ਖ਼ਾਲਸਾ ਕਾਲਜ ਵਿਖੇ ‘ਸ਼ਖ਼ਸੀਅਤ ਵਿਕਾਸ’ ਵਿਸ਼ੇ ’ਤੇ ਵਰਕਸ਼ਾਪ ਖ਼ਾਲਸਾ ਕਾਲਜ ਵਿਖੇ ‘ਸ਼ਖ਼ਸੀਅਤ ਵਿਕਾਸ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ
Publish Date: Tue, 08 Sep 2026 04:40 PM (IST)
Updated Date: Wed, 09 Sep 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਖ਼ਾਲਸਾ ਕਾਲਜ ਦੇ ਇਕਨਾਮਿਕਸ ਵੱਲੋਂ ‘ਕਲਾਸਰੂਮ ਤੋਂ ਕਰੀਅਰ ਤੱਕ: ਸਾਫ਼ਟ ਸਕਿੱਲਜ਼, ਮਜ਼ਬੂਤ ਸੋਚ ਅਤੇ ਸ਼ਖ਼ਸੀਅਤ ਵਿਕਾਸ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਈ ਗਈ ਉਕਤ ਵਰਕਸ਼ਾਪ ’ਚ ਪ੍ਰਸਿੱਧ ਚਾਰਟਡ ਅਕਾਊਂਟੈਂਟ, ਕਾਰਪੋਰੇਟ ਟਰੇਨਰ ਅਤੇ ਐਵਾਰਡ ਜੇਤੂ ਲਾਈਫ ਟਰਾਂਸਫਾਰਮੇਸ਼ਨ ਕੋਚ ਸੀਏ ਪ੍ਰੀਤੀ ਨਾਗੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਸੈਸ਼ਨ ਦਾ ਮੁੱਖ ਉਦੇਸ਼ ਵਿਿਦਆਰਥੀਆਂ ਨੂੰ ਅਕਾਦਮਿਕ ਸਿੱਖਿਆ ਤੋਂ ਇਲਾਵਾ ਜੀਵਨ ਅਤੇ ਕਰੀਅਰ ਨਾਲ ਸਬੰਧਿਤ ਜ਼ਰੂਰੀ ਹੁਨਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਪੇਸ਼ੇਵਰ ਜੀਵਨ ਲਈ ਤਿਆਰ ਕਰਨਾ ਸੀ। ਇਸ ਮੌਕੇ ਪ੍ਰਿੰ. ਡਾ. ਰੰਧਾਵਾ ਨੇ ਵਿਸ਼ੇ ਸਬੰਧੀ ਵਿਚਾਰ ਸਾਂਝੇ ਕਰਦਿਆਂ ਵਿਭਾਗ ਵੱਲੋਂ ਅਜਿਹੀਆਂ ਵਰਕਸ਼ਾਪਾਂ ਕਰਵਾਉਣ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਿਦਆਰਥੀਆਂ ਨੂੰ ਅਸਲ ਜੀਵਨ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸੀਏ ਨਾਗੀ ਨੇ ਆਪਣੇ ਪੇਸ਼ੇਵਰ ਤਜਰਬੇ ਦੇ ਆਧਾਰ ’ਤੇ ਸਾਫ਼ਟ ਸਕਿੱਲਜ਼ ਦੇ ਵਿਕਾਸ, ਮਾਨਸਿਕ ਮਜ਼ਬੂਤੀ ਅਤੇ ਸ਼ਖ਼ਸੀਅਤ ਨਿਖਾਰ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਿਦਆਰਥੀਆਂ ਨੂੰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅੱਜ ਦੇ ਮੁਕਾਬਲੇਬਾਜ਼ੀ ਭਰੇ ਯੁੱਗ ’ਚ ਸਿਰਫ਼ ਅਕਾਦਮਿਕ ਗਿਆਨ ਹੀ ਕਾਫ਼ੀ ਨਹੀਂ ਹੈ। ਉਨ੍ਹਾਂ ਨੇ ਪ੍ਰਭਾਵਸ਼ਾਲੀ ਸੰਚਾਰ, ਆਤਮ-ਵਿਸ਼ਵਾਸ, ਆਪਸੀ ਸੰਚਾਰ ਹੁਨਰ, ਸਮੇਂ ਦੀ ਸਹੀ ਵਰਤੋਂ, ਟੀਮ ਵਰਕ ਅਤੇ ਸਕਾਰਾਤਮਕ ਸੋਚ ਦੀ ਮਹੱਤਤਾ ਸਬੰਧੀ ਵਿਸਥਾਰ ਸਹਿਤ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਨੌਕਰੀ ਲਈ ਇੰਟਰਵਿਊ ਦੌਰਾਨ ਵਧੀਆ ਢੰਗ ਨਾਲ ਤਿਆਰ ਕੀਤਾ ਰਿਿਜ਼ਊਮੇ ਅਤੇ ਆਤਮ-ਵਿਸ਼ਵਾਸ ਭਰੀ ਬਾਡੀ ਲੈਂਗਵੇਜ ਮਹੱਤਵਪੂਰਨ ਫ਼ਰਕ ਪੈਦਾ ਕਰ ਸਕਦੇ ਹਨ। ਉਨ੍ਹਾਂ ਵਿਿਦਆਰਥੀਆਂ ਨੂੰ ਕਰੀਅਰ ਲਈ ਤਿਆਰੀ ਦੇ ਵੱਖ-ਵੱਖ ਪੱਖਾਂ ਇੰਟਰਵਿਊ ਸਕਿੱਲਜ਼, ਬਾਡੀ ਲੈਂਗਵੇਜ, ਰਿਿਜ਼ਊਮੇ ਲਿਖਣ ਅਤੇ ਇੰਟਰਵਿਊ ਦੌਰਾਨ ਢੁਕਵੇਂ ਪਹਿਰਾਵੇ ਆਦਿ ਸਬੰਧੀ ਵਿਹਾਰਕ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਵਿਿਦਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਾ ਰਹਿਣ ਅਤੇ ਕੰਮਕਾਜੀ ਖੇਤਰ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਖ਼ੁਦ ਨੂੰ ਤਿਆਰ ਕਰਨ ਲਈ ਪ੍ਰੇਰਿਤ ਕੀਤਾ। ਇਸ ਵਰਕਸ਼ਾਪ ਤੋਂ ਪਹਿਲਾਂ ਕੋਆਰਡੀਨੇਟਰ ਡਾ. ਸੁਪ੍ਰੀਤ ਕੌਰ ਨੇ ਪ੍ਰਿੰ: ਡਾ. ਰੰਧਾਵਾ ਅਤੇ ਪ੍ਰੀਤੀ ਨਾਗੀ ਦਾ ਸਵਾਗਤ ਕੀਤਾ। ਜਦਕਿ ਵਿਭਾਗ ਮੁਖੀ ਡਾ. ਅੰਜੂ ਸ਼ਰਮਾ ਨੇ ਮੁੱਖ ਬੁਲਾਰੇ ਦੀ ਵਿਿਦਆਰਥੀਆਂ ਨਾਲ ਜਾਣ-ਪਛਾਣ ਕਰਵਾਉਂਦਿਆਂ ਮੁੱਖ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਅੰਜ਼ੂ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਇਸ ਇੰਟਰਐਕਟਿਵ ਸੈਸ਼ਨ ’ਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਭਵਿੱਖ ਦੇ ਕਰੀਅਰ ਅਤੇ ਨਿੱਜੀ ਜੀਵਨ ’ਚ ਲਾਗੂ ਕਰਨ ਯੋਗ ਕਈ ਮਹੱਤਵਪੂਰਨ ਗੱਲਾਂ ਸਿੱਖੀਆਂ। ਉਨ੍ਹਾਂ ਕਿਹਾ ਕਿ ਵਰਕਸ਼ਾਪ ਨੇ ਵਿਦਿਆਰਥੀਆਂ ਨੂੰ ਵਿਹਾਰਕ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਨਿੱਜੀ ਅਤੇ ਪੇਸ਼ੇਵਰ ਵਿਕਾਸ ਲਈ ਨਿਰੰਤਰ ਯਤਨ ਕਰਨ ਵਾਸਤੇ ਪ੍ਰੇਰਿਤ ਕੀਤਾ। ਇਸ ਮੌਕੇ ਵਰਕਸ਼ਾਪ ਦੀ ਕੋ-ਕੋਆਰਡੀਨੇਟਰ ਡਾ. ਸਿਓਜ਼ੀ ਭਾਟੀਆ ਨੇ ਧੰਨਵਾਦ ਕੀਤਾ। ਇਸ ਮੌਕੇ ਡਾ. ਸਵੀਤਾ, ਡਾ. ਨਵਜੋਤ ਕੌਰ ਤੋਂ ਇਲਾਵਾ ਹੋਰ ਸਟਾਫ਼ ਤੇ ਵਿਿਦਆਰਥੀ ਹਾਜ਼ਰ ਸਨ।