ਅਮਨ ਸ਼ਰਮਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਅਮਨ ਸ਼ਰਮਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ
Publish Date: Tue, 08 Sep 2026 05:01 PM (IST)
Updated Date: Wed, 09 Sep 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ.) ਵਲੋਂ ਆਪਣੀ ਸਿਲਵਰ ਜੁਬਲੀ ਦੇ ਮੌਕੇ ਤੇ ਰਾਸ਼ਟਰੀ ਖੇਡ ਦਿਵਸ ਅਤੇ ਅਧਿਆਪਕ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਪ੍ਰੋਗਰਾਮ ਵਿਚ ਸਟੇਟ ਐਵਾਰਡੀ ਰੋਟੇਰੀਅਨ ਅਮਨ ਸ਼ਰਮਾ ਨੂੰ ਉਨ੍ਹਾਂ ਦੀਆਂ ਸਿੱਖਿਆ, ਸਮਾਜ ਸੇਵਾ, ਖੇਡਾਂ ਅਤੇ ਵਾਤਾਵਰਣ ਵਿਚ ਵਿਸ਼ੇਸ਼ ਸੇਵਾਵਾਂ ਲਈ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਦਿੱਤਾ ਗਿਆ। ਇਸ ਰਾਜ ਪੱਧਰੀ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਰਾਜੇਸ਼ ਸ਼ਰਮਾ ਪੀਸੀਐਸ, ਗੈਸਟ ਆਫ ਆਨਰ ਓਲਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਹਰਦੇਸ਼ ਦਵੇਸਰ, ਮਖਤੂਲ ਸਿੰਘ ਔਲਖ, ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ ਸਤਿੰਦਰਬੀਰ ਸਿੰਘ ਸਨ। ਮੁੱਖ ਮਹਿਮਾਨ ਰਾਜੇਸ਼ ਸ਼ਰਮਾ ਪੀਸੀਐੱਸ ਨੇ ਕਿਹਾ ਕਿ ਅਮਨ ਸ਼ਰਮਾ ਨੇ ਪਿਛਲੇ ਬਹੁਤ ਲੰਮੇ ਸਮੇਂ ਤੋਂ ਸਕੂਲੀ ਸਿੱਖਿਆ ਦੇ ਗੁਣਾਤਮਕ ਵਿਕਾਸ ਅਤੇ ਵਿਿਦਆਰਥੀਆਂ ਦੀ ਤਰੱਕੀ, ਬਿਹਤਰੀ ਲਈ ਆਪਣੇ ਸਹਿਯੋਗੀ ਅਧਿਆਪਕਾਂ, ਸਮਾਜ ਸੇਵੀ ਸੰਸਥਾਵਾਂ, ਰੋਟਰੀ ਕੱਲਬਾਂ ਦੀ ਮਦਦ ਨਾਲ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਸਫਲਤਾ ਪ੍ਰਾਪਤ ਕੀਤੀ। ਅਮਨ ਸ਼ਰਮਾ ਨੇ ਦੱਸਿਆ ਕਿ ਸੇਵਾ ਸਾਡਾ ਮਿਸ਼ਨ (ਰਜਿ.) ਸਮਾਜ ਸੇਵੀ ਸੰਸਥਾ ਦੇ ਆਪਣੇ ਸਹਿਯੋਗੀਆਂ ਰਾਹੀਂ ਪਿਛਲੇ ਚਾਰ ਪੰਜ ਸਾਲਾਂ ਤੋਂ ਕਈ ਲੋੜਵੰਦਾਂ ਦੇ ਇਲਾਜ਼ ਵਿਚ, ਕਈ ਲੋੜਵੰਦ ਹੁਸ਼ਿਆਰ ਬੱਚਿਆਂ ਦੀ ਪੜ੍ਹਾਈ ਦੇ ਖ਼ਰਚੇ ਵਿਚ, ਖੇਡਾਂ ਵਿਚ ਅਤੇ ਵਾਤਾਵਰਨ ਸੰਭਾਲ ਵਿਚ ਵਿਸ਼ੇਸ਼ ਯੋਗਦਾਨ ਕਰ ਰਹੇ ਹਨ। ਇਸ ਮੌਕੇ ਹਾਜ਼ਰੀਨ ਨੇ ਦੱਸਿਆ ਕਿ ਉਹ ਸਿੱਖਿਆ, ਸਮਾਜ ਲੋਕ ਭਲਾਈ ਕਾਰਜਾਂ, ਵਾਤਾਵਰਨ, ਖੇਡਾਂ ਅਤੇ ਮੁਲਾਜ਼ਮ ਹਿੱਤਾਂ ਲਈ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਹਰ ਸਮੇਂ ਇਨ੍ਹਾਂ ਲਈ ਤਿਆਰ ਰਹਿੰਦੇ ਹਨ। ਅਮਨ ਸ਼ਰਮਾ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦੇ ਸਾਬਕਾ ਪ੍ਰਧਾਨ ਅਤੇ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ ਅਤੇ ਹੁਣ ਵੀ ਇਸ ਵਿਸ਼ਵ ਪ੍ਰਸਿੱਧ ਵੱਕਾਰੀ ਸੰਸਥਾ ਰੋਟਰੀ ਕਲੱਬ ਦੀ ਜ਼ੋਨਲ ਚੇਅਰ ਬੇਸਿਕ ਸਿੱਖਿਆ ਅਤੇ ਈ ਲਰਨਿੰਗ ਹਨ। ਇਸ ਰਾਜ ਪੱਧਰੀ ਪ੍ਰੋਗਰਾਮ ਵਿਚ ਡਾ. ਸੁਮਨ ਸ਼ਰਮਾ, ਐੱਸਪੀ ਕਮਲਜੀਤ ਸਿੰਘ, ਡੀਐਸਪੀ ਨਿਸ਼ਾਨ ਸਿੰਘ, ਡੀਐੱਸਪੀ ਜੋਰਾ ਸਿੰਘ, ਸਮਾਜ ਸੇਵੀ ਨਿਰਮਲ ਸਿੰਘ ਆਨੰਦ ਨੂੰ ਵੀ ਸਨਮਾਨਿਤ ਕੀਤਾ ਗਿਆ।