ਮੇਕਅੱਪ ਆਰਟਿਸਟ ਬੀਨੂੰ ਕਪੂਰ ਸਨਮਾਨਿਤ ਮੇਕਅੱਪ ਆਰਟਿਸਟ ਬੀਨੂੰ ਕਪੂਰ ਸਨਮਾਨਿਤ
Publish Date: Tue, 25 Aug 2026 07:49 PM (IST)
Updated Date: Wed, 26 Aug 2026 04:07 AM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੋਲਡਨ ਸਿਟੀ ਕਲੌਨੀ ਏਅਰਪੋਰਟ ਰੋਡ ਵਿਖੇ ਸਥਿਤ ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਦੀ ਐੱਮਡੀ ਤੇ ਮੇਕਅੱਪ ਆਰਟਿਸਟ ਬੀਨੂੰ ਕਪੂਰ ਨੂੰ ਸਥਾਨਕ ਹੋਟਲ ਵਿਖੇ ਕਰਵਾਏ ਤੀਜ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪ੍ਰਸਿੱਧ ਸਮਾਜ ਸੇਵਿਕਾ ਜਸਵਿੰਦਰ ਕੌਰ ਤੇ ਪ੍ਰਬੰਧਕਾਂ ਵਲੋਂ ਦਿੱਤਾ ਗਿਆ। ਇਸ ਸਮਾਰੋਹ ਦੌਰਾਨ ਜੱਜਮੈਂਟ ਕਰਨ ਦੀ ਭੂਮਿਕਾ ਵਿਚ ਬੀਨੂੰ ਕਪੂਰ ਨੇ ਸਹਿਯੋਗ ਦਿੱਤਾ। ਦੱਸਣਯੋਗ ਹੈ ਕਿ ਬੀਨੂੰ ਕਪੂਰ ਹੁਣ ਤੱਕ ਕਈ ਪ੍ਰਸਿੱਧ ਮਾਡਲਜ਼ ਅਤੇ ਬ੍ਰਾਈਡਲ ਮੇਕਅੱਪ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਮੇਕਅੱਪ ਦਾ ਟਰੈਂਡ ਕਾਫੀ ਬਦਲ ਚੁੱਕਾ ਹੈ। ਬੀਨੂੰ ਕਪੂਰ ਨੇ ਦੱਸਿਆ ਕਿ ਗੋਲਡਨ ਸਿਟੀ ਕਲੌਨੀ ਏਅਰਪੋਰਟ ਰੋਡ ਵਿਖੇ ਸਥਿਤ ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਵਿਚ ਬੱਚਿਆਂ ਨੂੰ ਸਕਿਨ ਤੇ ਮੇਅਕਪ ਨਾਲ ਸਬੰਧਤ ਕੋਰਸ ਵੀ ਕਰਵਾਏ ਜਾਂਦੇ ਹਨ। ਬ੍ਰਾਈਡਲ, ਹੇਅਰ ਕਟਿੰਗ, ਬ੍ਰਾਈਡਲ ਮੇਅਕਪ, ਈਵੈਂਟ ਮੇਅਕਪ, ਪਾਰਟੀ ਮੇਅਕਪ ਆਦਿ ਸੁਵਿਧਾਵਾਂ ਉਪਲਬਧ ਹਨ। ਬੀਨੂੰ ਕਪੂਰ 2017 ਤੋਂ ਇਕ ਪ੍ਰਸਿੱਧ ਮੇਅਕਪ ਆਰਟਿਸਟ ਵਜੋਂ ਇਸ ਖੇਤਰ ਨਾਲ ਜੁੜੇ ਹਨ। ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਆਪਣੀ ਸਫਲਤਾ ਭਰਿਆ ਇਕ ਸਾਲ 7 ਜੁਲਾਈ 2026 ਨੂੰ ਮੁਕੰਮਲ ਕੀਤਾ ਹੈ। ਇਸ ਅਕੈਡਮੀ’ ਨੂੰ ਉਨ੍ਹਾਂ ਮਿਹਨਤ ਅਤੇ ਲਗਨ ਨਾਲ ਸਫਲਤਾ ਬੁਲੰਦੀਆਂ ’ਤੇ ਪਹੁੰਚਾਇਆ ਹੈ। ਬੀਨੂੰ ਕਪੂਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਕ ਸਾਲ ਵਿਚ ਗ੍ਰਾਹਕਾਂ ਦਾ ਭਰਪੂਰ ਪਿਆਰ ਤੇ ਸਹਿਯੋਗ ਮਿਲfਆ ਹੈ ਅਤੇ ਹੁਣ ਉਮੀਦ ਕਰਦੇ ਹਾਂ ਕਿ ਅਗਾਂਹ ਵੀ ਗ੍ਰਾਹਕਾਂ ਤੇ ਵਿਸ਼ਵਾਸ ’ਤੇ ਖਰੇ ਉਤਰਾਂਗੇ। ਬਾਕਸ ਰੱਖੜੀ ’ਤੇ ਵਿਸ਼ੇਸ਼ ਆਫਰ ਗੋਲਡਨ ਸਿਟੀ ਕਲੌਨੀ ਏਅਰਪੋਰਟ ਰੋਡ ਵਿਖੇ ਸਥਿਤ ‘ਬੀਨੂੰ ਕਪੂਰ ਲਕਸ ਸੈਲੂਨ ਐਂਡ ਅਕੈਡਮੀ’ ਵਿਖੇ ਰੱਖੜੀ ਦੇ ਵਿਸ਼ੇਸ਼ ਡਿਸਕਾਊਂਟ ਆਫਰ ਦਿੱਤੇ ਜਾ ਰਹੇ ਹਨ। ਐੱਮਡੀ ਤੇ ਮੇਕਅੱਪ ਆਰਟਿਸਟ ਬੀਨੂੰ ਕਪੂਰ ਨੇ ਦੱਸਿਆ ਕਿ ਇਹ ਫੈਮਿਲੀ ਸੈਲੂਨ ਹੈ ਅਤੇ ਬੱਚਿਆਂ, ਜੈਂਟਸ ਅਤੇ ਔਰਤਾਂ ਲਈ ਬਿਊਟੀ, ਹੇਅਰ, ਸਕਿਨ ਤੇ ਨੇਲਜ਼ ਨਾਲ ਸਬੰਧਤ ਸੇਵਾਵਾਂ ਉਪਲਬਧ ਹਨ। ਸੈਲੂਨ ਦੀਆਂ ਸਾਰੀਆਂ ਸਰਵਿਸਾਂ ’ਤੇ ਵਿਸ਼ੇਸ਼ ਛੂਟ ਵੀ ਦਿੱਤੀ ਜਾ ਰਹੀ ਹੈ।