ਪੈਨਸ਼ਨਰਾਂ ਦਾ ਵਫਦ ਸੀਨੀਅਰ ਕਾਰਜਕਾਰੀ ਇੰਜੀਨੀਅਰ ਨੂੰ ਮਿਲਿਆ ਪੈਨਸ਼ਨਰਾਂ ਦਾ ਵਫਦ ਸੀਨੀਅਰ ਕਾਰਜਕਾਰੀ ਇੰਜੀਨੀਅਰ ਨੂੰ ਮਿਲਿਆ
Publish Date: Sat, 05 Sep 2026 06:47 PM (IST)
Updated Date: Sun, 06 Sep 2026 04:04 AM (IST)
ਫੋਟੋ : 40 ਕੈਪਸ਼ਨ: ਪਾਵਰਕਾਮ ਦੇ ਸਬ ਅਰਬਨ ਮੰਡਲ ਅੰਮ੍ਰਿਤਸਰ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਸਰਵਜੀਤ ਸ਼ਰਮਾ ਨੂੰ ਮੰਗ ਦੇਣ ਵਾਲੇ ਵਫਦ ਵਿਚ ਪ੍ਰਧਾਨ ਮਹਿੰਦਰ ਸਿੰਘ ਖਹਿਰਾ, ਪ੍ਰੈਸ ਸਕੱਤਰ ਜ਼ੋਗਿੰਦਰ ਸਿੰਘ ਸੋਹੀ, ਦਰਸ਼ਨ ਕੁਮਾਰ ਕਲੇਰ, ਗੁਰਮੇਜ਼ ਸਿੰਘ ਸੋਹੀ ਅਤੇ ਹੋਰ। ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਪੀਐੱਸਪੀਸੀਐੱਲ ਤੇ ਪੀਐੱਸਟੀਸੀਐੱਲ ਸਬ ਅਰਬਨ ਮੰਡਲ ਅੰਮ੍ਰਿਤਸਰ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੰਡਲ ਪ੍ਰਧਾਨ ਮਹਿੰਦਰ ਸਿੰਘ ਖਹਿਰਾ ਦੀ ਅਗਵਾਈ ’ਚ ਪੈਨਸ਼ਨਰਾਂ ਦਾ ਵਫਦ ਸਬ ਅਰਬਨ ਮੰਡਲ ਅੰਮ੍ਰਿਤਸਰ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਸਰਵਜੀਤ ਸ਼ਰਮਾ ਨੂੰ ਪੈਨਸ਼ਨਰਾਂ ਦੀਆਂ ਜਰੂਰੀ ਮੰਗਾਂ ਦੇ ਸਬੰਧ ਵਿਚ ਮਿਲਿਆ। ਮੰਡਲ ਪ੍ਰੈੱਸ ਸਕੱਤਰ ਜੋਗਿੰਦਰ ਸਿੰਘ ਸੋਹੀ ਤੇ ਹੋਰਨਾ ਆਗੂਆਂ ਨੇ ਦੱਸਿਆ ਕਿ ਬੀਤੇ ਸਮੇਂ ਪੈਨਸ਼ਨਰਜ਼ ਮੰਗਾਂ ਮਸਲਿਆਂ ਦੇ ਹੱਲ ਲਈ ਜਥੇਬੰਦੀ ਵੱਲੋਂ ਲਿਖਤੀ ਏਜੰਡਾ ਦਿੱਤਾ ਗਿਆ ਸੀ। ਮੀਟਿੰਗ ਵਿਚ ਏਜੰਡੇ ਅਨੁਸਾਰ ਵਿਸਥਾਰ ਪੂਰਵਕ ਅਤੇ ਸਦਭਾਵਨਾ ਭਰੇ ਮਾਹੌਲ ਵਿਚ ਹੋਈ। ਲੰਮਾ ਸਮਾ ਚੱਲੀ ਇਸ ਮੀਟਿੰਗ ਵਿਚ ਦਫਤਰ ਵੱਲੋਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਸਰਵਜੀਤ ਸ਼ਰਮਾ, ਦਫਤਰ ਲੇਖਾਕਾਰ, ਜਥੇਬੰਦੀ ਵੱਲੋ ਮਹਿੰਦਰ ਸਿੰਘ ਖਹਿਰਾ, ਰਾਮ ਲੁਭਾਇਆ, ਜ਼ੋਗਿੰਦਰ ਸਿੰਘ ਸੋਹੀ, ਦਰਸ਼ਨ ਕੁਮਾਰ ਕਲੇਰ, ਗੁਰਮੇਜ਼ ਸਿੰਘ ਸੋਹੀ, ਸਰਕਲ ਪ੍ਰਧਾਨ ਕਰਮ ਸਿੰਘ, ਈਸਟ ਮੰਡਲ ਅੰਮ੍ਰਿਤਸਰ ਦੇ ਸਕੱਤਰ ਬਲਵਿੰਦਰ ਸਿੰਘ ਨਾਗ ਕਲਾ, ਸੁਭਾਸ਼ ਚੰਦਰ ਅੰਮ੍ਰਿਤਸਰੀਆ, ਬਲਵਿੰਦਰ ਸਿੰਘ ਰਾਮ ਦਿਵਾਲੀ ਆਦਿ ਸ਼ਾਮਲ ਸਨ। ਸੀਨੀਅਰ ਕਾਰਜਕਾਰੀ ਇੰਜੀਨੀਅਰ ਨੇ ਵਫਦ ਨੂੰ ਭਰੋਸਾ ਦਿਵਾਇਆ ਗਿਆ ਕਿ ਮੰਗ ਪੰਤਰ ’ਚ ਦਰਜ ਪੈਡਿੰਗ ਅਤੇ ਮੰਗਾਂ ਮਸਲਿਆਂ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ।