ਕਾਂਗਰਸੀ ਆਗੂ ਟਿੰਕੂ ਨੇ ਸਮਾਗਮ ਦੇ ਬਾਹਰ ਪਹੁੰਚ ਕੇ ਚਲਾਈਆਂ ਗੋਲ਼ੀਆਂ ਫੋਟੋ-35, 36 ਹਿੰਦੀ ੱੇ ੋੇੱ ੇੋ ੋੇੱਿ
Publish Date: Sun, 27 Sep 2026 06:38 PM (IST)
Updated Date: Mon, 28 Sep 2026 04:07 AM (IST)
* ਥਾਣਾ ਬੀ ਡਵੀਜ਼ਨ ਦੀ ਪੁਲਿਸ ਨੇ ਬਲਜਿੰਦਰ ਸਿੰਘ ਟਿੰਕੂ ਖਿਲਾਫ ਦਰਜ ਕੀਤਾ ਕੇਸ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਥਾਣਾ-ਬੀ ਡਵੀਜ਼ਨ ਅਧੀਨ ਪੈਂਦੇ ਨਿਊ ਸ਼ਹੀਦ ਊਧਮ ਸਿੰਘ ਨਗਰ ਚ ਰਹਿਣ ਵਾਲੇ ਕਾਂਗਰਸੀ ਆਗੂ ਤੇ ਵਾਰਡ ਨੰਬਰ 43 ਦੇ ਵਾਰਡ ਇੰਚਾਰਜ ਬਲਜਿੰਦਰ ਸਿੰਘ ਟਿੰਕੂ ਤੇ ਗੁਆਂਢੀ ਦੇ ਘਰ ਦੇ ਬਾਹਰ ਪਹੁੰਚ ਕੇ ਗੋਲ਼ੀਆਂ ਚਲਾਉਣ ਦਾ ਦੋਸ਼ ਹੈ। ਤਰਸੇਮ ਸਿੰਘ ਨੇ ਦੋਸ਼ ਲਾਇਆ ਕਿ ਉਕਤ ਕਾਂਗਰਸੀ ਆਗੂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਫਿਲਹਾਲ ਪੁਲਿਸ ਨੇ ਕਾਂਗਰਸੀ ਆਗੂ ਬਲਜਿੰਦਰ ਸਿੰਘ ਉਰਫ਼ ਟਿੰਕੂ ਖਿਲਾਫ ਕੇਸ ਦਰਜ ਕਰ ਲਿਆ ਹੈ। ਨਿਊ ਸ਼ਹੀਦ ਊਧਮ ਸਿੰਘ ਨਗਰ ਨਿਵਾਸੀ ਜਸਵਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਤਰਸੇਮ ਸਿੰਘ ਨੇ ਪ੍ਰੈੱਸ ਕਾਨਫਰੰਸ ਚ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਬਲਜਿੰਦਰ ਸਿੰਘ ਉਨ੍ਹਾਂ ਨਾਲ ਰੰਜਿਸ਼ ਰੱਖਦਾ ਹੈ। ਸ਼ਨੀਵਾਰ ਨੂੰ ਉਨ੍ਹਾਂ ਦੇ ਘਰ ਚ ਸਮਾਗਮ ਚੱਲ ਰਿਹਾ ਸੀ। ਕਈ ਰਿਸ਼ਤੇਦਾਰ ਉੱਥੇ ਆਏ ਹੋਏ ਸਨ। ਰਾਤ ਕਰੀਬ ਗਿਆਰਾਂ ਵਜੇ ਉਕਤ ਮੁਲਜ਼ਮ ਆਪਣੀ ਕਾਰ ਚ ਸਵਾਰ ਹੋ ਕੇ ਘਰ ਦੇ ਬਾਹਰ ਪਹੁੰਚਿਆ। ਮੁਲਜ਼ਮ ਨੇ ਕਾਰ ਤੋਂ ਹੇਠਾਂ ਉਤਰ ਕੇ ਉਨ੍ਹਾਂ ਨਾਲ ਗਾਲ੍ਹਾਂ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਗਲੀ ਚ ਰੌਲਾ ਪੈਂਦਾ ਦੇਖ ਜਸਵਿੰਦਰ ਕੌਰ ਵੀ ਉੱਥੇ ਪਹੁੰਚੀ ਅਤੇ ਉਸ ਨੇ ਹੱਥ ਜੋੜ ਕੇ ਮੁਲਜ਼ਮ ਨੂੰ ਉੱਥੋਂ ਚਲੇ ਜਾਣ ਲਈ ਕਿਹਾ। ਪਰ ਮੁਲਜ਼ਮ ਨੇ ਜਸਵਿੰਦਰ ਕੌਰ ਨਾਲ ਵੀ ਗਾਲ੍ਹੀ-ਗਲੋਚ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਮਾਮਲਾ ਵਧਦਾ ਦੇਖ ਸਾਰੇ ਰਿਸ਼ਤੇਦਾਰ ਘਰ ਦੇ ਬਾਹਰ ਆ ਗਏ ਅਤੇ ਉਸ ਨੂੰ ਆਪਣੇ ਘਰ ਜਾਣ ਲਈ ਕਹਿਣ ਲੱਗੇ। ਤਰਸੇਮ ਸਿੰਘ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂ ਨੇ ਉਨ੍ਹਾਂ ਨੂੰ ਧਮਕਾਇਆ ਕਿ ਉਹ ਉਸ ਦੇ ਪਰਿਵਾਰ ਦੇ ਦੋ-ਤਿੰਨ ਮੈਂਬਰਾਂ ਨੂੰ ਜਾਨੀ ਨੁਕਸਾਨ ਪਹੁੰਚਾਵੇਗਾ। ਇਸ ਮਗਰੋਂ ਮੁਲਜ਼ਮ ਨੇ ਆਪਣੀ ਲਾਇਸੈਂਸੀ ਪਿਸਤੌਲ ਕੱਢੀ ਤੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੇ ਹੋ ਕੇ ਪੰਜ ਰਾਊਂਡ ਫਾਇਰ ਕੀਤੇ। ਰਿਸ਼ਤੇਦਾਰ ਤੇ ਉਹ ਜਾਨ ਬਚਾ ਕੇ ਘਰ ਦੇ ਅੰਦਰ ਜਾ ਕੇ ਲੁਕ ਗਏ। ਇਸ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਿਆ ਤੇ ਉਨ੍ਹਾਂ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ। ਏਐੱਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।