- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਗਾ ਹੈਲਥ ਚੈੱਕਅਪ ਕੈਂਪ ਲੱਗਾ

ਫੋਟੋ :18
ਕੈਪਸ਼ਨ : ਕੈਂਪ ਦੌਰਾਨ ਮਰੀਜ਼ਾਂ ਦਾ ਚੈੱਕਅਪ ਕਰਦੇ ਹੋਏ ਡਾਕਟਰਾਂ ਦੀ ਟੀਮ।
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਿੰਘ ਹਸਪਤਾਲ ਭੱਲਾ ਕਾਲੋਨੀ ’ਚ ਮੈਗਾ ਹੈਲਥ ਚੈੱਕਅਪ ਕੈਂਪ ਹਸਪਤਾਲ ਦੀ ਡਾਇਰੈਕਟਰ ਡਾਕਟਰ ਜਸਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਲਗਾਇਆ, ਇੱਥੇ ਹੀ ਲੈਬ ਅਟੈਂਡਡ ਅਮਰਜੀਤ ਸਿੰਘ ਨੇ ਵੀ ਵਿਸ਼ੇਸ਼ ਸੇਵਾਵਾਂ ਨਿਭਾਈਆਂ, ਜਿਸ ’ਚ ਅਮਨਦੀਪ ਹਸਪਤਾਲ ਦੇ ਕਾਬਲ ਡਾਕਟਰ ਦੀ ਟੀਮ ਨੇ ਮੈਡੀਕਲ ਚੈੱਕਅਪ ਕੀਤਾ। ਕੈਂਪ ’ਚ ਵਿਸ਼ੇਸ਼ ਮਹਿਮਾਨ ਵਜੋਂ ਸਿਵਲ ਸਰਜਨ ਡਾਕਟਰ ਭਾਰਤੀ ਤੇ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਸ਼ਿਰਕਤ ਕੀਤੀ। ਮੇਅਰ ਭਾਟੀਆ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਸਿੰਘ ਹਸਪਤਾਲ ਦੇ ਸਮੁੱਚੇ ਸਟਾਫ ਤੇ ਡਾਕਟਰ ਜਸਪ੍ਰੀਤ ਕੌਰ ਵਲੋਂ ਲੋੜਵੰਦ ਮਰੀਜ਼ਾਂ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਹਸਪਤਾਲ ਦੀ ਡਾਇਰੈਕਟਰ ਡਾਕਟਰ ਜਸਪ੍ਰੀਤ ਕੌਰ ਨੇ ਕਿਹਾ ਕੇ ਅਜਿਹੇ ਕੈਂਪ ਪਹਿਲਾਂ ਵੀ ਲਗਾ ਚੁੱਕੇ ਹਨ ਅਤੇ ਅੱਗੇ ਵੀ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਕੁੱਝ ਟੈਸਟ ਬਿਲਕੁਲ ਮੁਫਤ ਕੀਤੇ ਜਾ ਰਹੇ ਹਨ ਤੇ ਇਸ ਦੇ ਇਲਾਵਾ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਾਹੀਆਂ ਹਨ। ਡਾਕਟਰ ਜਸਪ੍ਰੀਤ ਕੌਰ ਵਲੋਂ ਡਾਕਟਰ ਭਾਰਤੀ ਤੇ ਮੇਅਰ ਜਤਿੰਦਰ ਸਿੰਘ ਭਾਟੀਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਅਵਨੀਤ ਭਕਨਾ, ਸਰਪੰਚ ਮਹਾਬੀਰ ਸਿੰਘ, ਡਾਕਟਰ ਮਨਪ੍ਰੀਤ ਸਿੰਘ ਬਰਾੜ, ਡਾਕਟਰ ਮਨਜੀਤ ਸਿੰਘ ਰਟੌਲ ਡੀਐਚਓ ਅੰਮ੍ਰਿਤਸਰ, ਸਤੀਸ਼ ਕੁਮਾਰ ਦੇਵਗਨ ਤੇ ਕੌਂਸਲਰ ਰਜਨੀ ਆਦਿ ਹਾਜਰ ਸਨ।