ਏਟਕ ਨੇ ਬਦਲੀਆਂ ਵਿਰੁੱਧ ਕੀਤੀ ਰੋਸ ਰੈਲੀ ਏਟਕ ਵੱਲੋਂ ਬਦਲੀਆਂ ਵਿਰੁੱਧ ਕੀਤੀ ਰੋਸ ਰੈਲੀ
Publish Date: Tue, 08 Sep 2026 05:09 PM (IST)
Updated Date: Wed, 09 Sep 2026 04:04 AM (IST)
ਕਿਹਾ- ਮੰਤਰੀਆਂ ਦੇ ਘਰਾਂ ਦੇ ਘਿਰਾਓ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਬਿਜਲੀ ਮੁਲਾਜ਼ਮਾਂ ਦੇ ਸਾਂਝੇ ਧੜੇ ਦੇ ਫੈਂਸਲੇ ਅਨੁਸਾਰ ਸਕੱਤਰੇਤ ’ਚ ਬਦਲੀਆਂ ਦੇ ਵਿਰੁੱਧ ਰੋਸ ਮੁਜ਼ਾਹਰਾ ਅਤੇ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਨਰਿੰਦਰ ਬੱਲ ਵਰਕਿੰਗ ਜਨਰਲ ਸਕੱਤਰ ਪੰਜਾਬ ਨਰਿੰਦਰ ਬੱਲ ਪਾਵਰ ਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਏਟਕ ਨੇ ਕਿਹਾ ਕਿ ਸਕੱਤਰੇਤ ਵਿਚ ਸੁਸ਼ੀਲ ਕੁਮਾਰ ਫੌਜੀ ਦੀ ਬਦਲੀ ਦੇ ਵਿਰੁੱਧ ਸਮੁੱਚੇ ਪੰਜਾਬ ਵਿਚ ਦਿੱਤੀ ਗਈ ਕਾਲ ਵਜੋਂ ਮੁਸਤਫਾਬਾਦ ਬਟਾਲਾ ਰੋਡ ਅੰਮ੍ਰਿਤਸਰ ਮੇਨ ਗੇਟ ’ਤੇ ਸਖਤ ਰੋਸ ਪ੍ਰਦਰਸ਼ਨ ਕੀਤਾ ਤੇ ਨਾਅਰੇ ਲਗਾਏ ਗਏ। ਆਗੂਆਂ ਕਿਹਾ ਕਿ ਸਰਕਾਰ ਵਿਰੁੱਧ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਲੀਡਰਾਂ ਦੀਆਂ ਬਦਲੀਆਂ ਬਦਲਾ-ਲਊ ਭਾਵਨਾ ਨਾਲ ਕੀਤੀਆਂ ਗਈਆਂ ਹਨ, ਜਿਸ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ। ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਪੰਜਾਬ ਅਤੇ ਸਾਂਝੇ ਮੁਲਾਜ਼ਮ ਮੰਚ ਪੰਜਾਬ ਦੀ ਤਾਲਮੇਲ ਕਮੇਟੀ ਦੀ ਮੀਟਿੰਗ 30 ਅਗਸਤ ਲੁਧਿਆਣਾ ਵਿਖੇ ਸਰਬਸੰਤੀ ਨਾਲ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰ ਦੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਫੈਸਲੇ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਏਟਕ ਕਰੇਗੀ, ਜਿਵੇਂ 12 ਸਤੰਬਰ 2026 ਨੂੰ ਪੰਜਾਬ ਦੇ ਮੰਤਰੀਆਂ ਹਰਭਜਨ ਸਿੰਘ ਈਟੀਓ, ਜੈ ਕਿਸ਼ਨ ਰੋੜੀ, ਕੁਲਤਾਰ ਸਿੰਘ ਸੰਧਵਾਂ ਤੇ ਡਾ. ਬਲਬੀਰ ਸਿੰਘ ਦੇ ਘਰਾਂ ਦਾ ਘਿਰਾਓ ਕਰਨਗੇ ਤੇ 13 ਸਤੰਬਰ ਨੂੰ ਪੰਜਾਬ ਦੇ ਮੰਤਰੀਆਂ ਲਾਲ ਚੰਦ ਕਟਾਰੂਚੱਕ, ਹਰਜੋਤ ਬੈਂਸ ਅਤੇ ਅਮਨ ਅਰੋੜਾ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। 30 ਸਤੰਬਰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਪੰਜਾਬ ਦੇ ਸਮੁੱਚੇ 117 ਵਿਧਾਇਕਾਂ ਅਤੇ 113 ਐੱਮਪੀ ਦੀਆਂ ਕੁਰਸੀਆਂ ਲਗਾ ਕੇ ਜਵਾਬ ਤਲਬੀ ਕਰਨਗੇ। 10 ਅਕਤੂਬਰ ਨੂੰ ਸੰਗਰੂਰ ਵਿਖੇ ਪੰਜਾਬ ਪੱਧਰੀ ਮਹਾਂ ਰੈਲੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ 21 ਅਤੇ 22 ਅਕਤੂਬਰ ਨੂੰ ਪੰਜਾਬ ਦੇ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਜਾਣਗੇ। ਪਾਵਰ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਏਟਕ ਦੇ ਸਾਥੀ ਦੋਵੇਂ ਦਿਨ ਰੈਲੀਆਂ ਵਿਚ ਸ਼ਾਮਿਲ ਹੋਣਗੇ। ਇਸ ਰੈਲੀ ਨੂੰ ਸ਼ਾਮ ਨਗਰ ਜਗਦੀਸ਼ ਸਿੰਘ, ਲਛਮਣ ਦਾਸ ਮੁਸਤਫਾਬਾਦ, ਪਲਵਿੰਦਰ ਸਿੰਘ ਮੱਖਣਵਿੰਡੀ, ਭਜਨ ਸਿੰਘ ਦਾਲਮ, ਪਲਵਿੰਦਰ ਸਿੰਘ ਬੱਲ, ਨਰਿੰਦਰ ਬੱਲ ਮੁਸਤਫਾਬਾਦ, ਹਰਪਿੰਦਰ ਸਿੰਘ ਸੈਕਟਰੀ, ਮੰਡਲ ਪ੍ਰਧਾਨ ਮਾਨਕ ਮਲਹੋਤਰਾ, ਕਮਲ ਕੁਮਾਰ ਆਦਿ ਆਗੂਆਂ ਵੀ ਸੰਬੋਧਨ ਕੀਤਾ।