ਸੰਤ ਬਾਬਾ ਸੱਜਣ ਸਿੰਘ ਦਾ ਹਾਲ ਜਾਣਨ ਲਈ ਪਹੁੰਚੇ ਮਜੀਠੀਆ
ਸੰਤ ਬਾਬਾ ਸੱਜਣ ਸਿੰਘ ਦਾ ਹਾਲ ਜਾਣਨ ਲਈ ਪਹੁੰਚੇ ਮਜੀਠੀਆ
Publish Date: Tue, 08 Sep 2026 06:40 PM (IST)
Updated Date: Wed, 09 Sep 2026 04:05 AM (IST)
ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਦਾ ਹਾਲ ਚਾਲ ਜਾਨਣ ਵਾਸਤੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂ ਪਹੁੰਚ ਰਹੇ ਹਨ, ਉੱਥੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਉਚੇਚੇ ਤੌਰ ’ਤੇ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਪਹੁੰਚੇ। ਮਜੀਠੀਆ ਨੇ ਸੰਤ ਬਾਬਾ ਸੱਜਣ ਸਿੰਘ ਬਾਬਾ ਦੀ ਸਿਹਤ ਬਾਰੇ ਬੜੇ ਹੀ ਵਿਸਥਾਰ ਨਾਲ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਇਸ ਮੌਕੇ ਮਜੀਠੀਆ ਦੇ ਸਿਆਸੀ ਸਕੱਤਰ ਲਖਬੀਰ ਸਿੰਘ ਗਿੱਲ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ ਤਨੇਲ, ਸੀਨੀਅਰ ਯੂਥ ਅਕਾਲੀ ਆਗੂ ਗਾਂਧੀ ਨਿਬਰਵਿੰਡ, ਐਡਵੋਕੇਟ ਰਕੇਸ਼ ਪਰਾਸ਼ਰ, ਗਗਨਦੀਪ ਸਿੰਘ ਭਕਨਾ, ਰਵਿੰਦਰ ਸਿੰਘ ਸਰਪੰਚ ਬਾਲੋ ਵਾਲੀ, ਸੋਨੂ ਬੋਪਾਰਾਏ, ਸੁਖਦੇਵ ਸਿੰਘ ਖਿਦੋਵਾਲੀ, ਰਣਧੀਰ ਸਿੰਘ ਬਾਠ ਭੋਏ, ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਦਲੇਰ ਸਿੰਘ ਸਾਧਪੁਰ, ਮੇਜਰ ਸਿੰਘ ਕਲੇਰ, ਭਾਈ ਰਣਜੀਤ ਸਿੰਘ ਰਾਣਾ ਬਾਬੋਵਾਲ, ਜਗਰੂਪ ਸਿੰਘ ਬੋਪਾਰਾਏ, ਪ੍ਰਿੰਸੀਪਲ ਗੁਰਸੇਵਕ ਸਿੰਘ, ਬਾਬਾ ਰਾਜਾ ਸਿੰਘ ਬਲਾਰਾ ਅਤੇ ਹੋਰ ਆਗੂ ਹਾਜ਼ਰ ਸਨ।