ਸੇਂਟ ਸੋਲਜਰ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਸੇਂਟ ਸੋਲਜਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ
Publish Date: Sun, 27 Sep 2026 05:04 PM (IST)
Updated Date: Mon, 28 Sep 2026 04:01 AM (IST)
ਫੋਟੋ : 9 ਕੈਪਸ਼ਨ : ਸੇਂਟ ਸੋਲਜਰ ਸਕੂਲ ਦੇ ਖਿਡਾਰੀਆਂ ਦਾ ਸਕੂਲ ਪਹੁੰਚਣ ’ਤੇ ਸਨਮਾਨ ਕਰਦੇ ਹੋਏ ਡਾਇਰੈਕਟਰ ਡਾ. ਮੰਗਲ ਸਿੰਘ ਕਿਸਨਪੁਰੀ, ਡਾ. ਅਮਰਪ੍ਰੀਤ ਕੌਰ ਤੇ ਹੋਰ। ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : 70ਵੀਆਂ ਪੰਜਾਬ ਬੋਰਡ ਜ਼ਿਲ੍ਹਾ ਪੱਧਰੀ ਲੜਕਿਆਂ ਦੇ ਅਥਲੈਟਿਕਸ ਮੁਕਾਬਲੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਚ ਕਰਵਾਏ ਗਏ, ਜਿਸ ’ਚ ਸੇਂਟ ਸੋਲਜਰ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਹੋਇਆ ਮੈਡਲ ਹਾਸਲ ਕੀਤੇ। ਅੰਡਰ-19 ਕੈਟੇਗਰੀ ਵਿਚ ਗੁਰਨੂਰ ਸਿੰਘ ਨੇ ਹਰਡਲ ਰੇਸ 400 ਮੀਟਰ ’ਚ ਗੋਲਡ ਮੈਡਲ ਹਾਸਲ ਕੀਤਾ। ਨਵਰੂਪ ਸਿੰਘ ਅੰਡਰ 19 ਕੈਟੇਗਰੀ ਵਿਚ ਹੈਮਰ ਥਰੋ ਵਿਚ ਗੋਲਡ ਮੈਡਲ, ਅੰਸ਼ਪ੍ਰੀਤ ਸਿੰਘ ਅੰਡਰ-19 ਡਿਸਕਸ ਥ੍ਰੋਅ ’ਚ ਬਰੋਂਨਜ ਮੈਡਲ, ਅਦਿਤਿਆ ਰਾਜ ਅੰਡਰ-19 ਜੈਵਲਿਨ ਥਰੋ ਬਰੋਂਨਜ਼ ਮੈਡਲ, ਗੁਰਨੂਰ ਸਿੰਘ ਅੰਡਰ-14, 200 ਮੀਟਰ ਬਰੋਂਜ ਮੈਡਲ ਹਾਸਲ ਕੀਤਾ। ਗੋਲਡ ਮੈਡਲ ਹਾਸਲ ਕਰਨ ਵਾਲੇ ਗੁਰਨੂਰ ਸਿੰਘ ਅੰਡਰ-19 ਕੈਟੇਗਰੀ ਤੇ ਨਵਰੂਪ ਸਿੰਘ ਅੰਡਰ-19 ਨੂੰ ਸਟੇਟ ਲੈਵਲ ਵਾਸਤੇ ਚੁਣਿਆ ਗਿਆ। ਸਕੂਲ ਪਹੁੰਚਣ ਤੇ ਸਾਰੇ ਜੇਤੂ ਖਿਡਾਰੀਆਂ ਦਾ ਫੁੱਲਾਂ ਦੇ ਹਾਰ ਪਾ ਕੇ ਤੇ ਢੋਲ ਢਮੱਕੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਤੇ ਡਾਇਰੈਕਟਰ ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਜੇਤੂ ਖਿਡਾਰੀਆਂ ਦੀ ਮਿਹਨਤ ਤੇ ਲਗਨ ਦੀ ਸ਼ਲਾਘਾ ਕਰਦਿਆਂ ਵਧਾਈ। ਖਿਡਾਰੀਆਂ ਦੇ ਕੋਚ ਸਾਰੇ ਡੀਪੀ ਡਿਪਾਰਟਮੈਂਟ ਮਨਪ੍ਰੀਤ ਕੌਰ, ਜਤਿੰਦਰ ਸਿੰਘ, ਰਾਜਬੀਰ ਕੌਰ, ਯਾਦਵਿੰਦਰ ਸਿੰਘ, ਰੁਪਿੰਦਰ ਕੌਰ ਅਤੇ ਨੀਲਮ ਦੀ ਮਿਹਨਤ ਦੀ ਵੀ ਖੂਬ ਸਰਾਹਨਾ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਸ਼ਿਲਪਾ ਸ਼ਰਮਾ, ਕੋ-ਆਰਡੀਨੇਟਰ ਨੀਲਾਕਸ਼ੀ ਗੁਪਤਾ, ਕੋ-ਆਰਡੀਨੇਟਰ ਮਮਤਾ ਅਰੋੜਾ ਸਮੂਹ ਸਟਾਫ ਤੇ ਬੱਚੇ ਹਾਜ਼ਰ ਸਨ।