ਸ਼੍ਰੀ ਕ੍ਰਿਸ਼ਨ ਜੀ ਦੇ ਭਜਨਾਂ ’ਤੇ ਝੂਮੇ ਸ਼ਰਧਾਲੂ ਸ਼੍ਰੀ ਕ੍ਰਿਸ਼ਨ ਜੀ ਦੇ ਭਜਨਾਂ ’ਤੇ ਝੂੰਮੇ ਸ਼ਰਧਾਲੂ
Publish Date: Sat, 05 Sep 2026 04:47 PM (IST)
Updated Date: Sun, 06 Sep 2026 04:01 AM (IST)
ਫੋਟੋ-18 ਕੈਪਸ਼ਨ :‘ਕਰਨੀਤ ਕੌਰ ਲਗਜ਼ਰੀ ਯੂਨੀਸੈਕਸ ਸੈਲੂਨ ਐਂਡ ਅਕੈਡਮੀ’ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸਮਾਰੋਹ ਦੌਰਾਨ ਸ਼ਰਧਾਲੂ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਐੱਮਡੀ ਤੇ ਪ੍ਰਸਿੱਧ ਮੇਕਅੱਪ ਆਰਟਿਸਟ ਕਰਨੀਤ ਕੌਰ ਦੀ ਅਗਵਾਈ ਹੇਠ ਚਮਰੰਗ ਰੋਡ 509, ਅਜੀਤ ਨਗਰ ਅੰਮ੍ਰਿਤਸਰ ਵਿਖੇ ਸਥਿਤ ‘ਕਰਨੀਤ ਕੌਰ ਲਗਜ਼ਰੀ ਯੂਨੀਸੈਕਸ ਸੈਲੂਨ ਐਂਡ ਅਕੈਡਮੀ’ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂੰਮਧਾਮ ਨਾਲ ਸ਼ਰਧਾਪੂਰਵਕ ਮਨਾਇਆ ਗਿਆ। ਇਸ ਦੌਰਾਨ ਸ਼੍ਰੀ ਕ੍ਰਿਸ਼ਨ ਜੀ ਦੇ ਭਜਨਾਂ ਦਾ ਗੁਣਗਾਣ ਕੀਤਾ ਗਿਆ ਤੇ ਸ਼ਰਧਾਲੂ ਝੂਮ ਉਠੇ। ਨੰਨ੍ਹੇ-ਮੁੰਨੇ ਬੱਚੇ ਸ਼੍ਰੀ ਕ੍ਰਿਸ਼ਨ-ਰਾਧਾ ਦੇ ਪਹਿਰਾਵੇ ਵਿਚ ਸੱਜ ਕੇ ਮੱਥਾ ਟੇਕਣ ਲਈ ਆਏ ਅਤੇ ਸਭ ਖਿੱਚ ਦਾ ਕੇਂਦਰ ਬਣੇ। ਕਰਨੀਤ ਕੌਰ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸੱਚੇ ਮਨ ਨਾਲ ਮੰਗੀ ਮੰਨਤ ਹਮੇਸ਼ਾ ਪੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਾਲੇ ਦਿਨ ਪੂਰੇ ਦੇਸ਼ ਭਰ ਦੇ ਮੰਦਰਾਂ ਨੂੰ ਸਜਾਇਆ ਜਾਂਦਾ ਹੈ ਅਤੇ ਝਾਕੀਆਂ ਵੀ ਕੱਢੀਆਂ ਜਾਂਦੀਆਂ ਹਨ। ਕਰਨੀਤ ਕੌਰ ਨੇ ਸ਼ਹਿਰ ਵਾਸੀਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੀਮਦ ਭਗਵਦ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਜੀ ਨੇ ਭਗਤੀ ਯੋਗ ਨੂੰ ਰੱਬ ਨੂੰ ਪਾਉਣ ਦਾ ਸਭ ਤੋਂ ਸਰਲ ਅਤੇ ਉੱਤਮ ਮਾਰਗ ਦੱਸਿਆ ਹੈ। ਹਰ ਜੀਵ ਵਿਚ ਪ੍ਰਮਾਤਮਾ ਦਾ ਰੂਪ ਦੇਖਣਾ ਅਤੇ ਸਭ ਨਾਲ ਪ੍ਰੇਮ ਕਰਨਾ ਹੀ ਸੱਚੀ ਭਗਤੀ ਹੈ। ਕ੍ਰਿਸ਼ਨ ਜੀ ਦਾ ਗਊਆਂ ਪ੍ਰਤੀ ਪ੍ਰੇਮ ਜੀਵ-ਦਇਆ ਦਾ ਸੰਦੇਸ਼ ਦਿੰਦਾ ਹੈ। ਜਦੋਂ ਅਸੀਂ ਨਫ਼ਰਤ, ਈਰਖਾ ਅਤੇ ਅਹੰਕਾਰ ਨੂੰ ਛੱਡ ਕੇ ਹਰ ਜੀਵ ਪ੍ਰਤੀ ਦਇਆ ਅਤੇ ਪ੍ਰੇਮ ਦੀ ਭਾਵਨਾ ਰੱਖਦੇ ਹਾਂ, ਤਾਂ ਸਾਡਾ ਜੀਵਨ ਖੁਸ਼ਹਾਲ ਤੇ ਸਾਰਥਕ ਬਣ ਜਾਂਦਾ ਹੈ। ਇਸ ਮੌਕੇ ਸਹਿਜ, ਅੰਮ੍ਰਿਤ ਕੌਰ, ਵਰਿੰਦਰ ਕੌਰ, ਕਾਜਲ, ਰਾਜਵੀਰ, ਜਸ਼ਨ, ਰਿੰਕੀ, ਨੱਬੀ, ਨਿਤਿਨ ਆਦਿ ਹਾਜ਼ਰ ਸਨ।