ਖੰਡਵਾਲਾ-ਜੰਡ ਪੀਰ ਸੜਕ 'ਤੇ ਖੁੱਲ੍ਹੇਆਮ ਸੁੱਟਿਆ ਜਾ ਰਿਹਾ ਘਰਾਂ ਦਾ ਕੂੜਾ, ਰਾਹਗੀਰ ਪ੍ਰੇਸ਼ਾਨ ਖੰਡਵਾਲਾ-ਜੰਡ ਪੀਰ ਸੜਕ 'ਤੇ ਖੁੱਲ੍ਹੇਆਮ ਸੁੱਟਿਆ ਜਾ ਰਿਹਾ ਘਰਾਂ ਦਾ ਕੂੜਾ, ਰਾਹਗੀਰ ਪ੍ਰੇਸ਼ਾਨ
Publish Date: Sun, 30 Aug 2026 08:15 PM (IST)
Updated Date: Mon, 31 Aug 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕੁਝ ਲੋਕਾਂ ਵੱਲੋਂ ਖੰਡਵਾਲਾ ਤੋਂ ਜੰਡ ਪੀਰ ਤੱਕ ਸੜਕ ਤੇ ਖੁੱਲ੍ਹੇਆਮ ਘਰੇਲੂ ਕੂੜਾ ਸੁੱਟਣ ਕਾਰਨ ਗੰਦਗੀ ਦੀ ਸਮੱਸਿਆ ਵਧ ਰਹੀ ਹੈ। ਸੜਕ ਦੇ ਕਿਨਾਰੇ ਵੱਖ-ਵੱਖ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਬਦਬੂ ਆਉਂਦੀ ਹੈ ਅਤੇ ਪੈਦਲ ਚੱਲਣ ਵਾਲਿਆਂ ਅਤੇ ਨੇੜਲੇ ਨਿਵਾਸੀਆਂ ਨੂੰ ਅਸੁਵਿਧਾ ਹੋ ਰਹੀ ਹੈ। ਅਵਾਰਾ ਜਾਨਵਰ ਵੀ ਉੱਥੇ ਇਕੱਠੇ ਹੋ ਜਾਂਦੇ ਹਨ, ਕੂੜਾ ਸੜਕ ਤੇ ਖਿਲਾਰ ਦਿੰਦੇ ਹਨ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਦੇ ਪ੍ਰਧਾਨ ਡਾ. ਹਰੀਸ਼ ਸ਼ਰਮਾ ਹੀਰਾ ਨੇ ਕਿਹਾ ਕਿ ਕਈ ਕੰਧਾਂ ਤੇ ਲੱਗੇ ਸਾਈਨ ਸਪੱਸ਼ਟ ਤੌਰ ਤੇ ਦੱਸਦੇ ਹਨ ਕਿ ਖੰਡਵਾਲਾ-ਜੰਡ ਪੀਰ ਸੜਕ ਤੇ ਕੂੜਾ ਸੁੱਟਣ ਦੀ ਸਖ਼ਤ ਮਨਾਹੀ ਹੈ। ਇਨ੍ਹਾਂ ਚੇਤਾਵਨੀਆਂ ਦੇ ਬਾਵਜੂਦ ਕੁਝ ਲੋਕ ਇਨ੍ਹਾਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਦੇ ਰਹਿੰਦੇ ਹਨ ਅਤੇ ਵਾਰ-ਵਾਰ ਉਸੇ ਖੇਤਰਾਂ ਵਿਚ ਕੂੜਾ ਸੁੱਟਦੇ ਹਨ। ਉਨ੍ਹਾਂ ਕਿਹਾ ਕਿ ਸੜਕ ਕਿਨਾਰੇ ਪਿਆ ਕੂੜਾ ਸਕੂਲੀ ਬੱਚਿਆਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਉਨ੍ਹਾਂ ਮੰਗ ਕੀਤੀ ਕਿ ਨਗਰ ਨਿਗਮ ਸੜਕ ਕਿਨਾਰੇ ਕੂੜਾ ਸੁੱਟਣ ਵਾਲਿਆਂ ਵਿਰੁੱਧ ਕਾਰਵਾਈ ਕਰੇ ਅਤੇ ਇਲਾਕੇ ਵਿਚ ਸਫਾਈ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ। ਇਲਾਕੇ ਦੇ ਵਸਨੀਕ ਕੁਲਵਿੰਦਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਅਕਸਰ ਕੂੜਾ ਚੁੱਕਿਆ ਜਾਂਦਾ ਹੈ, ਪਰ ਕੁਝ ਲੋਕ ਇਸ ਨੂੰ ਦੁਬਾਰਾ ਉਸੇ ਜਗ੍ਹਾ ਸੁੱਟਦੇ ਰਹਿੰਦੇ ਹਨ, ਜਿਸ ਕਾਰਨ ਸਮੱਸਿਆ ਬਣੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਨਿਯਮਤ ਸਫਾਈ ਦੇ ਨਾਲ-ਨਾਲ ਨਗਰ ਨਿਗਮ ਨੂੰ ਖੁੱਲ੍ਹੇ ਵਿਚ ਕੂੜਾ ਸੁੱਟਣ ਵਾਲਿਆਂ ਵਿਰੁੱਧ ਵੀ ਕਾਰਵਾਈ ਕਰਨੀ ਚਾਹੀਦੀ ਹੈ। ਬਾਕਸ ਰੋਜ਼ਾਨਾ ਕੂੜਾ ਚੁੱਕਿਆ ਜਾ ਰਿਹਾ ਹੈ : ਸੈਨੇਟਰੀ ਇੰਸਪੈਕਟਰ ਨਗਰ ਨਿਗਮ ਜ਼ੋਨ ਨੰਬਰ 8 ਦੇ ਸੈਨੇਟਰੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਕਿਹਾ ਕਿ ਜੰਡ ਪੀਰ, ਕੋਟ ਖਾਲਸਾ ਅਤੇ ਯਨੀਵਰਸਿਟੀ ਖੇਤਰ ਵਿਚ ਰੋਜ਼ਾਨਾ ਕੂੜਾ ਚੁੱਕਿਆ ਜਾ ਰਿਹਾ ਹੈ। ਟਰਾਲੀਆਂ ਰਾਹੀਂ ਜਿੰਨਾ ਕੂੜਾ ਚੁੱਕਿਆ ਜਾਂਦਾ ਹੈ ਸ਼ਾਮ ਨੂੰ ਓਨਾ ਹੀ ਕੂੜਾ ਦੁਬਾਰਾ ਇਕੱਠਾ ਹੋ ਜਾਂਦਾ ਹੈ, ਜੇਕਰ ਕੋਈ ਵੀ ਘਰ ਦਾ ਕੂੜਾ ਸੜਕ ਤੇ ਸੁੱਟਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੌਕੇ ਤੇ ਹੀ ਫੜ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।