ਅਧਿਆਪਕ ਦਿਵਸ ਬੜੇ ਨਿਵੇਕਲੇ ਢੰਗ ਨਾਲ ਮਨਾਇਆ ਅਧਿਆਪਕ ਦਿਵਸ ਬੜੇ ਨਿਵੇਕਲੇ ਢੰਗ ਨਾਲ ਮਨਾਇਆ
Publish Date: Mon, 07 Sep 2026 04:58 PM (IST)
Updated Date: Tue, 08 Sep 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : ਸੇਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿਚ ਇਸ ਵਾਰ ਅਧਿਆਪਕ ਦਿਵਸ ਬੜੇ ਹੀ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਇਸ ਵਾਰ ਅਧਿਆਪਕ ਦਿਵਸ ’ਤੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਖਸ਼ਿਸ਼ਾਂ ਰਹਿਮਤਾਂ ਲਈਆਂ ਗਈਆਂ। ਇਸ ਸਬੰਧੀ ਸਕੂਲ ਮੈਨੇਜਮੈਂਟ ਵੱਲੋਂ ਸਾਰੇ ਸਟਾਫ ਨੂੰ ਸੁਲਤਾਨਪੁਰ ਲੋਧੀ ਦਾ ਟੂਰ ਕਰਵਾਇਆ ਗਿਆ ਅਤੇ ਧੰਨ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਵੱਖ ਵੱਖ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਗਏ ਜਿੱਥੇ ਕਿ ਸਾਰੇ ਸਟਾਫ ਨੇ ਗੁਰੂ ਜੀ ਨਾਲ ਸੰਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਕੀਤੇ, ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਨਾਲ ਹੀ ਗੁਰਦੁਆਰਿਆਂ ਦੇ ਇਤਿਹਾਸ ਸਬੰਧੀ ਵੀ ਜਾਣਕਾਰੀ ਲਈ ਤਾਂ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਗੁਰ ਇਤਿਹਾਸ ਨਾਲ ਜੋੜ ਕੇ ਗੁਰੂ ਦੀਆਂ ਬਖਸ਼ਿਸ਼ਾਂ ਦਾ ਪਾਤਰ ਬਣਾਇਆ ਜਾ ਸਕੇ। ਉਪਰੰਤ ਸਾਰੇ ਸਟਾਫ ਲਈ ਸਕੂਲ ਮੈਨੇਜਮੈਂਟ ਵੱਲੋਂ ਸ਼ਾਨਦਾਰ ਲੰਚ ਦਾ ਵੀ ਪ੍ਰਬੰਧ ਕੀਤਾ ਗਿਆ। ਜਿਸ ਵਿਚ ਅਧਿਆਪਕਾਂ ਨੇ ਸੁਆਦੀ ਖਾਣੇ, ਹਾਸੇ, ਗੱਲਬਾਤ, ਦੋਸਤੀ ਦੇ ਪਲਾਂ ਦਾ ਆਨੰਦ ਅਤੇ ਊਰਜਾ ਨਾਲ ਭਰਪੂਰ ਨਾਚ, ਗਿੱਧੇ, ਭੰਗੜੇ ਆਦਿ ਦਾ ਆਨੰਦ ਮਾਣਿਆ ਅਤੇ ਇਸ ਟੂਰ ਨੂੰ ਅਭੁੱਲ ਯਾਦ ਨਾਲ ਭਰ ਦਿੱਤਾ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਸਾਰੇ ਹੀ ਅਧਿਆਪਕਾਂ ਦੀ ਮਿਹਨਤ ਲਗਨ ਅਤੇ ਕੰਮ ਕਰਨ ਦੀ ਇੱਛਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਓ ਸਾਰੇ ਹੀ ਅਸੀਂ ਇਕ ਟੀਮ ਵਰਕ ਨਾਲ ਮਿਹਨਤ ਨਾਲ ਕੰਮ ਕਰੀਏ ਆਪਣੇ ਵਿਿਦਆਰਥੀਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਦਾ ਯਤਨ ਜਾਰੀ ਰੱਖੀਏ ਅਤੇ ਇਸੇ ਤਰ੍ਹਾਂ ਇਕਜੁੱਟਤਾ ਨਾਲ ਸੇਂਟ ਸੋਲਜਰ ਪਰਿਵਾਰ ਵਿਚ ਪਿਆਰ ਤੇ ਸਨਮਾਨ ਬਣਾਈ ਰਖੀਏ। ਉਨ੍ਹਾਂ ਨੇ ਇਸ ਟੂਰ ਨੂੰ ਇੱਕ ਯਾਦਗਾਰੀ ਅਤੇ ਅਭੁੱਲ ਯਾਦਾਂ ਨਾਲ ਸੰਜੋਇਆ ਟੂਰ ਬਣਾਉਣ ਲਈ ਸਾਰੇ ਅਧਿਆਪਕਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਸਕੂਲ ਦੇ ਸਮੁੱਚੇ ਸਟਾਫ ਨੇ ਵੀ ਇਸ ਯਾਦਗਾਰੀ ਟੂਰ ਵਾਸਤੇ ਸਕੂਲ ਮੈਨੇਜਮੈਂਟ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ।