- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਤਿਨ ਗੁਲੇਰਿਆ ਕਸ਼ਮੀਰ ਰੋਡ ਮੰਡਲ ਯੁਵਾ ਮੋਰਚਾ ਦਾ ਮੀਤ ਪ੍ਰਧਾਨ ਨਿਯੁਕਤ

ਫੋਟੋ: 20
ਕੈਪਸ਼ਨ : ਜਤਿਨ ਗੁਲੇਰਿਆ ਨੂੰ ਕਸ਼ਮੀਰ ਰੋਡ ਮੰਡਲ ਯੁਵਾ ਮੋਰਚਾ ਦਾ ਮੀਤ ਪ੍ਰਧਾਨ ਨਿਯੁਕਤ ਕਰਦੇ ਹੋਏ ਅਮਿਤ ਅਬਰੋਲ, ਸੁਖਮਿੰਦਰ ਸਿੰਘ ਪਿੰਟੂ ਤੇ ਹੋਰ।
ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਸ਼ਮੀਰ ਰੋਡ ਮੰਡਲ ਯੁਵਾ ਮੋਰਚਾ ਪ੍ਰਧਾਨ ਨਵਦੀਪ ਸ਼ਰਮਾ ਦੀ ਅਗਵਾਈ ਵਿਚ ਮੀਟਿੰਗ ਰੱਖੀ ਗਈ, ਜਿਸ ਜਤਿਨ ਗੁਲੇਰਿਆ ਨੂੰ ਕਸ਼ਮੀਰ ਰੋਡ ਮੰਡਲ ਯੁਵਾ ਮੋਰਚਾ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਉੱਤਰੀ ਵਿਧਾਨ ਸਭਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਕਸ਼ਮੀਰ ਰੋਡ ਮੰਡਲ ਪ੍ਰਧਾਨ ਅਮਿਤ ਅਬਰੋਲ, ਵਾਰਡ ਇੰਚਾਰਜ ਸਰਬਜੀਤ ਸਾਬੀ ਅਤੇ ਸਕੱਤਰ ਸੁਸ਼ੀਲ ਪਠਾਨੀਆ ਵਿਸ਼ੇਸ਼ ਤੌਰ 'ਤੇ ਪਹੁੰਚੇ। ਮੰਡਲ ਪ੍ਰਧਾਨ ਅਮਿਤ ਅਬਰੋਲ ਨੇ ਕਿਹਾ ਕਿ ਯੁਵਾ ਮੋਰਚਾ ਦੀ ਮੈਂਬਰਸ਼ਿਪ ਨੂੰ ਹੋਰ ਵਧਾਇਆ ਜਾਵੇਗਾ, ਜੋ ਨੌਜਵਾਨ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਅਹਿਮ ਰੋਲ ਨਿਭਾ ਕੇ ਭਾਜਪਾ ਨੂੰ ਹੋਰ ਮਜ਼ਬੂਤੀ ਦੇਣਗੇ। ਜਤਿਨ ਗੁਲੇਰਿਆ ਨੇ ਸਾਰਿਆ ਧੰਨਵਾਦ ਕੀਤਾ ਤੇ ਕਿਹਾ ਕਿ ਸੌਂਪੀ ਗਈ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਹਰਸ਼, ਮਾਧਵ, ਆਯੂਸ਼, ਸਾਗਰ, ਗੌਤਮ, ਵਿਸ਼ਾਲ, ਨਿਖਿਲ ਬੇਦੀ, ਲਵਪ੍ਰੀਤ, ਗੌਰਵ, ਕਰਨ ਰਾਏ ਆਦਿ ਹਾਜ਼ਰ ਸਨ।