- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਬਾਬਾ ਮੰਗਲ ਸਿੰਘ ਸਤਲਾਣੀ ਸਾਹਿਬ ਵਾਲਿਆਂ ਦੀ ਸਾਲਾਨਾ ਬਰਸੀ ਮਨਾਈ

ਫੋਟੋ-31
ਕੈਪਸਨ : ਬਰਸੀ ਸਮਾਗਮ ਮੌਕੇ ਮਹਾਂਪੁਰਸ਼ਾਂ ਨੂੰ ਸਨਮਾਨਿਤ ਕਰਦੇ ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ ਤੇ ਹੋਰ।
ਦਰਸ਼ਨ ਸਿੰਘ ਚੀਚਾ, ਪੰਜਾਬੀ ਜਾਗਰਣ
ਘਰਿੰਡਾ : ਧਾਰਮਿਕ ਅਸਥਾਨ ਸਤਲਾਣੀ ਸਾਹਿਬ ਦੇ ਮਹਾਨ ਤਪੱਸਵੀ ਸੰਤ ਬਾਬਾ ਮੰਗਲ ਸਿੰਘ ਜੀ ਦੀ ਸਾਲਾਨਾ ਬਰਸੀ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਈ ਗਈ। ਇਹ ਧਾਰਮਿਕ ਸਮਾਗਮ ਬਾਬਾ ਗੁਰਪਿੰਦਰ ਸਿੰਘ ਜੀ ਵਡਾਲਾ ਦੀ ਸਰਪ੍ਰਸਤੀ ਤੇ ਅਗਵਾਈ ਹੇਠ ਕਰਵਾਇਆ ਗਿਆ। ਸਮਾਗਮ ਦੀਆਂ ਸਾਰੀਆਂ ਤਿਆਰੀਆਂ ਬਾਬਾ ਇੰਦਰਬੀਰ ਸਿੰਘ ਵਡਾਲਾ ਤੇ ਬਾਬਾ ਰਣਬੀਰ ਸਿੰਘ ਵਡਾਲਾ ਵੱਲੋਂ ਇਲਾਕੇ ਦੀ ਸੰਗਤ, ਨਗਰ ਪੰਚਾਇਤ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੇ ਸੁਚੱਜੇ ਢੰਗ ਨਾਲ ਕੀਤੀਆਂ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸੰਤ ਮਹਾਂਪੁਰਸ਼ਾਂ ਵੱਲੋਂ ਬਾਬਾ ਮੰਗਲ ਸਿੰਘ ਜੀ ਦੇ ਜੀਵਨ, ਉਨ੍ਹਾਂ ਦੀ ਕਮਾਈ ਅਤੇ ਸਤਲਾਣੀ ਸਾਹਿਬ ਦੀ ਸੇਵਾ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਪੰਜਾਬ ਭਰ ਤੋਂ ਕਾਰ ਸੇਵਾ ਵਾਲੇ ਸੰਤ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ, ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਮਾਜਿਕ ਤੇ ਰਾਜਨੀਤਿਕ ਆਗੂਆਂ ਨੇ ਹਾਜ਼ਰੀ ਭਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਥਾਵਾਂ 'ਤੇ ਅਤੁੱਟ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸ਼ਾਮ ਸਮੇਂ ਨੌਜਵਾਨਾਂ ’ਚ ਧਾਰਮਿਕ ਤੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਸਿੱਧ ਕਬੱਡੀ ਟੀਮਾਂ ਦੇ ਸ਼ਾਨਦਾਰ ਕਬੱਡੀ ਮੈਚ ਕਰਵਾਏ ਗਏ, ਜਿਸ ’ਚ ਵੱਡੀ ਗਿਣਤੀ ’ਚ ਨਗਰ ਵਾਸੀਆਂ ਨੇ ਆਨੰਦ ਮਾਣਿਆ। ਅੰਤ ’ਚ ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।