- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਵਾਈ ਅੱਡੇ ਨੇੜੇ ਡਰੋਨ ਉਡਾਉਣ ਵਾਲਿਆਂ ’ਤੇ ਪਰਚਾ

ਪੁਲਿਸ ਮੁਲਜਮਾਂ ਦੀ ਭਾਲ ਕਰ ਰਹੀ, ਬੱਲਗਨ ਪਿੰਡ ਦੇ 7 ਲੋਕਾਂ ਦੇ ਬਿਆਨ ਦਰਜ ਕੀਤੇ
ਫੋਟੋਆਂ 10 ਤੋਂ 14 ਹਿੰਦੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਐਤਵਾਰ ਦੇਰ ਰਾਤ ਡਰੋਨ ਉਡਾਉਣ ਸਬੰਧੀ ਰਾਜਾਸਾਂਸੀ ਪੁਲਿਸ ਥਾਣੇ ਨੇ ਅਣਪਛਾਤੇ ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਹਾਲਾਕਿ ਡਰੋਨ ਉਡਾਉਣ ਵਾਲਿਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਥਾਣਾ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਗਿਆ ਤੇ 7 ਲੋਕਾਂ ਦੇ ਬਿਆਨ ਦਰਜ ਕੀਤੇ ਗਏ। ਮੈਚ ਤੇ ਮੇਲੇ ਦੇ ਪ੍ਰਬੰਧਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਐਤਵਾਰ ਰਾਤ ਬਲਗਨ ਪਿੰਡ ’ਚ ਇਕ ਧਾਰਮਿਕ ਮੇਲਾ ਤੇ ਕਬੱਡੀ ਮੈਚ ਹੋ ਰਿਹਾ ਸੀ। ਬੱਲਗਨ ਤੇ ਝੰਜੋਟੀ ਪਿੰਡਾਂ ਦੇ ਨੌਜਵਾਨਾਂ ਨੇ ਮੈਚ ’ਚ ਹਿੱਸਾ ਲਿਆ ਤੇ ਪੂਰਾ ਸਮਾਗਮ ਰਾਤ 9:30 ਵਜੇ ਦੇ ਕਰੀਬ ਸਮਾਪਤ ਹੋਇਆ। ਬਲੱਗਨ ਪਿੰਡ ਤੋਂ ਅੱਧੀ ਰਾਤ ਦੇ ਕਰੀਬ ਡਰੋਨ ਉਡਾਇਆ ਗਿਆ, ਜਿਵੇਂ ਹੀ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਡਰੋਨ ਬਾਰੇ ਜਾਣਕਾਰੀ ਮਿਲੀ, ਲੋਕਾਂ ’ਚ ਹਫੜਾ-ਦਫੜੀ ਮਚ ਗਈ।
ਤੁਰੰਤ ਕਾਰਵਾਈ ਕਰਦੇ ਹੋਏ 7 ਉਡਾਣਾਂ ਨੂੰ ਉੱਥੋਂ ਡਾਇਵਰਟ ਕਰ ਦਿੱਤਾ ਗਿਆ। ਸੋਮਵਾਰ ਸਵੇਰੇ ਪੁਲਿਸ ਨੇ ਪਹਿਲਾਂ ਇਸ ਮਾਮਲੇ ’ਚ ਰਿਪੋਰਟ ਦਰਜ ਕੀਤੀ ਤੇ ਹਵਾਈ ਅੱਡਾ ਅਥਾਰਿਟੀ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਵਿਰੁੱਧ ਭਾਰਤੀ ਹਵਾਈ ਜਹਾਜ਼ ਐਕਟ ਤਹਿਤ ਐੱਫਆਈਆਰ ਦਰਜ ਕੀਤੀ ਗਈ। ਪੁਲਿਸ ਨੂੰ ਸ਼ੱਕ ਹੈ ਕਿ ਡਰੋਨ ਉਡਾਉਣ ਵਾਲੇ ਜਾਂ ਤਾਂ ਮੇਲੇ ’ਚ ਸ਼ਾਮਲ ਹੋਣ ਵਾਲੇ ਸ਼ਰਾਰਤੀ ਅਨਸਰ ਸਨ ਜਾਂ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਅਪਰਾਧੀ ਸਨ। ਜਾਂਚ ਜਾਰੀ ਹੈ।