ਕਰਮਚਾਰੀਆਂ ’ਤੇ ਐਸਮਾ ਲਾ ਕੇ ਬਰਖਾਸਤ ਕਰਨ ਦੀ ਧਮਕੀ ਦੇਣ ਵਾਲਾ ਜਾਰੀ ਕੀਤਾ ਪੱਤਰ ਵਾਪਸ ਲਵੇ ਸਰਕਾਰ :ਮਰਵਾਹਾ ਕਰਮਚਾਰੀਆਂ ’ਤੇ ਐਸਮਾ ਲਾ ਕੇ ਬਰਖਾਸਤ ਕਰਨ ਦੀ ਧਮਕੀ ਦੇਣ ਵਾਲਾ ਜਾਰੀ ਕੀਤਾ ਪੱਤਰ ਵਾਪਸ ਲਵੇ ਸਰਕਾਰ :ਮਰਵਾਹਾ
Publish Date: Sun, 30 Aug 2026 08:25 PM (IST)
Updated Date: Mon, 31 Aug 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬੀਤੇ ਦਿਨੀਂ ਪੰਜਾਬ ਰਾਜ ਬਿਜਲੀ ਬੋਰਡ ਆਲ ਕੈਡਰਜ਼ ਪੈਨਸ਼ਨਰਜ਼ ਐਸੋਸੀਏਸ਼ਨ, ਪੈਨਸ਼ਨਰ ਸਾਂਝਾ ਮੋਰਚਾ ਤੇ ਮੁਲਾਜ਼ਮ ਸਾਂਝਾ ਮੋਰਚਾ ਦੇ ਸੱਦੇ ਅਨੁਸਾਰ ਤਹਿਸੀਲ ਲੈਵਲ ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਦਫਤਰ ਦੇ ਅੱਗੇ ਸਾਰੇ ਵਿਭਾਗਾਂ ਦੇ ਮੁਲਾਜ਼ਮ ਤੇ ਪੈਨਸ਼ਨਰਾਂ ਨੇ ਅੰਮ੍ਰਿਤਸਰ ਡੀਸੀ ਦਫਤਰ ਰੋਸ ਰੈਲੀ ਕੀਤੀ ਸੀ। ਪੈਨਸ਼ਨਰ ਆਗੂਆਂ ਨੇ ਮੀਟਿੰਗ ਕੀਤੀ ਤੇ ਜੋਗਿੰਦਰ ਸਿੰਘ ਮਰਵਾਹਾ ਤੇ ਹਰਭਜਨ ਸਿੰਘ ਝੰਜੋਟੀ ਨੇ ਕਿਹਾ ਕਿ ਜਿਹੜੀ ਮਾਨ ਸਰਕਾਰ ਵੱਲੋਂ ਚਿੱਠੀ ਜਾਰੀ ਕੀਤੀ ਗਈ ਹੈ ਕਿ ਉਹ ਗੈਰ ਹਾਜ਼ਰ ਕਰਮਚਾਰੀਆਂ ’ਤੇ ਕਾਰਵਾਈ ਕਰਨਗੇ। ਉਹ ਪੱਤਰ ਵਾਪਿਸ ਲਿਆ ਜਾਵੇ ਤੇ ਜਥੇਬੰਦੀ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ। ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਕੋਰਟ ਦੇ ਫੈਸਲੇ ਲਾਗੂ ਕੀਤੇ ਜਾਣ। ਹੜਤਾਲ ਕਰਨਾ ਸਾਡਾ ਸੰਵਿਧਾਨਕ ਹੱਕ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਤਰਜ ਤੇ ਡੀਏ 60 ਫ਼ੀਸਦੀ ਕੀਤਾ ਜਾਵੇ। ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰੇ। ਇਸ ਮੌਕੇ ਰਤਨ ਸਿੰਘ ਘਈ, ਅਸ਼ੌਕ ਪੂਰੀ, ਸੰਤੋਖ ਸਿੰਘ ਐੱਸਡੀਓ, ਹਰਿੰਦਰ ਸਿੰਘ ਐੱਸਡੀਓ, ਬਲਬੀਰ ਸਿੰਘ ਰਾਜਾਸਾਂਸੀ, ਗੁਰਮੀਤ ਸਿੰਘ ਭਾਟੀਆ, ਕੁਲਜੀਤ ਸਿੰਘ, ਮਦਨ ਲਾਲ, ਕੁਲਵਿੰਦਰ ਸਿੰਘ ਸਕੱਤਰ ਆਦਿ ਹਾਜ਼ਰ ਸਨ। ਜੇਕਰ ਮੁੱਖ ਮੰਤਰੀ ਨੇ ਇਨ੍ਹਾਂ ਮੰਗਾਂ ਤੇ ਗੌਰ ਨਹੀਂ ਕੀਤਾ ਆਉਣ ਵਾਲੇ ਸਮੇਂ ਵਿੱਚ ਭੁੱਖ ਹੜਤਾਲ ਤੇ ਗ੍ਰਿਫਤਾਰੀਆਂ ਦਿੱਤੀਆਂ ਜਾਣਗੀਆਂ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।