ਗੁਰੂ ਕਿਰਪਾ ਨੌਜਵਾਨ ਸੇਵਕ ਜੱਥੇ ਨੇ 19ਵਾਂ ਸ਼ੁਕਰਾਨਾ ਸਮਾਗਮ ਮਨਾਇਆ ਗੁਰੂ ਕਿਰਪਾ ਨੌਜਵਾਨ ਸੇਵਕ ਜੱਥੇ ਵਲੋਂ 19ਵਾਂ ਸਾਲਾਨਾ ਸਮਾਗਮ ਭਲਾਈ ਕੇਂਦਰ ਵਿਖੇ ਮਨਾਇਆ
Publish Date: Sat, 05 Sep 2026 05:07 PM (IST)
Updated Date: Sun, 06 Sep 2026 04:02 AM (IST)
ਫੋਟੋ-22 ਕੈਪਸਨ : ਗੁਰੂ ਕਿਰਪਾ ਨੌਜਵਾਨ ਸੇਵਕ ਜਥੇ ਨੂੰ ਸਨਮਾਨਿਤ ਕਰਦੇ ਹੋਏ ਭਾਈ ਗੁਰਇਕਬਾਲ ਸਿੰਘ ਤੇ ਹੋਰ। ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਕਿਰਪਾ ਨੌਜਵਾਨ ਸੇਵਕ ਜਥਾ ਦਿੱਲੀ ਵੱਲੋਂ 19ਵਾਂ ਸਾਲਾਨਾ ਸ਼ੁਕਰਾਨਾ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ। ਸਮਾਗਮ ਦੀ ਆਰੰਭਤਾ ਭਾਈ ਸਿਮਰਪ੍ਰੀਤ ਸਿੰਘ ਦਿੱਲੀ ਵਾਲਿਆਂ ਵੱਲੋਂ ਜਥੇ ਸਮੇਤ ਸੰਗਤ ਰੂਪੀ ਪਾਠ ਸ੍ਰੀ ਜਪੁਜੀ ਸ੍ਰੀ ਸੁਖਮਨੀ ਸਾਹਿਬ ਨਾਲ ਕੀਤੀ ਗਈ। ਉਪਰੰਤ ਭਾਈ ਸਿਮਰਪ੍ਰੀਤ ਸਿੰਘ, ਭਾਈ ਗੁਰਦੀਪ ਸਿੰਘ ਲਾਲਾ ਵੀਰ, ਭਾਈ ਹਰਵਿੰਦਰਪਾਲ ਸਿੰਘ ਲਿਟਲ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਰਾਮਦਾਸ ਜੀ ਦਾ ਵਡਮੁੱਲਾ ਇਤਿਹਾਸ ਸੰਗਤ ਨੂੰ ਸ਼ਰਵਨ ਕਰਵਾ ਕੇ ਨਿਹਾਲ ਕੀਤਾ। ਇਸ ਮੌਕੇ ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਗੁਰੂ ਕਿਰਪਾ ਨੌਜਵਾਨ ਸੇਵਕ ਜਥਾ ਭਾਈ ਸਿਮਰਪ੍ਰੀਤ ਸਿੰਘ ਜੋ ਕਿ 19 ਸਾਲ ਤੋਂ ਨਿਸ਼ਕਾਮ ਕੀਰਤਨ ਦੀਆਂ ਹਾਜਰੀਆਂ ਭਰਦੇ ਆ ਰਹੇ ਹਨ, ਇਸ ਮੌਕੇ 19ਵਾਂ ਸਾਲਾਨਾ ਸ਼ੁਕਰਾਨਾ ਸਮਾਗਮ ਕਰਵਾਉਂਦੇ ਹੋਏ ਸੰਗਤ ਦੀਆਂ ਅਸੀਸਾਂ ਲੈ ਰਹੇ ਹਨ। ਇਸ ਮੌਕੇ ਹਫ਼ਤਾਵਾਰੀ ਕੀਰਤਨ ਸਮਾਗਮ ਦੌਰਾਨ ਬੱਚਿਆਂ ਵਲੋਂ ਰੋਜ਼ਾਨਾ ਗੁਰਬਾਣੀ ਪੜ੍ਹਨ ਸੁਣਨ ਅਤੇ ਗੁਰਦੁਆਰਾ ਸਾਹਿਬ ਜਾਣ ਦਾ ਪ੍ਰਣ ਵੀ ਕੀਤਾ। ਇਸ ਮੌਕੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਵਲੋਂ ਗੁਰੂ ਕਿਰਪਾ ਨੌਜਵਾਨ ਸੇਵਕ ਜਥਾ ਦਿੱਲੀ ਦੇ ਸਾਰੇ ਜੱਥੇ ਦੇ ਮੈਂਬਰਾ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।