ਨੇਪਾਲ ਹੜ੍ਹ ਪੀੜਤਾਂ ਲਈ ਆਰਥਿਕ ਸਹਾਇਤਾ ਤੇ ਸ਼ਾਂਤੀ ਪ੍ਰਾਰਥਨਾ ਸਮਾਗਮ ਨੇਪਾਲ ਹੜ੍ਹ ਪੀੜਤਾਂ ਲਈ ਆਰਥਿਕ ਸਹਾਇਤਾ ਤੇ ਸ਼ਾਂਤੀ ਪ੍ਰਾਰਥਨਾ ਸਮਾਗਮ
Publish Date: Tue, 08 Sep 2026 05:02 PM (IST)
Updated Date: Wed, 09 Sep 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਫ੍ਰੀ ਪਰਿਵਾਰ ਕਾਊਂਸਲਿੰਗ ਸੈਂਟਰ ਅਤੇ ਜਨ ਕਲਿਆਣ ਸੰਗਠਨ ਵੱਲੋਂ ਨੇਪਾਲ ਵਿਚ ਆਈ ਭਿਆਨਕ ਹੜ੍ਹ ਦੀ ਤ੍ਰਾਸ਼ਦੀ ਨਾਲ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਨ, ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਅਤੇ ਪੀੜਤਾਂ ਦੀ ਸਹਾਇਤਾ ਲਈ ਆਰਥਿਕ ਸਹਿਯੋਗ ਇਕੱਠਾ ਕਰਨ ਦੇ ਉਦੇਸ਼ ਨਾਲ ‘ਦਾਨ–ਮਨੁੱਖਤਾ ਦੀ ਪਹਿਚਾਣ’ ਪ੍ਰੋਗਰਾਮ ਦੋਵਾਂ ਸੰਸਥਾਵਾਂ ਦੀ ਸੰਸਥਾਪਕ ਡਾ. ਸਵਰਾਜ ਗਰੋਵਰ ਦੇ ਨਿਰਦੇਸ਼ਨ ਹੇਠ ਕਰਵਾਇਆ ਗਿਆ। ਸਮਾਜ ਸੇਵਿਕਾ ਪ੍ਰਿੰਸੀਪਲ ਰਮਾ ਮਹਾਜਨ ਨੇ ਕਿਹਾ ਕਿ ਕੁਦਰਤ ਨਾਲ ਬੇਲੋੜੀ ਛੇੜਛਾੜ ਤੇ ਵਾਤਾਵਰਣ ਦਾ ਅਸੰਤੁਲਨ ਅਜਿਹੀਆਂ ਤ੍ਰਾਸ਼ਦੀਆਂ ਨੂੰ ਵਧਾਉਂਦਾ ਹੈ। ਉਨ੍ਹਾਂ ਨੇ ਕੁਦਰਤ ਦੀ ਸੰਭਾਲ ਕਰਨ ਦਾ ਸੰਦੇਸ਼ ਦਿੱਤਾ। ਪ੍ਰਸਿੱਧ ਸਾਹਿਤਕਾਰ ਡਾ. ਕਿਰਨ ਖੰਨਾ ਨੇ ਕਿਹਾ ਕਿ ਨੇਪਾਲ ਦੇ ਹੜ੍ਹ ਪੀੜਤਾਂ ਦੀ ਸੰਕਟ ਦੀ ਘੜੀ ਵਿਚ ਮਦਦ ਲਈ ਅੱਗੇ ਆਉਣਾ ਹੀ ਸੱਚੀ ਮਨੁੱਖਤਾ ਹੈ। ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਨੇਪਾਲ ਇਸ ਸਮੇਂ ਇਨਸਾਨੀਅਤ ਨਿਭਾਉਣ ਲਈ ਸਾਨੂੰ ਪੁਕਾਰ ਰਿਹਾ ਹੈ। ਹੜ੍ਹ ਪ੍ਰਭਾਵਿਤ ਬੱਚਿਆਂ ਅਤੇ ਪਰਿਵਾਰਾਂ ਨੂੰ ਸੁਰੱਖਿਅਤ ਅਤੇ ਸਨਮਾਨਜਨਕ ਜੀਵਨ ਦੇਣ ਲਈ ਹਰ ਸੰਭਵ ਸਹਾਇਤਾ ਕਰਨਾ ਸਾਡਾ ਫਰਜ਼ ਹੈ। ਯੋਗ ਕੇਂਦਰ ਦੀ ਮੁਖੀ ਕੁਲਵਿੰਦਰ ਕੌਰ ਨੇ ਸੇਵਾ ਅਤੇ ਸਹਿਯੋਗ ਨੂੰ ਮਨੁੱਖੀ ਜੀਵਨ ਦਾ ਸਰਬੋਤਮ ਧਰਮ ਦੱਸਿਆ। ਪ੍ਰੋਗਰਾਮ ਵਿਚ ਖਜ਼ਾਨਚੀ ਸਰੋਜ ਚਾਵਲਾ ਅਤੇ ਵੀਨਾ ਮਹਾਜਨ ਨੇ ਕਿਹਾ ਕਿ ਪੀੜਤਾਂ ਲਈ ਕੀਤਾ ਗਿਆ ਛੋਟਾ ਜਿਹਾ ਸਹਿਯੋਗ ਵੀ ਉਨ੍ਹਾਂ ਲਈ ਵੱਡਾ ਸਹਾਰਾ ਬਣ ਸਕਦਾ ਹੈ। ਇਸ ਮੌਕੇ ਸਨੇਹ ਅਰੋੜਾ, ਹਰਜੀਤ ਬਮਰਾਹ, ਸੁਸ਼ਮਾ ਗਰੋਵਰ, ਪ੍ਰਵੀਨ ਕੌਰ, ਇੰਦਰਾ ਧਵਨ ਅਤੇ ਦਿਵਿਆ ਅਰੋੜਾ ਨੇ ਕਿਹਾ ਕਿ ਸਾਡਾ ਥੋੜ੍ਹਾ ਜਿਹਾ ਦਾਨ ਵੀ ਪੀੜਤ ਬੱਚਿਆਂ ਦੇ ਚਿਹਰਿਆਂ ’ਤੇ ਮੁਸਕਾਨ ਵਾਪਸ ਲਿਆ ਸਕਦਾ ਹੈ। ਪ੍ਰੋਗਰਾਮ ਵਿਚ ਨੀਰੂ ਭਾਟੀਆ, ਰਸ਼ਮੀ ਅਰੋੜਾ, ਦਲਜੀਤ ਕੌਰ, ਮੰਜੂ ਟੰਡਨ, ਨਿਤਯਮ ਅਰੋੜਾ ਸਮੇਤ ਅਨੇਕਾਂ ਮੈਂਬਰਾਂ ਨੇ ਸਰਗਰਮ ਭਾਗੀਦਾਰੀ ਕਰਦਿਆਂ ਆਪਣਾ ਸਹਿਯੋਗ ਪ੍ਰਦਾਨ ਕੀਤਾ। ਅੰਤ ਵਿਚ ਨੇਪਾਲ ਵਿਚ ਹੜ੍ਹ ਕਾਰਨ ਆਪਣੀਆਂ ਜਾਨਾਂ ਗੁਆਉਣ ਵਾਲੇ ਲੋਕਾਂ ਦੀਆਂ ਰੂਹਾਂ ਦੀ ਸ਼ਾਂਤੀ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਇਸ ਔਖੀ ਘੜੀ ਵਿਚੋਂ ਉਭਰਨ ਲਈ ਹਿੰਮਤ ਅਤੇ ਸ਼ਕਤੀ ਪ੍ਰਦਾਨ ਕਰਨ ਵਾਸਤੇ ਸਮੂਹਿਕ ਸ਼ਾਂਤੀ ਪ੍ਰਾਰਥਨਾ ਕੀਤੀ ਗਈ।