ਥਾਣਾ ਕੋਤਵਾਲੀ ਤੋਂ 300 ਮੀਟਰ ਦੂਰ ਕੈਰੋ ਮਾਰਕੀਟ ਦੀਆਂ ਦੁਕਾਨਾਂ ਤੇ ਘਰਾਂ ਦੇ ਮੀਟਰਾਂ ਦੀਆਂ ਤਾਰਾਂ ਚੋਰੀ ਥਾਣਾ ਕੋਤਵਾਲੀ ਤੋਂ 300 ਮੀਟਰ ਦੂਰ ਕੈਰੋ ਮਾਰਕੀਟ ਦੀਆਂ ਦੁਕਾਨਾਂ ਤੇ ਘਰਾਂ ਦੇ ਮੀਟਰਾਂ ਦੀਆਂ ਤਾਰਾਂ ਚੋਰੀ
Publish Date: Sun, 27 Sep 2026 07:21 PM (IST)
Updated Date: Mon, 28 Sep 2026 04:07 AM (IST)
* ਸ਼ਿਕਾਇਤ ਦੇ ਬਾਵਜੂਦ ਚੋਰੀਆਂ ਵਧੀਆਂ ਫੋਟੋ-25 ਤੋਂ 32 ਹਿੰਦੀ ਦਾ ਹੈ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਥਾਣਾ ਕੋਤਵਾਲੀ ਤੋਂ 300 ਮੀਟਰ ਦੂਰ ਸਥਿਤ ਕੈਰੋ ਮਾਰਕੀਟ ਦੀਆਂ ਦੁਕਾਨਾਂ ਤੇ ਘਰਾਂ ਚ ਪਿਛਲੇ ਇਕ ਮਹੀਨੇ ਤੋਂ ਰਾਤ ਸਮੇਂ ਚੋਰੀਆਂ ਹੋ ਰਹੀਆਂ ਹਨ। ਰਾਤ ਸਮੇਂ ਮਾਰਕੀਟ ਦੀ ਲਾਈਟ ਬੰਦ ਹੋਣ ਕਾਰਨ ਚੋਰ ਦੁਕਾਨਾਂ ਅਤੇ ਘਰਾਂ ਦੇ ਬਾਹਰ ਲੱਗੇ ਮੀਟਰਾਂ ਦੀਆਂ ਤਾਰਾਂ ਚੋਰੀ ਕਰ ਰਹੇ ਹਨ। ਇਸ ਕਾਰਨ ਬਿਜਲੀ ਸਪਲਾਈ ਬੰਦ ਹੋ ਜਾਣ ਕਰਕੇ ਇਲਾਕੇ ਦੇ ਲੋਕ ਪ੍ਰੇਸ਼ਾਨ ਰਹਿੰਦੇ ਹਨ। ਪਿਛਲੇ ਇਕ ਮਹੀਨੇ ਚ 6 ਦੁਕਾਨਾਂ ਦੀਆਂ ਤਾਰਾਂ ਚੋਰੀ ਹੋ ਚੁੱਕੀਆਂ ਹਨ, ਇਸ ਸਬੰਧ ਚ ਥਾਣਾ ਕੋਤਵਾਲੀ ਚ ਲੋਕਾਂ ਨੇ ਸ਼ਿਕਾਇਤ ਵੀ ਦਰਜ ਕਰਵਾਈ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕਾਰੋਬਾਰੀਆਂ ਤੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਪ੍ਰਮੁੱਖ ਸੈਰ-ਸਪਾਟਾ ਅਤੇ ਅਧਿਆਤਮਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਵਰਗੇ ਖੇਤਰਾਂ ਚ ਚੋਰੀ ਹੋਣਾ ਆਮ ਗੱਲ ਹੋ ਗਈ ਹੈ। ਲੋਕਾਂ ਦਾ ਦੋਸ਼ ਹੈ ਕਿ ਮਾਰਕੀਟ ਚ 4 ਸਾਲਾਂ ਤੋਂ ਸਟਰੀਟ ਲਾਈਟ ਖਰਾਬ ਹੈ। ਨਾਲ ਹੀ ਮਾਰਕੀਟ ਚ ਨਵੀਂ ਬਣ ਰਹੀ ਪਾਰਕਿੰਗ ਤੋਂ ਵੀ ਲੋਕ ਕਾਫੀ ਪ੍ਰੇਸ਼ਾਨ ਹਨ, ਲੋਕਾਂ ਦਾ ਕਹਿਣਾ ਹੈ ਕਿ ਪਾਰਕਿੰਗ 2 ਸਾਲ ਦੇ ਅੰਦਰ ਬਣਾਈ ਜਾਣੀ ਸੀ, ਪਰ 4 ਸਾਲ ਬੀਤ ਚੁੱਕੇ ਹਨ ਅਜੇ ਤੱਕ ਕੰਮ ਅਧੂਰਾ ਹੈ। ਪਾਰਕਿੰਗ ਦੇ ਕੰਮ ਲਈ ਪਹਿਲਾਂ ਬਿਜਲੀ ਦੀਆਂ ਤਾਰਾਂ ਮਾਰਕੀਟ ਚ ਪਈਆਂ ਰਹਿੰਦੀਆਂ ਸਨ, ਇਲਾਕਾ ਕੌਂਸਲਰ ਨੇ ਉਸ ਦਾ ਕੁਝ ਹੱਦ ਤੱਕ ਹੱਲ ਕੀਤਾ। ਥਾਣਾ ਕੋਤਵਾਲੀ ਦੇ ਇੰਸਪੈਕਟਰ ਹਰਮਨਜੀਤ ਸਿੰਘ ਨੇ ਕਿਹਾ ਮਾਰਕੀਟ ਚ ਚੋਰੀ ਦੀ ਘਟਨਾ ਨੂੰ ਦੇਖਦੇ ਹੋਏ ਸੀਸੀਟੀਵੀ ਖੰਗਾਲੇ ਜਾ ਰਹੇ ਹਨ, ਜਲਦੀ ਹੀ ਚੋਰਾਂ ਨੂੰ ਫੜ ਕੇ ਹਿਰਾਸਤ ਚ ਲਿਆ ਜਾਵੇਗਾ। ਪਾਰਸ ਬਾਂਸਲ ਨੇ ਕਿਹਾ ਕਿ ਇਲਾਕੇ ਦੀ ਮਾਰਕੀਟ ਚ ਰਾਤ ਸਮੇਂ ਚੋਰ ਸ਼ਰੇਆਮ ਘੁੰਮ ਰਹੇ ਹਨ, ਉਨ੍ਹਾਂ ਤੇ ਸ਼ਿਕੰਜਾ ਕੱਸਣ ਵਾਲਾ ਕੋਈ ਨਹੀਂ ਹੈ। ਰਾਤ ਦੇ ਸਮੇਂ ਮਾਰਕੀਟ ਦੀ ਲਾਈਟ ਬੰਦ ਹੋਣ ਨਾਲ ਚੋਰੀ ਹੋ ਰਹੀ ਹੈ। ਦੋ ਦਿਨ ਪਹਿਲਾਂ ਰਾਤ ਸਮੇਂ ਅਚਾਨਕ ਬਿਜਲੀ ਸਪਲਾਈ ਬੰਦ ਹੋ ਗਈ, ਬਾਅਦ ਚ ਸੀਸੀਟੀਵੀ ਚ ਦੇਖਿਆ ਤਾਂ ਚੋਰ ਮੀਟਰ ਦੀਆਂ ਤਾਰਾਂ ਚੋਰੀ ਕਰ ਰਿਹਾ ਸੀ। ਕਾਰੋਬਾਰੀ ਜਤਿੰਦਰ ਸਿੰਘ ਦੇ ਮੁਤਾਬਕ ਮਾਰਕੀਟ ਦਾ ਪ੍ਰਬੰਧ ਪਹਿਲਾਂ ਤੋਂ ਹੀ ਵਿਗੜਿਆ ਹੋਇਆ ਸੀ ਅਤੇ ਹੁਣ ਚੋਰੀ ਦੀਆਂ ਘਟਨਾਵਾਂ ਵੀ ਹੋਣ ਲੱਗੀਆਂ ਹਨ। ਰਾਤ ਦੇ ਸਮੇਂ ਦੁਕਾਨਾਂ ਦੇ ਬਾਹਰ ਲੱਗੇ ਮੀਟਰਾਂ ਦੀਆਂ ਤਾਰਾਂ ਚੋਰੀ ਹੋ ਰਹੀਆਂ ਹਨ। ਥਾਣਾ ਕੋਤਵਾਲੀ ਨੇੜੇ ਹੋਣ ਦੇ ਬਾਵਜੂਦ ਮਾਰਕੀਟ ਚ ਸਰੇਆਮ ਚੋਰੀ ਹੋ ਰਹੀ ਹੈ। ਮਾਰਕੀਟ ਚ ਸਟਰੀਟ ਲਾਈਟ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਪੁਲਿਸ ਨੂੰ ਵੀ ਸਮੇਂ-ਸਮੇਂ ਤੇ ਇਲਾਕੇ ਚ ਗਸ਼ਤ ਕਰਨੀ ਚਾਹੀਦੀ ਹੈ ਤਾਂ ਜੋ ਚੋਰੀ ਦੀ ਘਟਨਾ ਨਾ ਹੋਵੇ। ਵਰੁਣ ਕੁਮਾਰ ਨੇ ਕਿਹਾ ਕਿ ਮਾਰਕੀਟ ਚ ਬਣ ਰਹੀ ਨਵੀਂ ਪਾਰਕਿੰਗ ਦੇ ਕੰਮ ਤੋਂ ਪਹਿਲਾਂ ਹੀ ਬੁਰਾ ਹਾਲ ਹੈ, ਨਾਲ ਹੀ ਸਫਾਈ ਵਿਵਸਥਾ ਵੀ ਵਿਗੜੀ ਹੋਈ ਹੈ। ਇਨ੍ਹਾਂ ਸਮੱਸਿਆਵਾਂ ਦੇ ਨਾਲ ਹੁਣ ਚੋਰਾਂ ਦੀ ਸਮੱਸਿਆ ਵੀ ਜੁੜ ਗਈ ਹੈ। ਰਾਤ ਦੇ ਸਮੇਂ ਮੀਟਰ ਦੀਆਂ ਤਾਰਾਂ, ਏ.ਸੀ. ਦੇ ਪੱਖੇ ਵੀ ਚੋਰੀ ਹੋ ਰਹੇ ਹਨ। ਸੀਸੀਟੀਵੀ ਚ ਰਾਤ ਦੇ ਸਮੇਂ ਚੋਰਾਂ ਨੂੰ ਚੋਰੀ ਕਰਦੇ ਦੇਖਿਆ ਗਿਆ। ਆਸ-ਪਾਸ ਦੇ ਲੋਕ ਕਾਫੀ ਪ੍ਰੇਸ਼ਾਨ ਹਨ। ਵਿਕਾਸ ਕੁਮਾਰ ਨੇ ਦੱਸਿਆ ਕਿ ਅੰਦਰੂਨੀ ਸ਼ਹਿਰ ਦੀ ਮਾਰਕੀਟ ਚ ਚੋਰੀ ਹੋਣਾ ਸ਼ਹਿਰ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜ੍ਹੇ ਕਰਦਾ ਹੈ। ਮਾਰਕੀਟ ਚ ਪਹਿਲਾਂ ਕਈ ਸਮੱਸਿਆਵਾਂ ਸਨ ਹੁਣ ਪਿਛਲੇ ਇੱਕ ਮਹੀਨੇ ਤੋਂ ਚੋਰੀ ਦੀ ਸਮੱਸਿਆ ਵੀ ਵਧ ਗਈ ਹੈ। ਸਾਡੀ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਹੈ ਕਿ ਚੋਰਾਂ ਨੂੰ ਫੜ ਕੇ ਚੋਰੀ ਦੀਆਂ ਘਟਨਾਵਾਂ ਤੇ ਰੋਕ ਲਗਾਈ ਜਾਵੇ। ਪਰਮਜੀਤ ਸਿੰਘ ਨੇ ਕਿਹਾ 17 ਦਿਨ ਪਹਿਲਾਂ ਮਾਰਕੀਟ ਦੀਆਂ ਦੁਕਾਨਾਂ ਦੇ ਬਾਹਰ ਲੱਗੇ ਮੀਟਰ ਦੀਆਂ ਤਾਰਾਂ ਚੋਰੀ ਹੋਈਆਂ ਸਨ। ਇਸ ਸਬੰਧ ਚ ਥਾਣਾ ਕੋਤਵਾਲੀ ਚ ਸ਼ਿਕਾਇਤ ਦਿੱਤੀ ਗਈ, ਪਰ ਪੁਲਿਸ ਵੱਲੋਂ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ। ਉਨ੍ਹਾਂ ਕਿਹਾ ਕੁਝ ਦਿਨ ਪਹਿਲਾਂ ਇੱਕ ਆਦਮੀ, ਇਕ ਔਰਤ ਅਤੇ ਬੱਚੇ ਨੂੰ ਸੀਸੀਟੀਵੀ ਕੈਮਰੇ ਚ ਦੇਖਿਆ ਗਿਆ ਜਿਸ ਚ ਆਦਮੀ ਤਾਰਾਂ ਚੋਰੀ ਕਰ ਰਿਹਾ ਸੀ। ਚੋਰੀ ਦੀਆਂ ਘਟਨਾਵਾਂ ਦਾ ਦਿਨੋਂ-ਦਿਨ ਵਧਣਾ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਘੇਰੇ ਚ ਲੈਂਦਾ ਹੈ।