ਖੰਘਣ ਜਾਂ ਛਿੱਕਣ ਨਾਲ ਨੱਕ ’ਚੋਂ ਨਿਕਲੇ ਲਾਰਵੇ ਨਾਲ ਵੀ ਫੈਲਦੀ ਟੀਬੀ ਖੰਘ ਜਾਂ ਛਿੱਕਣ ਦੇ ਨਾਲ ਨੱਕ ’ਚੋਂ ਨਿਕਲੇ ਲਾਰਵੇ ਨਾਲ ਵੀ ਫੈਲਦੀ ਟੀਬੀ
Publish Date: Sun, 27 Sep 2026 05:43 PM (IST)
Updated Date: Mon, 28 Sep 2026 04:04 AM (IST)
* ਡਾ. ਐੱਨਸੀ ਕਾਜਲ ਨੇ ਟੀਬੀ, ਸਾਹ ਤੇ ਛਾਤੀ ਦੇ ਰੋਗਾਂ ਤੋਂ ਕੀਤਾ ਜਾਗਰੂਕ ਫੋਟੋ-29 ਕੈਪਸ਼ਨ : ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਟੀਬੀ ਮੁੱਖ ਤੌਰ ਤੇ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਫੇਫੜਿਆਂ ਵਾਲੀ ਅਤੇ ਦੂਸਰੀ ਸਰੀਰ ਦੇ ਬਾਕੀ ਅੰਗਾਂ ਵਿੱਚ ਰੋਗੀਆਂ ਵਿੱਚ ਵੇਖਣ ਨੂੰ ਮਿਲਦੀ ਹੈ। ਟੀਬੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਉਸ ਵੇਲੇ ਫੈਲਦੀ ਹੈ ਜਦੋਂ ਕੋਈ ਵਿਅਕਤੀ ਖੰਘਦਾ ਹੈ ਅਤੇ ਖੰਘ ਜਾਂ ਛਿੱਕਣ ਨਾਲ ਨੱਕ ਵਿਚੋਂ ਨਿਕਲੇ ਲਾਰਵੇ ਦੇ ਨਾਲ ਦੂਸਰਾ ਵਿਅਕਤੀ ਪ੍ਰਭਾਵਤ ਹੋ ਜਾਂਦਾ ਹੈ ਅਤੇ ਟੀਬੀ ਦੇ ਕੀਟਾਣੂਆਂ ਨਾਲ ਉਸ ਦੇ ਅੰਦਰ ਚਲੇ ਜਾਂਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਜੀਠਾ ਰੋਡ ਕਲੀਨਿਕ ਵਿਖੇ ਡਾ. ਐੱਨਸੀ ਕਾਜਲ ਨੇ ਜਾਣਕਾਰੀ ਦਿੰਦਿਆਂ ਕੀਤਾ। ਡਾ. ਕਾਜਲ ਅਨੁਸਾਰ ਇਕ ਹਫ਼ਤੇ ਤੋਂ ਲਗਾਤਾਰ ਬੁਖਾਰ, ਖਾਂਸੀ, ਸਾਹ ਲੈਣ ਵਿਚ ਤਕਲੀਫ਼ ਅਤੇ ਬਲਗ਼ਮ ਦਾ ਆਉਣਾ ਟੀਬੀ ਰੋਗ ਦੀ ਨਿਸ਼ਾਨੀ ਵੀ ਹੋ ਸਕਦਾ ਹੈ। ਇਸ ਨਾਮੁਰਾਦ ਬੀਮਾਰੀ ਤੋਂ ਬਚਾਅ ਲਈ ਸਾਬਕਾ ਪ੍ਰੋਫੈਸਰ, ਸਰਕਾਰੀ ਟੀਬੀ ਹਸਪਤਾਲ ਅੰਮ੍ਰਿਤਸਰ ਦੇ ਪ੍ਰੋਫੈਸਰ ਅਤੇ ਮੁਖੀ, ਡਾਕਟਰ ਐੱਨਸੀ ਕਾਜਲ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟੀਬੀ ਰੋਗ ਪ੍ਰਤੀ ਕੀਤੀ ਗਈ ਲਾਪ੍ਰਵਾਹੀ ਵਿਅਕਤੀ ਨੂੰ ਮੌਤ ਦੇ ਮੂੰਹ ਵਿੱਚ ਧਕੇਲ ਦਿੰਦੀ ਹੈ, ਜਦੋਂ ਕਿ ਇਸ ਦਾ ਕਾਰਗਰ ਇਲਾਜ ਕਰਕੇ ਜੀਵਨ ਭਰ ਲਈ ਇਸ ਤੋਂ ਮੁਕਤੀ ਪਾ ਕੇ ਜ਼ਿੰਦਗੀ ਨੂੰ ਖੁਸ਼ਹਾਲ ਵੀ ਬਣਾਇਆ ਜਾ ਸਕਦਾ ਹੈ। ਮਜੀਠਾ ਰੋਡ ਕਲੀਨਿਕ ਵਿਖੇ ਡਾ. ਐੱਨਸੀ ਕਾਜਲ ਨੇ ਕਿਹਾ ਕਿ ਉਪਰੋਕਤ ਦੱਸੇ ਹੋਏ ਲੱਛਣਾਂ ਵਾਲਾ ਮਰੀਜ਼ ਇਸ ਰੋਗ ਨਾਲ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਉਸ ਦੇ ਸਰੀਰ ਦੀ ਸ਼ਮਤਾ ਦਿਨੋ-ਦਿਨ ਘਟਦੀ ਜਾਂਦੀ ਹੈ। ਵਜ਼ਨ ਘੱਟ ਕੇ ਵਿਅਕਤੀ ਲੱਕੜੀ ਵਰਗਾ ਹੋ ਜਾਂਦਾ ਹੈ। ਭਾਰਤ ਸਰਕਾਰ ਵੱਲੋਂ ਇਸ ਰੋਗ ਦੀ ਪੂਰਨ ਤੌਰ ਤੇ ਜਾਂਚ ਅਤੇ ਪੂਰਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਡਾ. ਕਾਜਲ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸ ਰੋਗ ਦੀ ਪੂਰਨ ਤੌਰ ਤੇ ਜਾਂਚ ਅਤੇ ਪੂਰਾ ਇਲਾਜ ਬਿਲਕੁਲ ਮੁਫ਼ਤ ਹੈ ਜੋ ਕਿ ਉਨ੍ਹਾਂ ਦੇ ਕਲੀਨਿਕ ਵਿਚ ਟੀਬੀ ਰੋਗੀਆਂ ਲਈ ਮੌਜੂਦ ਹੈ। ਡਾ. ਐੱਨਸੀ ਕਾਜਲ ਨੇ ਕਿਹਾ ਕਿ ਕਈ ਹੋਰ ਹਾਲਾਤਾਂ ਵਿੱਚ ਤੰਬਾਕੂ, ਸ਼ਰਾਬ, ਸਿਗਰਟ ਦੀ ਵਧੇਰੇ ਵਰਤੋਂ ਨਾਲ ਵੀ ਹੋ ਸਕਦਾ ਹੈ। ਫਿਰ ਇਸ ਲਈ ਖੰਘ, ਦਮਾ, ਸਾਹ, ਛਾਤੀ ਦੇ ਰੋਗਾਂ ਵਾਲੇ ਪ੍ਰਭਾਵਤ ਹੋਏ ਮਰੀਜ਼ ਡਾਕਟਰ ਦੀ ਸਲਾਹ ਨਾਲ ਖਾਧੀ ਗਈ ਦਵਾਈ ਦੇ ਨਾਲ ਤੰਦਰੁਸਤ ਹੋ ਸਕਦੇ ਹਨ ਜਦ ਕਿ ਕੀਤੀ ਗਈ ਦੇਰੀ ਨੁਕਸਾਨਦੇਹ ਹੈ। ਇਸ ਲਈ ਉਪਰੋਕਤ ਕੋਈ ਲੱਛਣ ਜਾਂ ਸਮੱਸਿਆ ਲੱਗੇ ਤਾਂ ਉਨ੍ਹਾਂ ਨਾਲ ਸੰਪਰਕ ਕਰਕੇ ਚੈਕਅਪ ਅਨੁਸਾਰ ਇਲਾਜ ਸ਼ੁਰੂ ਕਰਵਾਇਆ ਜਾ ਸਕਦਾ ਹੈ।