ਚੇਅਰਮੈਨ ਚੌਹਾਨ ਦਾ ਮੋਹਤਬਰਾਂ ਵੱਲੋ ਸਨਮਾਨ
ਚੇਅਰਮੈਨ ਚੌਹਾਨ ਦਾ ਮੋਹਤਬਰਾਂ ਵੱਲੋ ਸਨਮਾਨ
Publish Date: Tue, 25 Aug 2026 07:24 PM (IST)
Updated Date: Wed, 26 Aug 2026 04:04 AM (IST)
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਮਾਰਕੀਟ ਕਮੇਟੀ ਗਹਿਰੀ ਦੇ ਨਵ-ਨਿਯੁਕਤ ਚੇਅਰਮੈਨ ਹਰਪਾਲ ਸਿੰਘ ਚੌਹਾਨ ਦੀ ਨਿਯੁਕਤੀ ਤੇ ਆਮ ਆਦਮੀ ਪਾਰਟੀ ਆਗੂਆਂ ਅਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ। ਆਪ ਦੇ ਸੀਨੀਅਰ ਆਗੂ ਸਰਪੰਚ ਗੁਰਮੁਖ ਸਿੰਘ ਸਰਜਾ, ਬਲਾਕ ਪ੍ਰਧਾਨ ਸਵਿੰਦਰ ਸਿੰਘ ਮੁੱਛਲ ਅਤੇ ਦਿਲਬਾਗ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਹਾਈਕਮਾਂਡ ਅਤੇ ਕੈਬਨਿਟ ਮੰਤਰੀ ਈਟੀਓ ਨੇ ਇਸ ਨਿਯੁਕਤੀ ਨਾਲ ਉਨ੍ਹਾਂ ਨੇ ਕੰਬੋਜ ਭਾਈਚਾਰੇ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਮਿਲੀ ਨਵੀਂ ਜ਼ਿੰਮੇਵਾਰੀ ਨੂੰ ਚੇਅਰਮੈਨ ਹਰਪਾਲ ਸਿੰਘ ਚੋਹਾਨ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕੰਬੋਜ ਭਾਈਚਾਰੇ ਨੂੰ ਲੰਬੇ ਸਮੇਂ ਬਾਅਦ ਮਿਲੀ ਇਸ ਪ੍ਰਤੀਨਿਧਤਾ ਨਾਲ ਸਮਾਜਿਕ ਪੱਧਰ ਤੇ ਮਾਣ-ਸਤਿਕਾਰ ਵਧਿਆ ਹੈ। ਸਰਜਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਕਿਸੇ ਵੀ ਪਾਰਟੀ ਵੱਲੋ ਕੰਬੋਜ ਭਾਈਚਾਰੇ ਨੂੰ ਇਨੀ ਵੱਡੀ ਨੁਮਾਇੰਦਗੀ ਨਹੀ ਦਿੱਤੀ ਸੀ। ਕੰਬੋਜ ਭਾਈਚਾਰੇ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ। ਇਸ ਨਿਯੁਕਤੀ ਨਾਲ ਗਹਿਰੀ ਮੰਡੀ ਅਤੇ ਆਸਪਾਸ ਦੇ ਖੇਤਰ ਦੇ ਕਿਸਾਨਾਂ, ਵਪਾਰੀਆਂ ਅਤੇ ਭਾਈਚਾਰੇ ਦੇ ਮਸਲਿਆਂ ਨੂੰ ਹੱਲ ਕਰਨ ਲਈ ਨਵੀਂ ਊਰਜਾ ਮਿਲੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਰਪੰਚ ਅਤੇ ਆਗੂ ਹਾਜਰ ਸਨ।