450ਵੇਂ ਸਥਾਪਨਾ ਦਿਵਸ 'ਤੇ ਮਹਿਕੇਗਾ ਜੀਐੱਨਡੀਯੂ ਕੈਂਪਸ 450ਵੇਂ ਸਥਾਪਨਾ ਦਿਵਸ 'ਤੇ ਮਹਿਕੇਗਾ ਜੀਐਨਡੀਯੂ ਕੈਂਪਸ
Publish Date: Sun, 27 Sep 2026 07:45 PM (IST)
Updated Date: Mon, 28 Sep 2026 04:09 AM (IST)
* ਨੌਜਵਾਨਾਂ ਨੂੰ ਪੰਜਾਬ ਦੀ ਵਿਰਾਸਤ ਤੇ ਗੌਰਵਮਈ ਇਤਿਹਾਸ ਨਾਲ ਜੋੜਨ ਲਈ 13 ਨੁਕਾਤੀ ਪ੍ਰੋਗਰਾਮ ਆਯੋਜਿਤ ਹੋਣਗੇ, ਕਮੇਟੀ ਦਾ ਗਠਨ ਫੋਟੋ-23 ਹਿੰਦੀ ਦਾ ਹੈ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਅੰਮ੍ਰਿਤਸਰ ਦੇ 450ਵੇਂ ਸਾਲ ਤੇ ਸ਼ਹਿਰ ਦੀ ਵਿਰਾਸਤ, ਕਲਾ, ਸੱਭਿਆਚਾਰ ਤੇ 13 ਨੁਕਾਤੀ ਪ੍ਰੋਗਰਾਮ ਕਰਵਾਏ ਜਾਣਗੇ। ਇਸ ਚ ਵਿਦਿਆਰਥੀਆਂ ਨੂੰ ਅੰਮ੍ਰਿਤਸਰ ਦੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਦੌਰਾਨ 13 ਨੁਕਾਤੀ ਪ੍ਰੋਗਰਾਮਾਂ ਦਾ ਆਯੋਜਨ ਹੋਵੇਗਾ, ਇਸ ਨੂੰ ਖਾਸ ਬਣਾਉਣ ਲਈ ਜੀਐਨਡੀਯੂ ਦੇ ਵੀਸੀ ਪ੍ਰੋ. ਡਾ. ਕਰਮਜੀਤ ਸਿੰਘ ਵੱਲੋਂ ਕਮੇਟੀ ਦਾ ਗਠਨ ਕੀਤਾ ਜਾ ਚੁੱਕਾ ਹੈ। ਇਸ ਚ ਤਾਲਮੇਲ ਲਈ ਡੀਨ ਸਟੂਡੈਂਟਸ ਵੈਲਫੇਅਰ ਪ੍ਰੋ. ਡਾ. ਹਰਵਿੰਦਰ ਸਿੰਘ ਸੈਣੀ ਨੂੰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਦੀ ਗੁਰੂ ਨਗਰੀ ਦੇ ਇਤਿਹਾਸ, ਓਰਲ ਹਿਸਟਰੀ ਪ੍ਰੋਜੈਕਟ, ਹਰਿਆ-ਭਰਿਆ ਅਤੇ ਸਾਫ਼ ਅੰਮ੍ਰਿਤਸਰ ਅਤੇ ਹੋਰ ਵਿਸ਼ਿਆਂ ਤੇ 13 ਮਹੀਨਿਆਂ ਤੱਕ ਪ੍ਰੋਗਰਾਮ ਆਯੋਜਿਤ ਹੋਣਗੇ। ਯੂਨੀਵਰਸਿਟੀ ਰਜਿਸਟਰਾਰ ਡਾ. ਕਰਮਜੀਤ ਸਿੰਘ ਚਾਹਲ ਨੇ ਦੱਸਿਆ ਕਿ ਹਰ ਮਹੀਨੇ ਇੱਕ ਪ੍ਰੋਗਰਾਮ ਆਯੋਜਿਤ ਹੋਵੇਗਾ ਜੋ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਵਿਰਾਸਤ ਤੇ ਉਸ ਦੇ ਅਨਮੋਲ ਯੋਗਦਾਨ ਦੇ ਗੌਰਵਮਈ ਇਤਿਹਾਸ ਨਾਲ ਜੋੜੇਗਾ। ਨਵੰਬਰ ਮਹੀਨੇ ਚ ਅੰਮ੍ਰਿਤਸਰ 450 ਗਲੋਬਲ ਕਾਨਕਲੇਵ ਕਰਵਾਈ ਜਾਵੇਗੀ, ਪਰ ਅਜੇ ਤੱਕ ਨਿਰਧਾਰਤ ਮਿਤੀ ਤੈਅ ਨਹੀਂ ਹੋਈ ਜਲਦੀ ਮਿਤੀ ਵੀ ਤੈਅ ਕੀਤੀ ਜਾਵੇਗੀ। 13 ਮਹੀਨੇ ਚੱਲਣ ਵਾਲੇ 13 ਪ੍ਰੋਗਰਾਮਾਂ ਦੀ ਸੂਚੀ ਇਸ ਦੇ 13 ਨੁਕਾਤੀ ਪ੍ਰੋਗਰਾਮ ਚ ਅੰਮ੍ਰਿਤਸਰ 450 ਗਲੋਬਲ ਕਾਨਕਲੇਵ, ਅੰਮ੍ਰਿਤਸਰ 2052–25 ਸਾਲ ਦਾ ਵਿਜ਼ਨ ਡਾਕੂਮੈਂਟ, ਸਪੈਸ਼ਲ ਡਾਕੂਮੈਂਟਰੀ ਫਿਲਮ–‘ਅੰਮ੍ਰਿਤਸਰ: ਦੁਨੀਆ ਲਈ ਇੱਕ ਸ਼ਹਿਰ’, ‘ਅੰਮ੍ਰਿਤਸਰ ਦੀਆਂ 450 ਆਵਾਜ਼ਾਂ’–ਓਰਲ ਹਿਸਟਰੀ ਪ੍ਰੋਜੈਕਟ, ਹਰਿਆ-ਭਰਿਆ ਅਤੇ ਸਾਫ਼ ਅੰਮ੍ਰਿਤਸਰ – ਮਾਡਲ ਪ੍ਰੋਜੈਕਟ, ਸੱਭਿਆਚਾਰਕ ਵਿਰਾਸਤ ਪ੍ਰੋਗਰਾਮ – ਲਾਈਟ ਐਂਡ ਸਾਊਂਡ, ਪ੍ਰਦਰਸ਼ਨੀ ਅਤੇ ਹੈਰੀਟੇਜ ਅਨੁਭਵ, ਕਿਤਾਬ ਦਾ ਪ੍ਰਕਾਸ਼ਨ – ‘ਅੰਮ੍ਰਿਤਸਰ ਦੇ 450 ਸਾਲ’, ਗਲੋਬਲ ਅੰਮ੍ਰਿਤਸਰ ਡਾਇਲਾਗ–12 ਗੱਲਬਾਤ, 12 ਵਿਚਾਰ, ਹੈਰੀਟੇਜ ਵਾਕ – ਅੰਮ੍ਰਿਤਸਰ ਦਾ ਪੁਰਾਣਾ ਸ਼ਹਿਰ, ਫੂਡ ਅਤੇ ਕਲਚਰਲ ਫੈਸਟੀਵਲ, ਅੰਮ੍ਰਿਤਸਰ 450 ਬੁੱਕ ਫੇਅਰ ਤੇ ਦੁਰਲੱਭ ਕਿਤਾਬਾਂ, ਪੇਂਟਿੰਗਾਂ ਅਤੇ ਹੱਥ-ਲਿਖਤਾਂ ਦੀ ਪ੍ਰਦਰਸ਼ਨੀ, ਕਵੀ ਦਰਬਾਰ, ਰਾਗ ਦਰਬਾਰ ਅਤੇ ਢਾਡੀ ਦਰਬਾਰ, ਅੰਮ੍ਰਿਤਸਰ ਘੋਸ਼ਣਾ–ਗਲੋਬਲ ਦੌਰ ਲਈ ਸਭ ਦੀ ਭਲਾਈ (ਸਰਬੱਤ ਦਾ ਭਲਾ) ਹੋਣਗੇ।