* ਮੰਨਾ ਦੀ ਅਗਵਾਈ ਹੇਠ ਕਈ ਪਰਿਵਾਰਾਂ ਨੇ ਕੀਤੀ ਭਾਜਪਾ ’ਚ ਸ਼ਮੂਲੀਅਤ ਫੋਟੋ-27 ਕੈਪਸ਼ਨ : ਸ਼ਾਮਲ ਹੋਏ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਸੂਬਾ ਸਕੱਤਰ ਮਨਜੀਤ ਸਿੰਘ ਮੰਨਾ। ਨਾਲ ਹਨ ਰਣਜੀਤ ਸਿੰਘ ਮੀਆਂਵਿੰਡ, ਰਾਜੇਸ਼ ਟਾਂਗਰੀ ਤੇ ਹੋਰ। ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਹਲਕਾ ਬਾਬਾ ਬਕਾਲਾ ਸਾਹਿਬ ’ਚੋਂ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ, ਜਦੋਂ ਪਿੰਡ ਫੇਰੂਮਾਨ ’ਚੋਂ ਅਨੇਕਾਂ ਪਰਿਵਾਰਾਂ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸੂਬਾ ਸਕੱਤਰ ਤੇ ਸਾਬਕਾ ਚੀਫ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਦੀ ਅਗਵਾਈ ’ਚ ਭਾਰਤੀ ਜਨਤਾ ਪਾਰਟੀ ’ਚ ਸ਼ਮੂਲੀਅਤ ਕੀਤੀ। ਇਸ ਮੌਕੇ ਮੰਨਾ ਨੇ ਸ਼ਾਮਲ ਹੋਏ ਜਗਜੀਤ ਸਿੰਘ ਮਾਨ, ਦਲਬੀਰ ਸਿੰਘ, ਅਨੋਖ ਸਿੰਘ, ਸੁਖਰਾਜ ਸਿੰਘ, ਤਲਵਿੰਦਰ ਸਿੰਘ ਕਾਕਾ, ਪਰਮਜੀਤ ਸਿੰਘ ਕਾਕਾ, ਲਵਜੀਤ ਸਿੰਘ ਕੱਲੂ, ਕਾਬਲ ਸਿੰਘ, ਭੁਪਿੰਦਰ ਸਿੰਘ, ਸੁਖਰਾਜ ਸਿੰਘ ਬੱਲੀ, ਰਣਜੀਤ ਸਿੰਘ, ਸੂਰਤ ਸਿੰਘ, ਪਰਮਪ੍ਰੀਤ ਸਿੰਘ, ਅਵਿਨਾਸ਼ਦੀਪ ਸਿੰਘ, ਦਿਲਪ੍ਰੀਤ, ਸਿੰਘ, ਹਰਪ੍ਰੀਤ ਸਿੰਘ ਹੈਪੀ, ਮਨਪ੍ਰੀਤ ਸਿੰਘ, ਲਵਜੀਤ ਸਿੰਘ ਲੱਭੂ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ, ਸਰਵਨ ਸਿੰਘ ,ਅਰਸ਼ ਇਟਲੀ, ਮੁਖਤਾਰ ਗੁਰੀ, ਸ਼ੇਰਾ ਬਜਾਜ, ਜਸਪਾਲ ਸਿੰਘ, ਰਵਿੰਦਰ ਕੌਰ, ਬਲਵਿੰਦਰ ਕੌਰ, ਕਮਲਜੀਤ ਕੌਰ, ਰਵਿੰਦਰ ਰਾਜੂ, ਮਨਜੀਤ ਕੌਰ, ਸਰਬਜੀਤ ਕੌਰ, ਗਿਆਨ ਕੌਰ, ਰਣਜੀਤ ਕੌਰ ਨੂੰ ਸ਼ਾਮਿਲ ਹੋਣ ’ਤੇ ਪਾਰਟੀ ਦਾ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੰਨਾ ਨੇ ਕਿਹਾ ਕਿ ਸ਼ਾਮਲ ਹੋਏ ਪਰਿਵਾਰਾਂ ਨੂੰ ਪਾਰਟੀ ’ਚ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਜੋ ਕਿ ਆਪਣੇ ਛੋਟੇ ਤੋਂ ਛੋਟੇ ਵਰਕਰ ਨੂੰ ਵੀ ਪੂਰਾ ਮਾਣ ਸਤਿਕਾਰ ਦਿੰਦੀ ਹੈ। ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ, ਜਰਨਲ ਸੈਕਟਰੀ ਰਜੇਸ਼ ਟਾਂਗਰੀ, ਸਰਕਲ ਪ੍ਰਧਾਨ ਲਾਟ, ਸ਼ਾਹ, ਸਰਕਲ ਪ੍ਰਧਾਨ ਕਰਮ ਸਿੰਘ, ਸਰਕਲ ਪ੍ਰਧਾਨ ਸਰਬਿੰਦਰ ਸਿੰਘ ਬੋਬੀ, ਰਜੇਸ਼ ਦਨਿਆਲ ਸਰਕਲ ਪ੍ਰਧਾਨ, ਮਾਨ ਸਿੰਘ, ਬਲਰਾਜ ਸਿੰਘ ਐਸਸੀ ਪ੍ਰਧਾਨ ਬਿਆਸ, ਬਿਕਰਮ ਸਿੰਘ ਬਾਠ, ਬਲਵਿੰਦਰ ਸਿੰਘ ਪੱਡਾ, ਸਾਬਕਾ ਕੌਂਸਲਰ ਸੁਖਦੇਵ ਸਿੰਘ, ਬਲਵਿੰਦਰ ਸੇਠ, ਭੁਪਿੰਦਰ ਕੋਟ ਮਹਿਤਾਬ, ਸਰਬਜੀਤ ਸਿੰਘ ਕੋਟ ਮਹਿਤਾਬ, ਡਾ. ਜਗਜੀਤ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ, ਮਾਨ ਸਿੰਘ, ਸੁਖਵੰਤ ਸਿੰਘ ਦੌਲੋ ਨੰਗਲ, ਹੈਪੀ ਖਖ, ਪੰਮਾ ਛਾਪਿਆਂਵਾਲੀ, ਦਲਜੀਤ ਸਿੰਘ, ਰਵੀ ਟਪਿਆਲਾ, ਪਿੰਦਰ ਦੋਲੋ ਨੰਗਲ ਆਦਿ ਹਾਜ਼ਰ ਸਨ।