ਇਕੱਠ ਨੇ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕੀਤੇ : ਸ਼ਹਿਜ਼ਾਦਾ
ਇਕੱਠ ਨੇ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕੀਤੇ -ਅਮਨਪ੍ਰੀਤ ਸ਼ਹਿਜ਼ਾਦਾ
Publish Date: Sun, 30 Aug 2026 06:06 PM (IST)
Updated Date: Mon, 31 Aug 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਚਵਿੰਡਾ ਦੇਵੀ : ਪਿਛਲੇ ਦਿਨੀਂ ਮਜੀਠਾ ਹਲਕੇ ਦੇ ਪਿੰਡ ਚਵਿੰਡਾ ਦੇਵੀ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਅਤੇ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਲੋਕ ਮਿਲਣੀ ਦੌਰਾਨ ਹੋਏ ਵਿਸ਼ਾਲ ਇਕੱਠ ਨੇ ਵਿਰੋਧੀਆਂ ਦੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਹੱਕ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੱਡਾ ਸ਼ੁੱਭ ਸੰਕੇਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਜੀਠਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਪ ਆਗੂ ਅਮਨਪ੍ਰੀਤ ਸਿੰਘ ਅਮਨ ਸ਼ਹਿਜ਼ਾਦਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਅਮਨਪ੍ਰੀਤ ਸਿੰਘ ਅਮਨ ਨੇ ਕਿਹਾ ਕਿ ਇਸ ਵਿਸ਼ਾਲ ਲੋਕ ਮਿਲਣੀ ਨੇ ਮਜੀਠਾ ਦੀ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਕਿਉਂਕਿ ਇਸ ਭਰਵੇਂ ਇਕੱਠ ਦੌਰਾਨ ਲੋਕਾਂ ਦਾ ਉਤਸ਼ਾਹ ਅਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਸਿਆਸੀ ਤੌਰ ’ਤੇ ਖਾਸਾ ਮਹੱਤਵ ਰੱਖਦੀ ਹੈ। ਲੋਕ ਮਿਲਣੀ ਨੇ ਇਹ ਸੰਦੇਸ਼ ਦਿੱਤਾ ਕਿ ਹਲਕਾ ਮਜੀਠਾ ਦੇ ਲੋਕ ਹੁਣ ਰਵਾਇਤੀ ਸਿਆਸੀ ਵਾਅਦਿਆਂ ਤੋਂ ਅੱਗੇ ਵੱਧ ਕੇ ਵਿਕਾਸ, ਲੋਕ ਭਲਾਈ ਅਤੇ ਜਵਾਬਦੇਹੀ ਵਾਲੀ ਸਿਆਸਤ ਨੂੰ ਤਰਜੀਹ ਦੇਣਾ ਚਾਹੁੰਦੇ ਹਨ। ਅਮਨਪ੍ਰੀਤ ਸਿੰਘ ਅਮਨ ਸ਼ਹਿਜ਼ਾਦਾ ਨੇ ਕਿਹਾ ਕਿ ਤਲਬੀਰ ਸਿੰਘ ਗਿੱਲ ਵੱਲੋਂ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਤੇ ਵਿਕਾਸ ਕਰਵਾਉਣ ਅਤੇ ਹਲਕੇ ਦੇ ਮੁੱਦਿਆਂ ਦੀ ਅਵਾਜ਼ ਉਠਾਉਣ ਦੀ ਕੋਸ਼ਿਸ਼ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।