ਕਮਲ ਜੋਤੀ ਪਬਲਿਕ ਸਕੂਲ ’ਚ ‘ਟੀਚਰ ਡੇ’ ਮਨਾਇਆ ਕਮਲ ਜੋਤੀ ਪਬਲਿਕ ਸਕੂਲ ’ਚ ‘ਟੀਚਰ ਡੇ’ ਮਨਾਇਆ
Publish Date: Sat, 05 Sep 2026 04:43 PM (IST)
Updated Date: Sun, 06 Sep 2026 04:01 AM (IST)
* ਵਿਦਿਆਰਥੀਆਂ ਨੇ ਅਧਿਆਪਕ ਬਣ ਕੇ ਜੂਨੀਅਰ ਵਿਦਿਆਰਥੀਆਂ ਨੂੰ ਪੜ੍ਹਾਇਆ ਫੋਟੋ- ਕੈਪਸ਼ਨ : ਕਮਲ ਜੋਤੀ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਮੌੋਕੇ ਕੇਕ ਕੱਟਦੇ ਹੋਏ ਪ੍ਰਿੰਸੀਪਲ ਕੁਲਦੀਪ ਕੌਰ, ਵਾਈਸ ਪ੍ਰਿੰਸੀਪਲ ਹਰਵੀਨ ਕੌਰ ਅਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਮਲ ਜੋਤੀ ਪਬਲਿਕ ਸਕੂਲ, ਨਿਊ ਆਜ਼ਾਦ ਨਗਰ, ਅੰਮ੍ਰਿਤਸਰ ਵਿਖੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਚੌਥੀ ਕਲਾਸ ਦੀਆਂ ਵਿਦਿਆਰਥਣਾਂ ਵੱਲੋਂ ਟੀਚਰ ਡੇਅ ਨੂੰ ਸਮਰਪਿਤ ਪਲੇਅ ਕੀਤਾ ਗਿਆ। ਇਸ ਦੌਰਾਨ ਬੱਚਿਆਂ ਵੱਲੋਂ ਭੂਮਿਕਾ ਬਦਲਦੀਆਂ ਹੋਇਆਂ ਅਧਿਆਪਕਾਂ ਦਾ ਰੋਲ ਪਲੇਅ ਕੀਤਾ ਤੇ ਵਿਦਿਆਰਥੀਆਂ ਨੇ ਵੱਖ-ਵੱਖ ਅਧਿਆਪਕ ਦੀਆਂ ਭੂਮਿਕਾ ਨਿਭਾਉਂਦੇ ਹੋਏ ਆਪਣੇ ਜੂਨੀਅਰ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੋਏ ਨਵਾਂ ਤਜਰਬਾ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਕੁਲਦੀਪ ਕੌਰ ਵੱਲੋਂ ਟੀਚਰ ਡੇਅ ਦੇ ਇਤਿਹਾਸ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਇਹ ਦਿਨ ਅਸੀਂ ਭਾਰਤ ਦੇ ਦੂਸਰੇ ਰਾਸ਼ਟਰਪਤੀ ਸ਼੍ਰੀ ਸਰਵਪਲੀ ਰਾਧਾਕ੍ਰਿਸ਼ਨ ਦੇ ਜਨਮਦਿਨ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ ਅਤੇ ਉਹਨਾਂ ਦੇ ਸਿਧਾਂਤਾ ਬਾਰੇ ਦੱਸਦਿਆ ਕਿਹਾ ਕਿ ਸਭ ਬੱਚਿਆ ਨੂੰ ਉਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਵਿਚ ਗਿਆਨ ਦਾ ਤੀਜਾ ਨੇਤਰ ਖੋਲਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਤਾਂ ਹੀ ਉਹ ਇਕ ਸਫਲ ਅਧਿਆਪਕ ਵਜੋਂ ਸਾਹਮਣੇ ਆ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਵੀ ਕਿਹਾ ਕਿ ਉਹ ਆਪਣੇ ਜੀਵਨ ਅੰਦਰ ਅਨੁਸ਼ਾਸਨ ਗ੍ਰਹਿਣ ਕਰਨ ਤਾਂ ਜੋ ਮਿਹਨਤ ਕਰਕੇ ਉੱਚ ਅਹੁਦਿਆਂ ਤੇ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਅੱਜ ਸੂਚਨਾ ਦਾ ਯੱੁਗ ਹੈ, ਜਿਸ ਦੌਰਾਨ ਸਿੱਖਿਆ ਅਤੇ ਗਿਆਨ ਦਾ ਆਪਸੀ ਨਾਤਾ ਜੋੜ ਕੇ ਹੀ ਵਿਦਿਆਰਥੀ ਸਮਾਜ ਦੀ ਸੇਵਾ ਕਰਨ ਦੇ ਯੋਗ ਹੋ ਸਕਦੇ ਹਨ ਅਤੇ ਸਮਾਜ ਨੂੰ ਬਿਹਤਰ ਬਨਾਉਣ ਲਈ ਆਪਣਾ ਯੋਗਦਾਨ ਪਾ ਸਕਦੇ ਹਨ। ਐਮਡੀ ਅਵਤਾਰ ਸਿੰਘ ਨੇ ਅਧਿਆਪਕ ਦਿਵਸ ਬਾਰੇ ਗੁਰੂ-ਸ਼ਿਸ਼ ਦੇ ਸਬੰਧਾਂ ਦੀ ਅਮੀਰ ਭਾਰਤੀ ਸੰਸਕ੍ਰਿਤੀ ਦੇ ਪਿਛੋਕੜ ਵਿਚ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਇਕ ਅਧਿਆਪਕ ਦਾ ਸਭ ਤੋਂ ਵੱਡਾ ਸਰਮਾਇਆ ਹੁੰਦੇ ਹਨ ਇਸ ਲਈ ਵਿਦਿਆਰਥੀਆਂ ਨੂੰ ਸਦਾ ਆਪਣੇ ਅਧਿਆਪਕਾਂ ਨੂੰ ਨਤਮਸਤਕ ਹੋ ਕੇ ਸਿੱਖਿਆ ਗ੍ਰਹਿਣ ਕਰਨੀ ਚਾਹੀਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਕੀਤੀ ਕਿ ਉਹ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਆਪਣੇ ਜੀਵਨ ਵਿੱਚ ਉੱਚੇ ਮੁਕਾਮ ਤੇ ਪੁੱਜਣ। ਉਨ੍ਹਾਂ ਅੱਗੇ ਕਿਹਾ ਕਿ ਅਧਿਆਪਕ ਬੱਚਿਆਂ ਦੇ ਆਦਰਸ਼ ਬਨਣ ਤਾਂ ਹੀ ਜੀਵਨ ’ਚ ਇਕ ਸਫਲ ਇਨਸਾਨ ਦੇ ਨਾਲ ਨਾਲ ਇਕ ਨਰੋਆ ਸਮਾਜ ਸਿਰਜਣ ਦੇ ਯੋਗ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਖੁਦ ਇਕ ਦੀਵੇ ਦੀ ਤਰਾਂ ਰੋਸ਼ਨੀ ਤਾਂ ਪੈਦਾ ਕਰਦੇ ਹੀ ਹਨ ਸਗੋਂ ਹੋਰਨਾਂ ਨੂੰ ਵੀ ਰੁਸ਼ਨਾਉਣ ਦਾ ਕਾਰਜ ਕਰਦੇ ਹਨ। ਇਸ ਮੌਕੇ ਵਾਈਸ ਪ੍ਰਿੰਸੀਪਲ ਹਰਵੀਨ ਕੌਰ ਨੇ ਵੀ ਆਪਣੇ ਸੰਬੋਧਨ ਵਿੱਚ ਜਿੱਥੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੁਆਰਾ ਦਰਸਾਏ ਮਾਰਗ ਤੇ ਚੱਲਦੇ ਹੋਏ ਮਿਹਨਤ ਤੇ ਲਗਨ ਨਾਲ ਜਿੰਦਗੀ ਦੀਆਂ ਬੁਲੰਦੀਆਂ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਅਧਿਆਪਕ ਦਿਵਸ ਦਾ ਮਹੱਤਵ ਦੱਸਦੇ ਹੋਏ ਵਿਦਿਆਰੀਆਂ ਨੂੰ ਆਪਣੇ ਅਧਿਆਪਕਾਂ ਪ੍ਰਤੀ ਪੂਰਨ ਸਤਿਕਾਰ ਦੀ ਭਾਵਨਾ ਰੱਖਣ ਦਾ ਸੰਦੇਸ਼ ਦਿੱਤਾ।