ਸਕਿਨ ਸਮੱਸਿਆਵਾਂ ਦਾ ਹਾਈਟੈਕ ਲੇਜਰ ਮਸ਼ੀਨਾਂ ਨਾਲ ਇਲਾਜ ਸੰਭਵ : ਡਾ. ਅਰਵਿੰਦਰ ਸਿੰਘ ਸਕਿਨ ਸਮੱਸਿਆਵਾਂ ਦਾ ਹਾਈਟੈਕ ਲੇਜਰ ਮਸ਼ੀਨਾਂ ਨਾਲ ਇਲਾਜ ਸੰਭਵ : ਡਾ. ਅਰਵਿੰਦਰ ਸਿੰਘ
Publish Date: Sun, 27 Sep 2026 05:17 PM (IST)
Updated Date: Mon, 28 Sep 2026 04:01 AM (IST)
ਫੋਟੋ-8 ਕੈਪਸ਼ਨ : ਸਕਿਨ ਟਰੀਟਮੈਂਟ ਕਰਦੇ ਹੋਏ ਡਾ. ਅਰਵਿੰਦਰ ਸਿੰਘ ਸਭਰਵਾਲ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਅੱਜ ਦੇ ਸਮੇਂ ’ਚ ਸਭ ਤੋਂ ਵੱਧ ਸਮੱਸਿਆ ਲੋਕਾਂ ਨੂੰ ਆਪਣੀ ਚਮੜੀ ਨਾਲ ਸਬੰਧਤ ਆਉਂਦੀਆਂ ਹਨ। ਇਹ ਪ੍ਰਗਟਾਵਾ ਮਜੀਠਾ ਰੋਡ ਗਲੀ ਨੰਬਰ ਨੇੜੇ ਮਾਡਲ ਸਟੱਡੀ ਸਕੂਲ ਨਜ਼ਦੀਕ ਸਭਰਵਾਲ ਸਕਿਨ ਕੇਅਰ ਸੈਂਟਰ ਦੇ ਸੰਚਾਲਕ ਡਾ. ਅਰਵਿੰਦਰ ਸਿੰਘ ਸਭਰਵਾਲ ਨੇ ਗੱਲਬਾਤ ਕਰਦਿਆਂ ਕੀਤਾ। ਜ਼ਿਕਰਯੋਗ ਹੈ ਕਿ ਡਾ. ਅਰਵਿੰਦਰ ਸਿੰਘ ਸਭਰਵਾਲ ਸਕਿਨ ਰੋਗਾਂ ਤੇ ਸਮੱਸਿਆਵਾਂ ਦੇ ਬੇਹੱਦ ਮਾਹਰ ਹਨ ਅਤੇ ਉਹ ਇਸ ਖੇਤਰ ’ਚ ਕਰੀਬ 10 ਸਾਲ ਦਾ ਤਜਰਬਾ ਰੱਖਦੇ ਹਨ। ਡਾ. ਅਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸੈਂਟਰ ਵਿਚ ਹਾਈਟੈਕ ਲੇਜਰ ਮਸ਼ੀਨਾਂ ਦੀ ਤਕਨੀਕ ਨਾਲ ਸਕਿਨ ਤੇ ਹੇਅਰ ਟ੍ਰੀਟਮੈਂਟ ਕੀਤਾ ਜਾਂਦਾ ਹੈ। ਇਨ੍ਹਾਂ ਦੋਵਾਂ ਸਮੱਸਿਆਵਾਂ ਨੂੰ ਅਸੀ ਲੇਜਰ ਤਕਨੀਕ ਨਾਲ ਇਲਾਜ ਕਰਦੇ ਹਾਂ ਅਤੇ ਕਈ ਲੋਕ ਹੁਣ ਤੱਕ ਆਪਣਾ ਇਲਾਜ ਕਰਵਾ ਕੇ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਚੁੱਕੇ ਹਨ। ਡਾ. ਅਰਵਿੰਦਰ ਸਿੰਘ ਸਭਰਵਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ ‘ਬੋਟੋਕਸ ਵਿਧੀ’ ਇਕ ਇੰਜੈਕਸ਼ਨ ਵਿਧੀ ਹੈ, ਜਿਸ ਨਾਲ ਚਿਹਰੇ ਦੀਆਂ ਝੁਰੜੀਆਂ ਦਾ ਇਲਾਜ ਵੀ ਕੀਤਾ ਜਾਂਦਾ ਹੈ। ਵਧਦੀ ਉਮਰ ਦੇ ਨਾਲ-ਨਾਲ ਇਨਸਾਨ ਦੇ ਚਿਹਰੇ ’ਤੇ ਝੁਰੜੀਆਂ ਵੀ ਵੱਧਣ ਲੱਗ ਜਾਂਦੀਆਂ ਹਨ, ਪਰ ਇਥੇ ਉਸ ਦਾ ਇਲਾਜ ਵੀ ਇਕ ਇੰਜੈਕਸ਼ਨ ਵਿਧੀ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਿਧੀ ਦਾ ਅਸਰ ਉਸੇ ਵੇਲੇ ਲਗਭਗ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਇਥੇ ਹਾਈਡਰਾ ਫੈਸ਼ੀਅਲ, ਮਾਈਕਰੋ ਨੀਡਲਿੰਗ, ਜੜ੍ਹ ਤੋਂ ਖਰਾਬ ਵਾਲ ਆਦਿ ਦਾ ਇਲਾਜ ਵੀ ਕੀਤਾ ਜਾਂਦਾ ਹੈ।