ਕੀਤਾ ਗਿਆ ਹੈ। ਰਿੰਕੂ ਬਟਵਾਲ ਨੇ ਦੱਸਿਆ ਕਿ ਸਾਡੇ ਵੱਲੋਂ 12 ਜੋਤਿਰਲਿੰਗਾਂ ਦੀ ਯਾਤਰਾ ਦੀ ਲੜੀ ਤਹਿਤ 9 ਜੋਤਿਰਲਿੰਗਾਂ ਦੇ ਦਰਸ਼ਨ ਕਰਵਾਏ ਜਾ ਚੁੱਕੇ ਹਨ। ਹੁਣ ਕੇਦਾਰਨਾਥ ਜੀ 10ਵੇਂ ਜੋਤਿਰਲਿੰਗ ਦੇ ਦਰਸ਼ਨ ਕਰਨ ਦਾ ਸੁਭਾਗ ਬਣਿਆ ਹੈ। ਇਸ ਤੋਂ ਬਾਅਦ ਝਾਰਖੰਡ ਚ ਬੈਦਨਾਥ ਜੀ ਅਤੇ ਆਂਧਰਾ ਪ੍ਰਦੇਸ਼ ਚ ਮੱਲਿਕਾਰਜੁਨ ਜੋਤਿਰਲਿੰਗ ਦੇ ਦਰਸ਼ਨਾਂ ਲਈ ਵੀ ਜਲਦੀ ਯਾਤਰਾ ਦਾ ਆਯੋਜਨ ਦਸੰਬਰ ਮਹੀਨੇ ਚ ਕੀਤਾ ਜਾ ਰਿਹਾ ਹੈ। ਜਿਸ ਦੀ ਪੂਰੀ ਜਾਣਕਾਰੀ ਜਲਦੀ ਸ਼ਰਧਾਲੂਆਂ ਨਾਲ ਸਾਂਝੀ ਕੀਤੀ ਜਾਵੇਗੀ। ਸਾਡੇ ਵੱਲੋਂ ਹਜ਼ਾਰਾਂ ਪਰਿਵਾਰਾਂ ਨੂੰ ਧਾਰਮਿਕ ਯਾਤਰਾ ਕਰਵਾਈ ਜਾ ਚੁੱਕੀ ਹੈ ਭਵਿੱਖ ਚ ਵੀ ਪ੍ਰਭੂ ਇੱਛਾ ਨਾਲ ਅਜਿਹੀਆਂ ਯਾਤਰਾਵਾਂ ਦਾ ਆਯੋਜਨ ਜਾਰੀ ਰਹੇਗਾ।