ਭੰਗਾਲੀ ਕਲਾਂ ਵਿਖੇ ਕੀਤੀ ਲੋਕ ਮਿਲਣੀ ਭੰਗਾਲੀ ਕਲਾਂ ਵਿਖੇ ਕੀਤੀ ਲੋਕ ਮਿਲਣੀ
Publish Date: Sat, 05 Sep 2026 06:16 PM (IST)
Updated Date: Sun, 06 Sep 2026 04:04 AM (IST)
ਫੋਟੋ :33 ਕੈਪਸ਼ਨ: ਭੰਗਾਲੀ ਕਲਾਂ ਵਿਖੇ ਆਮ ਆਦਮੀ ਪਾਰਟੀ ਦੀ ਲੋਕ ਮਿਲਣੀ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨਾਲ ਹੋਰ ਆਗੂ। ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਪੰਜਾਬ ਦੀਆਂ ਵਿਰੋਧੀ ਪਾਰਟੀਆਂ ਕੋਲ ਕੋਈ ਚੋਣ ਮੁੱਦਾ ਨਹੀਂ ਰਹਿ ਗਿਆ, ਜਿਸ ਕਰ ਕੇ ਉਹ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਝੂਠੀ ਤੇ ਬੇਬੁਨਿਆਦ ਦੂਸ਼ਣਬਾਜ਼ੀ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਹਲਕਾ ਮਜੀਠਾ ਦੇ ਪਿੰਡ ਭੰਗਾਲੀ ਕਲਾ ਵਿਖੇ ‘ਆਪ’ ਵਰਕਰਾਂ ਦੀ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਕੀਤਾ। ਗਿੱਲ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਸੂਬੇ ਦੀ ਜਨਤਾ ਨੂੰ ਜਿਹੜੀਆਂ ਗਾਰੰਟੀਆਂ ਦਿੱਤੀਆਂ ਸਨ, ਉਹ ਸਾਰੀਆਂ ਪੂਰੀਆਂ ਕਰ ਦਿੱਤੀਆਂ ਹਨ, ਜਿਸ ਕਰ ਕੇ ਵਿਰੋਧੀਆਂ ਕੋਲ ਲੋਕਾਂ ’ਚ ਜਾਣ ਵਾਸਤੇ ਕੋਈ ਮੁੱਦਾ ਨਹੀ ਰਹਿ ਗਿਆ। ਗਿੱਲ ਨੇ ਕਿਹਾ ਕਿ ਹਲਕੇ ਦੇ ਹਰੇਕ ਪਿੰਡ ’ਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਲੋਕ ਆਮ ਆਦਮੀ ਪਾਰਟੀ ਦੀ ਸਮੁੱਚੀ ਕਾਰਗੁਜ਼ਾਰੀ ਤੋ ਸੰਤੁਸ਼ਟ ਹਨ। ਇਸ ਮੌਕੇ ਗਿੱਲ ਦੇ ਨਾਲ ਬਲਜਿੰਦਰ ਸਿੰਘ ਛੀਨਾ ਸਿਆਸੀ ਸਕੱਤਰ ਗਿੱਲ, ਪਵਨਦੀਪ ਸਿੰਘ, ਹਰਪ੍ਰੀਤ ਸਿੰਘ, ਪੀਟਰ, ਜਸਪਾਲ ਸਿੰਘ, ਸਤਨਾਮ ਸਿੰਘ, ਸ਼ਮਸ਼ੇਰ ਸਿੰਘ, ਪ੍ਰਿੰਸ, ਮੇਜਰ ਸਿੰਘ, ਬਲਵਿੰਦਰ ਸਿੰਘ ਸਰਪੰਚ, ਸਾਹਿਬ ਸਿੰਘ ਰੰਗੀਲਪੁਰਾ, ਹਰਪ੍ਰੀਤ ਸਿੰਘ ਥਰੀਏਵਾਲ, ਬੱਬੀ ਮਰੜ੍ਹੀ ਕਲਾਂ ਸਮੇਤ ਵੱਡੀ ਗਿਣਤੀ ਵਿਚ ਆਪ ਵਰਕਰ ਅਤੇ ਆਗੂ ਸਾਹਿਬਾਨ ਹਾਜ਼ਰ ਸਨ।