ਮਜੀਠਾ ’ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਮਜੀਠਾ ’ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ
Publish Date: Sat, 05 Sep 2026 06:54 PM (IST)
Updated Date: Sun, 06 Sep 2026 04:05 AM (IST)
ਫੋਟੋ: 41 ਕੈਪਸ਼ਨ: ਮੰਦਰ ਸਿਵਾਲਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬਧ ਵਿਚ ਨਤਮਸਤਕ ਹੋਣ ਉਪਰੰਤ ਐਡਵੋਕੇਟ ਰਾਕੇਸ਼ ਪ੍ਰਾਸ਼ਰ, ਤਰੁਨ ਅਬਰੋਲ, ਪ੍ਰਿੰਸ ਨਈਅਰ, ਅਜੈ ਚੋਪੜਾ ਅਤੇ ਹੋਰਨਾਂ ੱ ਸਨਮਾਨਿਤ ਕਰਦੇ ਹੋਏ ਯੋਗੀ ਦਿਆਲ ਨਾਥ। ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਸ਼ਹਿਰ ਮਜੀਠਾ ਦੇ ਵੱਖ-ਵੱਖ ਮੰਦਰਾਂ ਸ਼ਿਵਾਲਾ ਮੰਦਰ, ਮੰਦਰ ਬਾਵਾ ਲਾਲ ਜੀ, ਜਾਨਕੀ ਮੰਦਰ, ਮੰਦਰ ਦੇਵੀ ਦਵਾਰਾ, ਆਦਿਕ ਵਿਖੇ ਸ਼ਹਿਰ ਦੀ ਸੰਗਤ ਵੱਲੋ ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਸ਼ਹਿਰ ਦੇ ਸਮੂਹ ਮੰਦਰਾਂ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ, ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜੀ ਚਲਾਈ ਗਈ। ਸਮੂਹ ਮੰਦਰਾਂ ਵਿਚ ਸੰਗਤਾਂ ਵੱਲੋ ਭਜਨ, ਭੇਟਾ ਅਤੇ ਭਜਨ ਗਾ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਗਾਈ ਗਈ। ਇਨ੍ਹਾਂ ਸਮਾਗਮਾਂ ਵਿਚ ਇਲਾਕੇ ਦੇ ਵੱਖ-ਵੱਖ ਸਿਆਸੀ ਸ਼ਖਸ਼ੀਅਤਾਂ ਵੱਲੋ ਵੀ ਆਪਣੇ ਆਪਣੇ ਸਾਥੀਆਂ ਸਮੇਤ ਸਿਰਕਤ ਕੀਤੀ ਗਈ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲਿਆ ਗਿਆ। ਇੰਨ੍ਹਾਂ ਸਮਾਗਮਾਂ ਵਿਚ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਪਰਿਵਾਰ ਦੀ ਤਰਫੋ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪ੍ਰਾਸ਼ਰ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਕੀਤੀ ਤੇ ਭਗਵਾਨ ਦਾ ਆਸ਼ੀਰਵਾਦ ਲਿਆ। ਸੰਗਤਾਂ ਵੱਲੋਂ ਆਪਣੇ ਛੋਟੇ ਬਚਿਆਂ ਨੂੰ ਸ਼੍ਰੀ ਕ੍ਰਿਸ਼ਨ ਦੇ ਵੇਸ਼ ਭੂਮਿਕਾ ਵਿਚ ਸੁੰਦਰ ਪੁਸ਼ਾਕਾਂ ਪਾ ਕੇ ਮੰਦਰਾਂ ’ਚ ਲਿਆਂਦਾ ਗਿਆ ਅਤੇ ਭਗਵਾਨ ਦਾ ਆਸੀਰਵਾਦ ਲਿਆ। ਇਸ ਮੌਕੇ ਮੰਦਰ ਸ਼ਿਵਾਲਾ ਵਿਖੇ ਮੰਦਰ ਦੇ ਮੁੱਖ ਪੁਜਾਰੀ ਯੋਗੀ ਦਿਆਲ ਨਾਥ ਵੱਲੋ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਰਾਕੇਸ਼ ਪ੍ਰਾਸ਼ਰ ਦੇ ਨਾਲ ਸਾਬਕਾ ਪ੍ਰਧਾਨ ਤਰੁਨ ਕੁਮਾਰ ਅਬਰੋਲ, ਪ੍ਰਿੰਸ ਨਈਅਰ, ਅਜੈ ਕੁਮਾਰ ਚੋਪੜਾ, ਬਿੱਲਾ ਸ਼ਾਹ ਆੜ੍ਹਤੀਆ, ਨਰੇਸ਼ ਕੁਮਾਰ, ਐਡਵੋਕੇਟ ਪ੍ਰਸ਼ਾਂਤ ਸ਼ਰਮਾ, ਅਮਰਬੀਰ ਸਿੰਘ ਗਿੱਲ, ਚਰਨਜੀਤ ਮਜੀਠਾ, ਰਾਜਨ ਆੜ੍ਹਤੀਆ, ਮੋਕਸ਼ ਅਬਰੋਲ, ਰਾਜਾ ਮਜੀਠਾ, ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।