ਰੋਟਰੀ ਕਲੱਬ ਆਸਥਾ ਨੇ ਮਨਾਇਆ ਅਧਿਆਪਕ ਦਿਵਸ ਰੋਟਰੀ ਕਲੱਬ ਆਸਥਾ ਵੱਲੋਂ ਮਨਾਇਆ ਅਧਿਆਪਕ ਦਿਵਸ
Publish Date: Tue, 08 Sep 2026 06:23 PM (IST)
Updated Date: Wed, 09 Sep 2026 04:05 AM (IST)
ਅਧਿਆਪਕ ਦਿਵਸ ਮੌਕੇ 15 ਅਧਿਆਪਕਾਂ ਨੂੰ ਕੀਤਾ ਸਨਮਾਨਿਤ ਚੰਗਾ ਅਧਿਆਪਕ ਵਿਦਿਆਰਥੀ ਦੇ ਜੀਵਨ ’ਚ ਚਰਿੱਤਰ, ਸੰਸਕਾਰ ਤੇ ਗਿਆਨ ਨਾਲ ਜਿੰਦਗੀ ਨੂੰ ਦਿੰਦਾ ਹੈ ਨਵੀਂ ਦਿਸ਼ਾ: ਡੀਈਓ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਅਧਿਆਪਕਾਂ ਦੇ ਸਮਾਜ ਅਤੇ ਰਾਸ਼ਟਰ ਨਿਰਮਾਣ ਵਿਚ ਅਮੁੱਲੇ ਯੋਗਦਾਨ ਨੂੰ ਨਮਨ ਕਰਨ ਦੇ ਉਦੇਸ਼ ਨਾਲ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਪ੍ਰਧਾਨ ਇੰਜੀਨੀਅਰ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ, ਪ੍ਰੋਜੈਕਟ ਚੇਅਰਮੈਨ ਅਮਨ ਸ਼ਰਮਾ ਦੀ ਅਗਵਾਈ ਹੇਠ ਸਰਵਿਸ ਕਲੱਬ ਦੇ ਕਰਾਊਨ ਹਾਲ ਵਿਖੇ ਸ਼ਾਨਦਾਰ ਅਧਿਆਪਕ ਦਿਵਸ ਅਤੇ ਨੇਸ਼ਨ ਬਿਲਡਰ ਅਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੌਰਾਨ ਸ਼ਹਿਰ ਦੇ ਵੱਖ-ਵੱਖ ਸਿੱਖਿਆ ਸੰਸਥਾਨਾਂ ਨਾਲ ਜੁੜੇ 15 ਉੱਤਮ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਆਪਣੀ ਵੱਖਰੀ ਪੜਾਉਣ ਦੀ ਸ਼ੈਲੀ ਅਤੇ ਸਮਾਜ ਦੀ ਰਚਨਾ ਵਿਚ ਬੇਹਤਰੀਨ ਯੋਗਦਾਨ ਪਾਇਆ। ਉਨ੍ਹਾਂ ਦੀ ਮਿਹਨਤ ਨੂੰ ਸਿਜਦਾ ਕਰਦੇ ਹੋਏ ਅਤੇ ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਨੂੰ ਯਾਦ ਕਰਦੇ ਹੋਏ ਇਨ੍ਹਾਂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਅੱਜ ਦੇ ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸੈਕਟਰੀ ਕਮਿਊਨਿਟੀ ਸਰਵਿਿਸਜ ਅਸ਼ਵਨੀ ਅਵਸਥੀ ਅਤੇ ਪਾਸਟ ਪ੍ਰੈਜੀਡੈਂਟ ਪਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੰਵਲਜੀਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਖਾਸ ਮਹਿਮਾਨ ਰਜੇਸ਼ ਖੰਨਾ ਡਿਪਟੀ ਡੀਈਓ ਸੈਕੰਡਰੀ ਅਤੇ ਕਲੱਬ ਦੇ ਚਾਰਟਰਡ ਪ੍ਰੈਜੀਡੈਂਟ ਅਤੇ ਡੀਜੀਐਨ ਐਚਐਸ ਜੋਗੀ ਨੇ ਪ੍ਰੋਗਰਾਮ ਦੀ ਰਹਿਨੁਮਾਈ ਕੀਤੀ ਅਤੇ ਕਲੱਬ ਦੀ ਸਮੁੱਚੀ ਟੀਮ ਦੇ ਨਾਲ ਮਿਲ ਕੇ ਇਨ੍ਹਾਂ 15 ਅਧਿਆਪਕਾਂ ਦੀ ਮਿਹਨਤ ਨੂੰ ਸਿਜਦਾ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਅਧਿਆਪਕਾਂ ਵਿਚ ਪ੍ਰਿੰਸੀਪਲ ਜਸਬੀਰ ਕੌਰ ਬੱਲਕਲਾਂ, ਸ਼੍ਰੀਮਤੀ ਰਣਜੀਤ ਗਿੱਲ, ਸਲੋਨੀ ਸ਼੍ਰੀਧਰ, ਮਨਦੀਪ ਕੌਰ, ਰਾਜਨ ਲਿਬਰਾ ਡੀਆਰਸੀ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ ਭਗਤਾਂਵਾਲਾ, ਹਰਗੁਣਬੀਰ ਸਿੰਘ, ਬਲਬੀਰ ਸਿੰਘ, ਨਰੇਸ਼ ਕੁਮਾਰ ਕਪੂਰ, ਸੁਖਨੰਦਨ ਕੌਰ, ਸੁਮਨ ਠਾਕੁਰ, ਰੇਨੂਕਾ ਜੈਨ, ਹੈੱਡ ਟੀਚਰ ਪੂਜਾ ਅਰੋੜਾ, ਵਰਿੰਦਰ ਕੌਰ ਕੰਪਿਊਟਰ ਫੈਕਲਟੀ ਪ੍ਰਮੁੱਖ ਰੂਪ ਵਿਚ ਸ਼ਾਮਲ ਸਨ। ਇਸ ਮੌਕੇ ਬੋਲਦੇ ਹੋਏ ਕਲੱਬ ਦੇ ਐਮਓਸੀ ਹਰਦੇਸ਼ ਦਵੇਸਰ, ਅਸ਼ਵਨੀ ਅਵਸਥੀ, ਜਤਿੰਦਰ ਸਿੰਘ ਪੱਪੂ ਨੇ ਜਿੱਥੇ ਮੰਚ ਸੰਚਾਲਨ ਕੀਤਾ, ਉੱਥੇ ਸਰਵਪੱਲੀ ਸ੍ਰੀ ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਵਸ ਬਾਰੇ ਅਤੇ ਵਿਦਿਆਰਥੀ ਦੇ ਜੀਵਨ ਵਿਚ ਅਧਿਆਪਕ ਦੀ ਮਹੱਤਤਾ ਬਾਰੇ ਖੁੱਲ ਕੇ ਵਿਚਾਰਾਂ ਕੀਤੀਆਂ ਅਤੇ ਆਸ ਕੀਤੀ ਕਿ ਹਰ ਵਿਅਕਤੀ ਨੂੰ ਇੱਕ ਚੰਗਾ ਅਧਿਆਪਕ ਜਦ ਵੀ ਮਿਲੇਗਾ ਉਹ ਉਸ ਦੀ ਜਿੰਦਗੀ ਨੂੰ ਕੋਰੀ ਸਲੇਟ ਤੋਂ ਇੱਕ ਭਰਪੂਰ ਜਿੰਦਗੀ ਵਿਚ ਬਦਲ ਦੇਵੇਗਾ। ਉਨ੍ਹਾਂ ਕਿਹਾ ਅਧਿਆਪਕ ਦਾ ਕੰਮ ਕੇਵਲ ਪੜ੍ਹਾਉਣਾ ਹੀ ਨਹੀਂ ਸਗੋਂ ਚੰਗੀ ਜੀਵਨ ਜਾਚ ਸਿਖਾਉਣਾ, ਚਰਿਤਰ ਨਿਰਮਾਣ ਕਰਨਾ ਅਤੇ ਦੇਸ਼ ਕੌਮ ਦੇ ਲਈ ਚੰਗੇ ਨਾਗਰਿਕ ਤਿਆਰ ਕਰਨਾ ਹੁੰਦਾ ਹੈ। ਅੱਜ ਭਾਵੇਂ ਏਆਈ ਦਾ ਯੁਗ ਹੈ ਪ੍ਰੰਤੂ ਕੋਈ ਵੀ ਤਕਨੀਕ ਅਧਿਆਪਕ ਦੀ ਜਗ੍ਹਾ ਨਹੀਂ ਲੈ ਸਕਦੀ। ਕਲਾਸ ਰੂਮ ਟੀਚਿੰਗ ਹਮੇਸ਼ਾਂ ਹੀ ਸਭ ਤੋਂ ਵਧੀਆ ਤਰੀਕਾ ਰਿਹਾ ਹੈ, ਜਿੱਥੇ ਵਿਦਿਆਰਥੀ ਆਪਣੀਆਂ ਸਮੱਸਿਆਵਾਂ ਨੂੰ ਇਕਦਮ ਹੱਲ ਲਈ ਆਪਣੇ ਅਧਿਆਪਕ ਅੱਗੇ ਪੇਸ਼ ਕਰ ਸਕਦਾ ਹੈ। ਇਸ ਮੌਕੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜਣ ਵਿਚ ਕਲੱਬ ਦੇ ਸੀਨੀਅਰ ਮੈਂਬਰ ਰੋਟੇਰੀਅਨ ਮਨਮੋਹਨ ਸਿੰਘ, ਅੰਦੇਸ਼ ਭੱਲਾ, ਕੇਐੱਸ ਚੱਠਾ, ਪ੍ਰਿੰਸੀਪਲ ਬਲਦੇਵ ਸਿੰਘ ਸੰਧੂ, ਪ੍ਰਿੰਸੀਪਲ ਦਵਿੰਦਰ ਸਿੰਘ, ਰਕੇਸ਼ ਕੁਮਾਰ, ਸਤੀਸ਼ ਕੁਮਾਰ ਡੀਡੀਪੀਓ, ਰਚਨਾ ਸਿੰਘਲਾ, ਚੰਦਰਮੋਹਨ, ਨਰੇਸ਼ ਅਨੰਦ, ਅਸਿਸਟੈਂਟ ਗਵਰਨਰ ਵਰੁਨ ਕੱਕੜ, ਵਿਜੇ ਭਸੀਨ, ਜ਼ੋਨਲ ਚੇਅਰਮੈਨ ਡਾ. ਜਸਪ੍ਰੀਤ ਸਿੰਘ, ਰਾਜ ਕੁਮਾਰ ਬੱਲਕਲਾਂ, ਗੁਰਮੀਤ ਸਿੰਘ ਹੀਰਾ, ਰਾਜੇਸ਼ ਬੱਧਵਾਰ, ਸਤਪ੍ਰਭਾ, ਭੁਪਿੰਦਰ ਕੌਰ, ਰਜਵੰਤ ਕੌਰ, ਮਨਜੀਤ ਕੌਰ ਤੇ ਹੋਰ ਕਲੱਬ ਮੈਂਬਰਾਂ ਨੇ ਭਰਪੂਰ ਯੋਗਦਾਨ ਪਾਇਆ ਅਤੇ ਪ੍ਰੋਗਰਾਮ ਨੂੰ ਕਾਮਯਾਬ ਕਰਨ ’ਚ ਮਦਦ ਕੀਤੀ।