ਸਿਆਸੀ, ਧਾਰਮਿਕ ਤੇ ਸਮਾਜਿਕ ਆਗੂਆਂ ਨੇ ਕੀਤਾ ਜੱਗਾ ਮਜੀਠਾ ਨਾਲ ਦੁੱਖ ਸਾਂਝਾ ਸਿਆਸੀ, ਧਾਰਮਿਕ ਤੇ ਸਮਾਜਿਕ ਆਗੂਆਂ ਜੱਗਾ ਮਜੀਠਾ ਨਾਲ ਕੀਤਾ ਦੁੱਖ ਸਾਂਝਾ
Publish Date: Sun, 27 Sep 2026 05:46 PM (IST)
Updated Date: Mon, 28 Sep 2026 04:04 AM (IST)
ਫੋਟੋ : ਕੈਪਸ਼ਨ: ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਨਾਲ ਦੁੱਖ ਸਾਂਝਾ ਕਰਦੇ ਹੋਏ ਐਮਪੀ ਗੁਰਜੀਤ ਸਿੰਘ ਔਜਲਾ, ਬਿਕਰਮ ਸਿੰਘ ਮਜੀਠੀਆ, ਤਰਸੇਮ ਸਿੰਘ ਡੀਸੀ, ਜ਼ੋਧ ਸਿੰਘ ਸਮਰਾ ਅਤੇ ਹੋਰ। * ਆਕਾਸ਼ਦੀਪ ਸਿੰਘ ਗਿੱਲ ਮਜੀਠਾ ਦਾ ਅੰਤਿਮ ਸੰਸਕਾਰ 29 ਨੂੰ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਬੀਤੇ ਦਿਨ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਦੇ ਇਕਲੌਤੇ ਪੁੱਤਰ ਆਕਾਸ਼ਦੀਪ ਸਿੰਘ ਗਿੱਲ ਮਜੀਠਾ ਸਵਰਗ ਸਿਧਾਰ ਗਏ ਸਨ। ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ, ਤਲਬੀਰ ਸਿੰਘ ਗਿੱਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਸਾਬਕਾ ਵਿਧਾਇਕ ਤਰਸੇਮ ਸਿੰਘ ਡੀਸੀ, ਭਗਵੰਤਪਾਲ ਸਿੰਘ ਸੱਚਰ ਹਲਕਾ ਇੰਚਾਰਜ ਕਾਂਗਰਸ, ਪ੍ਰਦੀਪ ਸਿੰਘ ਭੁੱਲਰ ਹਲਕਾ ਇੰਚਾਰਜ ਭਾਜਪਾ ਸਮੇਤ ਵੱਡੀ ਗਿਣਤੀ ਵਿਚ ਨਾਮਵਰ ਸਿਆਸੀ, ਸਮਾਜਿਕ, ਧਾਰਮਿਕ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ ਤੇ ਹਮਦਰਦੀ ਜ਼ਾਹਿਰ ਕੀਤੀ। ਵੱਖ-ਵੱਖ ਸ਼ਖ਼ਸੀਅਤਾਂ ਵੱਲੋ ਨੌਜਵਾਨ ਪੁੱਤਰ ਦੀ ਬੇਵਕਤੀ ਮੌਤ ਤੇ ਜੱਗਾ ਮਜੀਠਾ ਨਾਲ ਅਫਸੋਸ ਪ੍ਰਗਟ ਕੀਤਾ। ਉਕਤ ਆਗੁਆਂ ਨੇ ਪੁੱਤਰ ਦੀ ਮੌਤ ਨਾਲ ਜੱਗਾ ਮਜੀਠਾ ਅਤੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸਮੂਹ ਸ਼ਖਸੀਅਤਾਂ ਨੇ ਜੱਗਾ ਮਜੀਠਾ ਅਤੇ ਪਰਿਵਾਰ ਨਾਲ ਹਮੇਸ਼ਾਂ ਡੱਟ ਕੇ ਖੜੇ ਰਹਿਣ ਦਾ ਭਰੋਸਾ ਦਿਵਾਇਆ। ਜੱਗਾ ਮਜੀਠਾ ਨਾਲ ਉਕਤ ਆਗੂਆਂ ਤੋਂ ਇਲਾਵਾ ਜਥੇਦਾਰ ਸੰਤੋਖ ਸਿੰਘ ਸਮਰਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਜਨਾਲਾ ਦੇ ਇੰਚਾਰਜ ਜ਼ੋਧ ਸਿੰਘ ਸਮਰਾ, ਜਸਵੰਤ ਸਿੰਘ ਪੰਨੂੰ ਮੈਂਬਰ ਜਿਲ੍ਹਾ ਪ੍ਰੀਸ਼ਦ, ਸਾਬਕਾ, ਗੁਰਪ੍ਰੀਤ ਸਿੰਘ ਰੰਧਾਵਾ, ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਭਿੰਡੂ, ਸਾਬਕਾ ਪ੍ਰਧਾਨ ਤਰੁਨ ਅਬਰੋਲ, ਸਾਬਕਾ ਪ੍ਰਧਾਨ ਸਲਵੰਤ ਸਿੰਘ ਸੇਠ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਪ੍ਰਿੰਸ ਨਈਅਰ, ਅਜੈ ਕੁਮਾਰ ਚੋਪੜਾ, ਸੁਰਿੰਦਰਪਾਲ ਸਿੰਘ ਗੋਕਲ, ਅਮਰਬੀਰ ਸਿੰਘ ਗਿੱਲ, ਰਣਜੀਤ ਸਿੰਘ ਪਟਵਾਰੀ, ਬਿੱਟੂ ਪ੍ਰਧਾਨ, ਗੋਗਾ ਮਜੀਠਾ, ਬਚਿੱਤਰ ਸਿੰਘ ਢਿੰਗਨੰਗਲ, ਪਰਮਜੀਤ ਸਿੰਘ ਪੰਮਾ, ਦੁਰਗਾ ਦਾਸ ਪਟਵਾਰੀ, ਨਰੇਸ਼ ਕੁਮਾਰ, ਰਾਜੇਸ਼ ਕੁਮਾਰ ਜੀਵਨ, ਐਸਡੀਓ ਰਿਟਾ: ਲਖਬੀਰ ਸਿੰਘ, ਪਰਮਿੰਦਰ ਸਿੰਘ ਉਪਲ, ਨਵਦੀਪ ਸਿੰਘ ਸੋਨਾ, ਦਲਜੀਤ ਸਿੰਘ ਸ਼ਾਹ, ਨੰਬਰਦਾਰ ਤੇਜਿੰਦਰ ਸਿੰਘ ਲਾਟੀ, ਜੈਪਾਲ ਮਹਾਜਨ, ਪਿੰਕਾ ਮਜੀਠਾ, ਨਵੀਨ ਮਹਾਜਨ, ਨਿਸ਼ਾਨ ਸਿੰਘ ਭੰਗਾਲੀ, ਮਨੋਹਰ ਲਾਲ, ਯੋਗੀ ਦਿਆਲ ਨਾਥ, ਪੰਡਤ ਓਮ ਪ੍ਰਕਾਸ਼, ਸਾਬਾ ਗਿੱਲ ਗਰੀਨ, ਸਮੇਤ ਵੱਡੀ ਗਿਣਤੀ ਵਿੱਚ ਸਨੇਹੀ ਅਤੇ ਪਰਿਵਾਰਕ ਮੈਬਰ ਵੀ ਹਾਜ਼ਰ ਸਨ। ਇਸ ਦੌਰਾਨ ਜੱਗਾ ਮਜੀਠਾ ਵੱਲੋ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਪੁੱਤਰ ਆਕਾਸ਼ਦੀਪ ਸਿੰਘ ਗਿੱਲ ਮਜੀਠਾ ਦਾ ਅੰਤਿਮ ਸੰਸਕਾਰ ਕੱਲ 29 ਸਤੰਬਰ ਨੂੰ ਸਵੇਰੇ 11 ਵਜੇ ਮਜੀਠਾ ਦੇ ਸ਼ਮਸ਼ਾਨਘਾਟ ’ਚ ਕੀਤਾ ਜਾਵੇਗਾ।