ਡਾ. ਹਰਮਹਿੰਦਰ ਅੱਤਰੀ ਬਾਇਓਕੈਮਿਸਟਰੀ ਡਿਪਾਰਟਮੈਂਟ ਦੇ ਬਣੇ ਐੱਚਓਡੀ ਡਾ. ਹਰਮਹਿੰਦਰ ਅੱਤਰੀ ਬਾਇਓਕੈਮਿਸਟਰੀ ਡਿਪਾਰਟਮੈਂਟ ਦੇ ਬਣੇ ਐੱਚਓਡੀ
Publish Date: Tue, 08 Sep 2026 05:05 PM (IST)
Updated Date: Wed, 09 Sep 2026 04:02 AM (IST)
ਮੈਡੀਕਲ ਕਾਲਜ ’ਚ ਖੁਸ਼ੀ ਦੀ ਲਹਿਰ ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਬਤੌਰ 20 ਸਾਲਾਂ ਤੋਂ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾ ਰਹੇ ਬਾਇਓਕੈਮਿਸਟਰੀ ਡਿਪਾਰਟਮੈਂਟ ਦੇ ਡਾ. ਹਰਮਹਿੰਦਰ ਕੁਮਾਰ ਅੱਤਰੀ ਬਾਇਓਕੈਮਿਸਟਰੀ ਵਿਭਾਗ ਦੇ ਐਚਓਡੀ ਨਿਯੁਕਤ ਕੀਤੇ ਗਏ ਹਨ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੀ ਕਾਬਲੀਅਤ ਨੂੰ ਮੁੱਖ ਰੱਖ ਕੇ ਬੀਤੇ ਲੰਮੇ ਸਮੇਂ ਤੋਂ ਆਪਣੀ ਪ੍ਰਮੋਸ਼ਨ ਦੀ ਉਡੀਕ ਵਿਚ ਡਾ. ਹਰਮਹਿੰਦਰ ਅੱਤਰੀ ਨੂੰ ਇਸ ਸਨਮਾਨਿਤ ਅਹੁਦੇ ’ਤੇ ਬਿਰਾਜਮਾਨ ਕੀਤਾ। ਮੈਡੀਕਲ ਕਾਲਜ ’ਚ ਆਏ ਸਰਕਾਰੀ ਨਿਯੁਕਤੀ ਪੱਤਰ ਉਪਰੰਤ ਮੈਡੀਕਲ ਕਾਲਜ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਵਿਭਾਗ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਗੁਲਦਸਤੇ ਅਤੇ ਮਠਿਆਈਆਂ ਨਾਲ ਮੂੰਹ ਮਿੱਠਾ ਕਰਵਾ ਕੇ ਐੱਚਓਡੀ ਦੀ ਕੁਰਸੀ ’ਤੇ ਬਿਠਾਇਆ ਗਿਆ। ਡਾ. ਅੱਤਰੀ ਨੇ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਹੋਰ ਵੀ ਬਿਹਤਰੀਨ ਤਰੀਕੇ ਦੇ ਨਾਲ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਲਈ ਸਮਰਪਿਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਸਮੂਹ ਮੈਡੀਕਲ ਕਾਲਜ ਫੈਕਲਟੀ ਦਾ ਵੀ ਧੰਨਵਾਦ ਕਰਦੇ ਹੋਏ ਕਿਹਾ ਕਿ ਸਮੇਂ-ਸਮੇਂ ’ਤੇ ਸਮੂਹ ਅਧਿਕਾਰੀਆਂ ਨੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ, ਜਿਸ ਕਾਰਨ ਉਹ ਅੱਜ ਇਸ ਅਹੁਦੇ ’ਤੇ ਬਿਰਾਜਮਾਨ ਹੋਏ ਹਨ।