ਵਿਦਿਆਰਥੀਆਂ ਮਨਾਇਆ ਅਧਿਆਪਕ ਦਿਵਸ
ਵਿਦਿਆਰਥੀਆਂ ਮਨਾਇਆ ਅਧਿਆਪਕ ਦਿਵਸ
Publish Date: Sat, 05 Sep 2026 06:50 PM (IST)
Updated Date: Sun, 06 Sep 2026 04:04 AM (IST)
ਫੋਟੋ-38 ਕੈਪਸ਼ਨ-ਖਾਲਸਾ ਕਾਲਜ਼ ਚਵਿੰਡਾ ਦੇਵੀ ਵਿਖੇ ਪ੍ਰਿੰਸੀਪਲ ਗੁਰਦੇਵ ਸਿੰਘ ਦੀ ਅਗਵਾਈ ਚ ਅਧਿਆਪਕ ਦਿਵਸ ਮਨਾਉਂਦੇ ਹੋਏ ਕਾਲਜ਼ ਸਟਾਫ਼, ਵਿਦਿਆਰਥੀ ਤੇ ਹੋਰ। ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਖਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਲਈ ਸਨਮਾਨ ਤੇ ਧੰਨਵਾਦ ਵਜੋਂ ‘ਅਧਿਆਪਕ ਦਿਵਸ’ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਡਾਂਸ, ਗੀਤ, ਕਵਿਤਾ ਤੇ ਭੰਗੜੇ ਦੀ ਪੇਸ਼ਕਾਰੀ ਕਰਕੇ ਖੂਬ ਰੰਗ ਬੰਨਿਆਂ। ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਪਰਚੀਆਂ ਰਾਹੀਂ ਵੱਖ-ਵੱਖ ਗਤੀਵਿਧੀਆਂ ਦੀ ਪੇਸ਼ਕਾਰੀ ਕਰਨ ਲਈ ਕਿਹਾ ਗਿਆ। ਹਰੇਕ ਅਧਿਆਪਕ ਨੇ ਆਪਣੀ ਪੇਸ਼ਕਾਰੀ ਨੂੰ ਬਾਖੂਬੀ ਪੂਰੇ ਕਰਦਿਆਂ ਸਟੇਜ ਤੇ ਆਪਣੀ ਕਲਾ ਦੇ ਜੌਹਰ ਦਿਖਾ ਕੇ ਸਮਾਗਮ ਦੀ ਰੌਣਕ ਨੂੰ ਦੁਗਣਾ ਕਰ ਦਿੱਤਾ। ਕਾਲਜ ਪ੍ਰਿੰਸੀਪਲ ਪ੍ਰੋ. ਗੁਰਦੇਵ ਸਿੰਘ ਤੇ ਸਟਾਫ਼ ਵੱਲੋਂ ਕੇਕ ਵੀ ਕੱਟਿਆ ਗਿਆ। ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਲਈ ਆਪਣੇ ਅਧਿਆਪਕਾਂ ਦਾ ਸਤਿਕਾਰ ਅਤੇ ਅਧਿਆਪਕਾਂ ਲਈ ਆਪਣੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਹੋਣਾ ਬਹੁਤ ਜਰੂਰੀ ਹੈ। ਅਧੁਨਿਕ ਸਮੇਂ ਵਿੱਚ ਸਮਾਜ ਦੇ ਹਲਾਤਾਂ ਦੇ ਮੱਦੇਨਜ਼ਰ ਚੰਗੇ ਅਧਿਆਪਕਾਂ ਦੀ ਬਹੁਤ ਲੋੜ ਹੈ। ਇਸ ਸਮੇਂ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਤੇ ਵਿਦਿਆਰਥੀਆਂ ਹਾਜ਼ਰ ਸਨ।