ਪੰਜਾਬ ਸਰਕਾਰ ਦੀ ਫੂਕ ਕੱਢਦੇ ਗਲੀਆਂ ’ਚ ਲੱਗੇ ਕੂੜੇ ਦੇ ਢੇਰ
ਪੰਜਾਬ ਸਰਕਾਰ ਦੀ ਫੂਕ ਕੱਢਦੇ ਗਲੀਆਂ ’ਚ ਲੱਗੇ ਕੂੜੇ ਦੇ ਢੇਰ
Publish Date: Sun, 30 Aug 2026 07:25 PM (IST)
Updated Date: Mon, 31 Aug 2026 04:05 AM (IST)
ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿਚ 10 ਦਿਨਾਂ ਲਈ 29 ਅਗਸਤ ਤੋਂ 7 ਸਤੰਬਰ ਤੱਕ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਆਪਣੇ ਆਪਣੇ ਇਲਾਕੇ ਦੇ ਐਮਸੀ, ਐਮਐਲਏ ਮੰਤਰੀ ਵਗੈਰਾ ਹਿੱਸਾ ਲੈ ਰਹੇ ਹਨ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਵੱਲ ਖੁਦ ਧਿਆਨ ਦੇ ਰਹੇ ਹਨ। ਇਸੇ ਲੜੀ ਦੇ ਤਹਿਤ ਦੂਸਰੇ ਦਿਨ ਜੰਡਿਆਲਾ ਗੁਰੂ ਸ਼ਹਿਰ ਵਿਚ ਨਗਰ ਕੌਂਸਲ ਪ੍ਰਧਾਨ ਸਤਿੰਦਰ ਸਿੰਘ, ਮੀਤ ਪ੍ਰਧਾਨ ਅਮਨਦੀਪ ਸਿੰਘ ਵਿਰਕ , ਕੌਂਸਲਰ, ਚੇਅਰਮੈਨ ਸਮੇਤ ਸਫਾਈ ਕਰਮਚਾਰੀਆਂ ਵੱਲੋਂ ਵੱਖ-ਵੱਖ ਗਲੀਆਂ ਮਹੱਲਿਆਂ ਬਾਜ਼ਾਰਾਂ ਵਿਚ ਸਫਾਈ ਕਰਵਾਈ ਜਾ ਰਹੀ ਹੈ, ਜਦਕਿ ਦੂਜੇ ਪਾਸੇ ਵਾਰਡ ਨੰਬਰ ਚਾਰ ਜੋਤੀਸਰ ਕਾਲੋਨੀ ਦੀ ਮੁੱਖ ਸੜਕ ਉੱਪਰ ਲੱਗੇ ਢੇਰ ਤੋਂ ਮਹੱਲਾ ਨਿਵਾਸੀ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਇਕ ਵੀਡੀਓ ਵਿਚ ਮਹੱਲਾ ਨਿਵਾਸੀ ਨੇ ਗੰਦਗੀ ਦੇ ਲੱਗੇ ਵੱਡੇ ਢੇਰ ਦਿਖਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਫਾਈ ਮੁਹਿੰਮ ਇਸ ਮਹੱਲੇ ਵਿਚ ਵੀ ਕੀਤੀ ਜਾਵੇ ਤਾਂ ਜੋ ਕੂੜੇ ਦੇ ਢੇਰ ਗੰਦਗੀ ਬਦਬੂ ਆਦਿ ਤੋਂ ਫੈਲਣ ਵਾਲੀਆਂ ਬੀਮਾਰੀਆਂ ਤੋਂ ਬਚਿਆ ਜਾ ਸਕੇ। ਉਨਾਂ ਨੇ ਸਬੰਧਤ ਨਗਰ ਕੌਂਸਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਇਸ ਕੂੜੇ ਦੇ ਵੱਡੇ ਢੇਰ ਨੂੰ ਮਹੱਲੇ ਵਿੱਚੋਂ ਚੁਕਵਾਇਆ ਜਾਵੇ।