ਵੇਰਕਾ ਵਿਖੇ ਦੁਰਗਾ ਪੂਜਾ ਕਮੇਟੀ ਦੀ ਮੀਟਿੰਗ’ਚ ਅਹਿਮ ਵਿਚਾਰਾਂ ਹੋਈਆਂ
ਵੇਰਕਾ ਵਿਖੇ ਦੁਰਗਾ ਪੂਜਾ ਕਮੇਟੀ ਦੀ ਮੀਟਿੰਗ’ਚ ਅਹਿਮ ਵਿਚਾਰਾਂ ਹੋਈਆਂ
Publish Date: Tue, 08 Sep 2026 07:23 PM (IST)
Updated Date: Wed, 09 Sep 2026 04:08 AM (IST)
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਦੁਰਗਾ ਪੂਜਾ ਕਮੇਟੀ ਦੇ ਪ੍ਰਧਾਨ ਮਲਖ ਰਾਏ ਦੀ ਅਗਵਾਈ ਹੇਠ ਵੇਰਕਾ ਵਿਖੇ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿਚ ਨਵਰਾਤਰੀ ਅਤੇ ਦੁਰਗਾ ਪੂਜਾ ਮਹਾਂਉਸਤਵ ਨੂੰ ਬੜੀ ਸ਼ਰਧਾ ਨਾਲ ਮਨਾਉਣ ਅਤੇ ਤਿਆਰੀਆਂ ਸਬੰਧੀ ਅਹਿਮ ਚਰਚਾ ’ਤੇ ਵਿਚਾਰ ਵਟਾਂਦਰਾ ਹੋਇਆ। ਇਸ ਮੌਕੇ ਮੁੱਖ ਅਹੁਦੇਦਾਰ ਗੰਗਾ ਸਿੰਘ, ਬਿਹਾਰੀ ਲਾਲ, ਜਨਰਲ ਸਕੱਤਰ ਲਖਿੰਦਰ ਰਾਏੁ, ਸਲਾਹਕਾਰ ਸੋਰਭ, ਖਜਾਨਚੀ ਸ਼ਰਨ ਕੁਮਾਰ ਸਹਿਤ ਕਮੇਟੀ ਦੇ ਹੋਰ ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ ਪੂਜਾ ਦੀਆਂ ਤਿਆਰੀਆਂ, ਪ੍ਰੋਗਰਾਮ ਦੀ ਰੂਪ ਰੇਖਾ ਸਾਫ ਸਫਾਈ, ਸੁਰੱਖਿਆ ਵਿਵਸਥਾ ਅਤੇ ਸਰਧਾਲੂਆਂ ਦੀਆਂ ਸਹੁਲਤਾਂ ਸਬੰਧੀ ਸੁਝਾਅ ਦਿੱਤੇ ਗਏੇ। ਇਸ ਮੌਕੇ ਮਾਸਟਰ ਅਨਿਲ ਸ਼ਾਹ, ਰਮੇਸ਼ ਕੁਸ਼ਵਾਹਾ, ਸੁਰੇਂਦਰ ਯਾਦਵ, ਸੰਜੀਤ ਰਾਏ ਪ੍ਰਕਾਸ਼ ਸ਼ਾਹ, ਸ਼ਕਲਾ, ਸ਼ਿਵ ਨਰਾਇਣ ਯਾਦਵ, ਡਾ. ਬੀਐਨ ਦਾਸ ਆਦਿ ਮੈਂਬਰ ਮੌਜੂਦ ਸਨ। ਮੀਟਿੰਗ ’ਚ ਇਸ ਗੱਲ ’ਤੇ ਜੋਰ ਦਿੱਤਾ ਗਿਆ ਕਿ ਧਾਰਮਿਕ ਆਸਥਾ ਦਾ ਪ੍ਰਤੀਕ ਨਵਰਾਤਰੀ ਅਤੇ ਦੁਰਗਾ ਪੂਜਾ ਦਾ ਤਿਉਹਾਰ ਆਪਸੀ ਭਾਈਚਾਰੇ, ਪ੍ਰੇਮ ਸਦਭਾਵਨਾ ਤੇ ਏਕਤਾ ਨਾਲ ਮਨਾਇਆ ਜਾਵੇ, ਜਿਸ ਨਾਲ ਸਮਾਜ ਇਕਜੁੱਟ ਤੇ ਮਜਬੂਤ ਹੁੰਦਾ ਹੋਵੇ। ਪ੍ਰਧਾਨ ਮੁਲਖ ਰਾਏ ਨੇ ਸਭ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਦੁਰਗਾ ਪੂਜਾ ਤਿਉਹਾਰ ਨੂੰ ਸਫਲ ’ਤੇ ਯਾਦਗਾਰੀ ਬਨਾਉਣ ਲਈ ਪੂਰਨ ਸਹਿਯੋਗ ਦੀ ਮੰਗ ਕੀਤੀ।