ਐੱਸਆਈਆਰ ਦੀ ਸੁਧਾਈ ਲਈ ਤਹਿਸੀਲ ਆਏ ਲੋਕ ਹੋਏ ਪ੍ਰੇਸ਼ਾਨ ਐੱਸਆਈਆਰ ਦੀ ਸੁਧਾਈ ਲਈ ਤਹਿਸੀਲ ਆਏ ਲੋਕ ਹੋਏ ਪ੍ਰੇਸ਼ਾਨ
Publish Date: Mon, 07 Sep 2026 07:32 PM (IST)
Updated Date: Tue, 08 Sep 2026 04:07 AM (IST)
ਮਾਮਲਾ ਤਹਿਸੀਲਦਾਰ 2 ਦੀ ਲੱਗੀ ਡਿਊਟੀ ਕਾਰਨ ਮਨਿੰਦਰ ਸਿੰਘ ਗੋਰੀ, ਪੰਜਾਬੀ ਜਾਗਰਣ ਅੰਮ੍ਰਿਤਸਰ : ਐੱਸਆਈਆਰ ਦੀ ਸੁਧਾਈ ਲਈ ਲੋਕਾਂ ਨੂੰ ਵੋਟਾਂ ਬਣਾਉਣ ਲਈ ਤਹਿਸੀਲ 2 ਵਿਚ ਤਹਿਸੀਲਦਾਰ ਰੁਪਿੰਦਰਪਾਲ ਸਿੰਘ ਦੇ ਦਫਤਰ ਵਿਚ ਸਾਇਨ ਕਰਵਾਉਣ ਆਏ, ਪਰ ਉਨ੍ਹਾਂ ਦੀ ਡਿਊਟੀ ਲੱਗਣ ਕਾਰਨ ਲੋਕਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕ ਸਵੇਰੇ ਦਫਤਰੀ ਸਮੇਂ ਹੀ ਤਹਿਸੀਲਦਾਰ ਦੇ ਦਫਤਰ ਦੇ ਸਾਇਨ ਕਰਵਾਉਣ ਲਈ ਇਕੱਠੇ ਹੋਣਾ ਸ਼ੁਰੂ ਹੋ ਗਏ। ਜਦੋਂ ਕਰੀਬ 2 ਘੰਟੇ ਉਡੀਕ ਕਰਨ ਤੇ ਵੀ ਤਹਿਸੀਲਦਾਰ ਦਫਤਰ ਵਿਚ ਨਹੀਂ ਆਏ ਤਾਂ ਲੋਕਾਂ ਨੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਇਸ ਮਸਲੇ ਨੂੰ ਹੱਲ ਕਰਨ ਲਈ ਤਹਿਸੀਲਦਾਰ ਦੇ ਰੀਡਰ ਪਾਰਸ ਧਵਨ ਨੇ ਲੋਕਾਂ ਨੂੰ ਅੰਦਰ ਬੁਲਾ ਕੇ ਫਾਰਮ ਇਕੱਠੇ ਕਰ ਲਏ ਤੇ 4 ਵਜੇ ਦਾ ਸਮਾਂ ਦੇ ਦਿੱਤਾ ਤੇ ਫਾਰਮ ਲੈ ਕੇ ਜਾਣ ਨੂੰ ਕਹਿ ਦਿੱਤਾ। ਲੋਕਾਂ ਦਾ ਕਹਿਣਾ ਸੀ ਕਿ ਉਹ ਆਪਣਾ ਕੰਮਕਾਜ ਛੱਡ ਕੇ ਆਏ ਹਨ ਤੇ ਜੇਕਰ ਉਨ੍ਹਾਂ ਦਾ ਕੰਮ ਨਾ ਹੋਇਆ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਦੀ ਵੋਟ ਨਾ ਬਣੇ। ਇਸ ਲਈ ਉਨ੍ਹਾਂ ਦਾ ਕੰਮ ਸਮੇਂ ਸਿਰ ਤੇ ਸਾਇਨ ਹੋ ਜਾਣ ਤਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਵੇ। 3 ਵਜੇ ਤੱਕ ਵੀ ਲੋਕ ਦਫਤਰ ਦਾ ਬਾਹਰ ਜਮੀਨ ’ਤੇ ਹੀ ਬੈਠ ਗਏ ਤੇ ਤਹਿਸੀਲਦਾਰ ਰੁਪਿੰਦਰਪਾਲ ਸਿੰਘ ਦੀ ਉਡੀਕ ਕਰਦੇ ਰਹੇ ਤੇ 4 ਵਜੇ ਤਹਿਸੀਲਦਾਰ ਦੇ ਦਫਤਰ ਅੰਦਰ ਆਉਂਦਿਆਂ ਹੀ ਲੋਕਾਂ ਦੇ ਚਿਹਰੇ ਤੇ ਰੋਣਕ ਆ ਗਈ। ਬਾਕਸ ਕੀ ਕਹਿਣਾ ਤਹਿਸੀਲਾਦਰ ਰੁਪਿੰਦਰਪਾਲ ਸਿੰਘ ਦਾ? ਐੱਸਆਈਆਰ ਦੀ ਸੁਧਾੀ ਲਈ ਲੋਕਾਂ ਨੂੰ ਪ੍ਰੇਸ਼ਾਨੀ ਦਾ ਆਉਣ ਬਾਰੇ ਤਹਿਸੀਲਦਾਰ ਰਪਿੰਦਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਲੱਗੀ ਹੋਈ ਸੀ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਰੀਡਰ ਪਾਰਸ ਧਵਨ ਨੇ ਲੋਕਾਂ ਦੇ ਫਾਰਮ ਲੈ ਲਏ ਸਨ ਤੇ 4 ਵਜੇ ਫਾਰਮ ਲੈ ਕੇ ਜਾਣ ਲਈ ਕਿਹਾ ਸੀ। ਦਫਤਰ ਵਿਚ ਆ ਕੇ ਲੋਕਾਂ ਦੇ ਫਾਰਮਾਂ ’ਤੇ ਸਾਇਨ ਕਰਕੇ ਦੇ ਦਿੱਤੇ ਗਏ।