ਅਧਿਆਪਕਾਂ ਵੱਲੋਂ ਤਿਆਰ ਕੀਤੀ ਨੌਜਵਾਨ ਪੀੜ੍ਹੀ ਹੀ ਦੇਸ਼ ਦੀ ਅਸਲ ਤਾਕਤ : ਓਪੀ ਸੋਨੀ ਅਧਿਆਪਕਾਂ ਵੱਲੋਂ ਤਿਆਰ ਕੀਤੀ ਨੌਜਵਾਨ ਪੀੜ੍ਹੀ ਹੀ ਦੇਸ਼ ਦੀ ਅਸਲ ਤਾਕਤ: ਓਪੀ ਸੋਨੀ
Publish Date: Tue, 08 Sep 2026 04:47 PM (IST)
Updated Date: Wed, 09 Sep 2026 04:02 AM (IST)
ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਨੇ ਅਧਿਆਪਕ ਦਿਵਸ ਧੂਮਧਾਮ ਨਾਲ ਮਨਾਇਆ 6 ਉੱਤਮ ਅਧਿਆਪਕਾਂ ਨੂੰ ‘ਨੇਸ਼ਨ ਬਿਲਡਰ ਐਵਾਰਡ’ ਨਾਲ ਸਨਮਾਨਿਤ ਕੀਤਾ : ਅੰਕੁਰ ਗੁਪਤਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਅਧਿਆਪਕਾਂ ਦੇ ਸਮਾਜ ਅਤੇ ਰਾਸ਼ਟਰ ਨਿਰਮਾਣ ਵਿਚ ਅਮੁੱਲੇ ਯੋਗਦਾਨ ਨੂੰ ਨਮਨ ਕਰਨ ਦੇ ਉਦੇਸ਼ ਨਾਲ ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਵੱਲੋਂ ਪ੍ਰਧਾਨ ਰੋਟੇਰੀਅਨ ਐਡਵੋਕੇਟ ਅੰਕੁਰ ਗੁਪਤਾ ਦੀ ਅਗਵਾਈ ਹੇਠ ਸਰਵਿਸ ਕਲੱਬ ਦੇ ਕ੍ਰਾਊਨ ਹਾਲ ਵਿਖੇ ‘ਟੀਚਰ-ਡੇ ਅਤੇ ਨੇਸ਼ਨ ਬਿਲਡਰ ਐਵਾਰਡ’ ਸਮਾਰੋਹ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦੌਰਾਨ ਸ਼ਹਿਰ ਦੇ ਵੱਖ-ਵੱਖ ਸਿੱਖਿਆ ਸੰਸਥਾਨਾਂ ਨਾਲ ਜੁੜੇ ਛੇ ਉੱਤਮ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਸਮਾਜ, ਅੰਮ੍ਰਿਤਸਰ, ਪੰਜਾਬ ਅਤੇ ਰਾਸ਼ਟਰ ਨਿਰਮਾਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਸਮਾਰੋਹ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦ ਕਿ ਡੀਜੀਐਨ ਐਚਐਸ ਜੋਗੀ ਨੇ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ ਅਤੇ ਕੌਂਸਲਰ ਵਿਕਾਸ ਸੋਨੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਇਸ ਮੌਕੇ ‘ਂਨੇਸ਼ਨ ਬਿਲਡਰ ਐਵਾਰਡ’ ਨਾਲ ਸਨਮਾਨਿਤ ਕੀਤੇ ਗਏ ਅਧਿਆਪਕਾਂ ਵਿਚ ਡਾ. ਪ੍ਰੋਫੈਸਰ ਅਰਵਿੰਦ ਦੇਵਾਂਗਨ ਗਲੋਬਲ ਇੰਸਟੀਚਿਊਟ ਆਫ਼ ਮੈਨੇਜਮੈਂਟ, ਮਨੀਸ਼ਾ ਧਾਨੁਕਾ ਪ੍ਰਿੰਸੀਪਲ ਅਤੇ ਮੈਨੇਜਿੰਗ ਡਾਇਰੈਕਟਰ ਸਟਾਲਵਰਟਸ ਸਕੂਲ, ਮਨਪ੍ਰੀਤ ਕੌਰ ਭਾਟੀਆ ਅਧਿਆਪਕ ਡੀਏਵੀ ਪਬਲਿਕ ਸਕੂਲ, ਸੰਜੀਵ ਕਾਲੀਆ ਸਰਕਾਰੀ ਸਕੂਲ ਅਧਿਆਪਕ, ਇੰਜੀਨੀਅਰ ਹਰਸਿਮਰਨਜੀਤ ਸਿੰਘ ਦੇ ਨਾਂ ਜਿਕਰਯੋਗ ਹਨ। ਸਨਮਾਨਿਤ ਅਧਿਆਪਕਾਂ ਨੂੰ ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਦੇ ਪ੍ਰਧਾਨ ਰੋਟੇਰੀਅਨ ਐਡਵੋਕੇਟ ਅੰਕੁਰ ਗੁਪਤਾ, ਫੈਲੋ ਰੋਟੇਰੀਅਨਜ਼, ਮੁੱਖ ਮਹਿਮਾਨ ਓਮ ਪ੍ਰਕਾਸ਼ ਸੋਨੀ, ਐਚਐਸ ਜੋਗੀ ਅਤੇ ਵਿਕਾਸ ਸੋਨੀ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਓਪੀ ਸੋਨੀ ਨੇ ਕਿਹਾ ਕਿ ਅਧਿਆਪਕ ਦਿਵਸ ਸਿਰਫ਼ ਇਕ ਰਸਮੀ ਸਮਾਰੋਹ ਨਹੀਂ, ਸਗੋਂ ਉਨ੍ਹਾਂ ਗੁਰੂਆਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਮੌਕਾ ਹੈ, ਜੋ ਵਿਿਦਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਸੰਸਕਾਰ, ਅਨੁਸ਼ਾਸਨ, ਨੈਤਿਕ ਕਦਰਾਂ-ਕੀਮਤਾਂ ਅਤੇ ਜ਼ਿੰਮੇਵਾਰੀ ਦਾ ਪਾਠ ਵੀ ਪੜ੍ਹਾਉਂਦੇ ਹਨ। ਉਨ੍ਹਾਂ ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਵੱਲੋਂ ਅਧਿਆਪਕਾਂ ਦੇ ਸਨਮਾਨ ਵਿਚ ਕਰਵਾਏ ਗਏ ਇਸ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿਚ ਅਧਿਆਪਕ ਦਾ ਸਥਾਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਸਾਰੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕਾਂ ਵੱਲੋਂ ਤਿਆਰ ਕੀਤੀ ਗਈ ਨੌਜਵਾਨ ਪੀੜ੍ਹੀ ਹੀ ਦੇਸ਼ ਦੀ ਅਸਲ ਤਾਕਤ ਹੈ। ਰੋਟੇਰੀਅਨ ਐਡਵੋਕੇਟ ਅੰਕੁਰ ਗੁਪਤਾ ਨੇ ਕਿਹਾ ਕਿ ਇਕ ਅਧਿਆਪਕ ਦੀ ਕਲਮ ਅਤੇ ਉਸ ਦੀ ਰਹਿਨੁਮਾਈ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਤੈਅ ਕਰਦੀ ਹੈ। ਡਾਕਟਰ, ਇੰਜੀਨੀਅਰ, ਵਿਿਗਆਨੀ, ਅਧਿਕਾਰੀ, ਜੱਜ ਅਤੇ ਦੇਸ਼ ਦੇ ਹਰ ਖੇਤਰ ਵਿਚ ਕਿਸੇ ਨਾ ਕਿਸੇ ਅਧਿਆਪਕ ਦਾ ਯੋਗਦਾਨ ਹੁੰਦਾ ਹੈ। ਇਸ ਲਈ ਅਧਿਆਪਕ ਦਾ ਸਨਮਾਨ ਅਸਲ ਵਿਚ ਰਾਸ਼ਟਰ ਨਿਰਮਾਣ ਦੀ ਉਸ ਸ਼ਕਤੀ ਦਾ ਸਨਮਾਨ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਦਿਸ਼ਾ ਦਿੰਦੀ ਹੈ। ਐਚਐਸ ਜੋਗੀ ਅਤੇ ਵਿਕਾਸ ਸੋਨੀ ਨੇ ਵੀ ਸਾਰੇ ਸਨਮਾਨਿਤ ਅਧਿਆਪਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ’ਤੇ ਰੋਟੇਰੀਅਨ ਰਿਪੂਦਮਨ ਮਲਹੋਤਰਾ, ਰੋਟੇਰੀਅਨ ਡਾ. ਅਮਰਜੀਤ ਸਿੰਘ, ਰੋਟੇਰੀਅਨ ਮਮਤਾ ਪੁਰੀ ਸੈਕਟਰੀ, ਰੋਟਰੀ ਕਲੱਬ ਅੰਮ੍ਰਿਤਸਰ ਕੈਂਟ, ਡਾ. ਰੋਟੇਰੀਅਨ ਅਮਰਜੀਤ ਸਿੰਘ ਸਚਦੇਵਾ, ਰੋਟੇਰੀਅਨ ਡਾ. ਪੀਐਸ ਗਰੋਵਰ ਸਾਬਕਾ ਡਿਸਟ੍ਰਿਕਟ ਗਵਰਨਰ, ਰੋਟੇਰੀਅਨ ਡਾ. ਜਸਪ੍ਰੀਤ ਗਰੋਵਰ, ਰੋਟੇਰੀਅਨ ਵਿਜੈ ਭਸੀਨ, ਰੋਟੇਰੀਅਨ ਉਪਕਾਰ ਸਿੰਘ ਛਾਬੜਾ, ਰੋਟੇਰੀਅਨ ਅਜੀਤ ਸਿੰਘ ਤੁਲੀ, ਰੋਟੇਰੀਅਨ ਮਨਦੀਪ ਸਿੰਘ ਆਹੂਜਾ, ਰੋਟੇਰੀਅਨ ਸਾਖੀ, ਰੋਟੇਰੀਅਨ ਰਵੀ ਹਾਂਡਾ (ਅਸਿਸਟੈਂਟ ਗਵਰਨਰ), ਰੋਟੇਰੀਅਨ ਵਰੁਣ ਕੱਕੜ, ਰੋਟੇਰੀਅਨ ਰਾਜਬੀਰ ਸਿੰਘ ਤੇ ਰੋਟੇਰੀਅਨ ਕਰੁਣ ਧਵਨ ਹਾਜ਼ਰ ਸਨ।