ਰਿਆਨ ਸਕੂਲ ’ਚ ਅਧਿਆਪਕ ਦਿਵਸ ਮਨਾਇਆ ਰਿਆਨ ਸਕੂਲ ’ਚ ਅਧਿਆਪਕ ਦਿਵਸ ਮਨਾਇਆ
Publish Date: Sat, 05 Sep 2026 05:27 PM (IST)
Updated Date: Sun, 06 Sep 2026 04:02 AM (IST)
ਫੋਟੋ: 25 ਕੈਪਸ਼ਨ : ਅਧਿਆਪਕ ਦਿਵਸ ਮਨਾਉਂਦੇ ਹੋਏ ਪ੍ਰਿੰਸੀਪਲ ਕੰਚਨ ਮਲਹੋਤਰਾ। ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਰਿਆਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ’ਚ ਚੇਅਰਮੈਨ ਡਾ. ਏਐਫ ਪਿੰਟੋ ਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਜੀ ਦੀ ਪ੍ਰਧਾਨਗੀ ਹੇਠ ਅਧਿਆਪਕਾਂ ਪ੍ਰਤੀ ਸਨਮਾਨ ਤੇ ਧੰਨਵਾਦ ਪ੍ਰਗਟ ਕਰਦੇ ਹੋਏ ਵੱਡੇ ਉਤਸ਼ਾਹ ਨਾਲ ਅਧਿਆਪਕ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਸੀਨੀਅਰ ਸਕੂਲ ਕੌਂਸਲ ਵੱਲੋਂ ਆਯੋਜਿਤ ਕੀਤਾ ਗਿਆ, ਇਸ ਦਾ ਉਦੇਸ਼ ਉਨ੍ਹਾਂ ਅਧਿਆਪਕਾਂ ਦਾ ਸਨਮਾਨ ਕਰਨਾ ਸੀ ਜੋ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਉਨ੍ਹਾਂ ਨੂੰ ਲਗਾਤਾਰ ਪ੍ਰੇਰਿਤ ਤੇ ਮਾਰਗਦਰਸ਼ਨ ਕਰਦੇ ਹਨ। ਇਸ ਖਾਸ ਮੌਕੇ ਤੇ ਇਕ ਵਿਸ਼ੇਸ਼ ਅਸੈਂਬਲੀ ਕੀਤੀ ਗਈ, ਜਿਸ ’ਚ ਅਧਿਆਪਕਾਂ ਦੀ ਭਲਾਈ, ਚੰਗੀ ਸਿਹਤ ਤੇ ਨਿਰੰਤਰ ਸਫਲਤਾ ਲਈ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਭਗਤੀ ਗੀਤ ਅਤੇ ਸੁੰਦਰ ਡਾਂਸ ਪੇਸ਼ਕਾਰੀਆਂ ਹੋਈਆਂ। ਸਕੂਲ ਕੌਂਸਲ ਨੇ ਅਧਿਆਪਕਾਂ ਲਈ ਖਾਸ ਤੌਰ ਤੇ ਇੱਕ ਦਿਲਚਸਪ ਅਤੇ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤਾ। ਮਜ਼ੇਦਾਰ ਖੇਡਾਂ ਨੇ ਜਸ਼ਨ ਵਿਚ ਹੋਰ ਉਤਸ਼ਾਹ ਭਰ ਦਿੱਤਾ, ਜਦਕਿ ਖੂਬਸੂਰਤੀ ਨਾਲ ਸਜਾਏ ਗਏ ਸੈਲਫੀ ਸਟੈਂਡ ਨੇ ਅਧਿਆਪਕਾਂ ਨੂੰ ਯਾਦਗਾਰ ਪਲ ਕੈਦ ਕਰਨ ਦਾ ਮੌਕਾ ਦਿੱਤਾ। ਧੰਨਵਾਦ ਪ੍ਰਗਟ ਕਰਦੇ ਹੋਏ ਸੀਨੀਅਰ ਸਕੂਲ ਕੌਂਸਲ ਦੇ ਮੈਂਬਰਾਂ ਨੇ ਅਧਿਆਪਕਾਂ ਨੂੰ ਸਨਮਾਨ-ਚਿੰਨ੍ਹ ਭੇਂਟ ਕੀਤੇ ਅਤੇ ਹਰ ਵਿਦਿਆਰਥੀ ਦੇ ਵਿਕਾਸ ਵਿੱਚ ਉਨ੍ਹਾਂ ਦੇ ਅਨਮੋਲ ਯੋਗਦਾਨ ਦੀ ਸ਼ਲਾਘਾ ਕੀਤੀ। ਅਧਿਆਪਕ ਦਿਵਸ ਦੇ ਮੌਕੇ ਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦਾ ਸੰਦੇਸ਼ ਸਕੂਲ ਦੀ ਪ੍ਰਿੰਸੀਪਲ ਕੰਚਨ ਮਲਹੋਤਰਾ ਨੇ ਪੜ੍ਹ ਕੇ ਸੁਣਾਇਆ। ਉਨ੍ਹਾਂ ਅਧਿਆਪਕਾਂ ਪ੍ਰਤੀ ਆਪਣਾ ਧੰਨਵਾਦ ਪ੍ਰਗਟ ਕੀਤਾ ਤੇ ਨੌਜਵਾਨ ਮਨਾਂ ਨੂੰ ਸਹੀ ਰੂਪ ਦੇਣ ’ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਤੇ ਚਾਨਣਾ ਪਾਇਆ।