ਤਨਖਾਹਾਂ ਨਾ ਮਿਲਣ ਕਰ ਕੇ ਅਧਿਆਪਕਾਂ ਕੀਤੀ ਆਵਾਜਾਈ ਜਾਮ, ਕੀਤਾ ਰੋਸ ਮੁਜ਼ਾਹਰਾ ਅਧਿਆਪਕਾਂ ਵੱਲੋਂ ਤਨਖਾਹਾਂ ਨਾ ਮਿਲਣ ਕਰਕੇ ਸੜ੍ਹਕੀ ਆਵਾਜਾਈ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ
Publish Date: Tue, 25 Aug 2026 07:12 PM (IST)
Updated Date: Wed, 26 Aug 2026 04:04 AM (IST)
ਤਨਖਾਹਾਂ ਤੇ ਬਕਾਏ ਜਲਦੀ ਖਾਤਿਆਂ ’ਚ ਪਾਏ ਜਾਣਗੇ ਤੇ ਬਲਾਕ ਸਿੱਖਿਆ ਅਫਸਰ ਦਾ ਜਲਦੀ ਤਬਾਦਲਾ ਕੀਤਾ ਜਾਵੇਗਾ : ਜ਼ਿਲ੍ਹਾ ਸਿੱਖਿਆ ਅਫਸਰ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ, ਮਜੀਠਾ : ਬਲਾਕ ਐਲੀਮੈਟਰੀ ਸਿੱਖਿਆ ਦਫਤਰ ਮਜੀਠਾ 1 ਅਤੇ ਮਜੀਠਾ 2 ਦੇ ਸਮੂਹ ਅਧਿਆਪਕਾਂ ਵੱਲੋਂ ਬਲਾਕ ਦਫਤਰ ਮਜੀਠਾ ਦਾ ਘਿਰਾਓ ਕਰਨ ਉਪਰੰਤ ਮਜੀਠਾ ਅੰਮ੍ਰਿਤਸਰ ਮੁੱਖ ਸੜਕ ਦੀ ਆਵਾਜਾਈ ਰੋਕ ਕੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਅਧਿਆਪਕ ਆਗੂ ਹਰਜਿੰਦਰਪਾਲ ਸਿੰਘ ਪੰਨੂੰ ਸੂਬਾ ਪ੍ਰਧਾਨ ਈਟੀਟੀ ਯੂਨੀਅਨ, ਸੰਤਸੇਵਕ ਸਿੰਘ ਸਰਕਾਰੀਆ ਜ਼ਿਲ੍ਹਾ ਪ੍ਰਧਾਨ ਬੀਐਡ ਅਧਿਆਪਕ ਫਰੰਟ, ਅਮਰਜੀਤ ਸਿੰਘ ਕਲੇਰ ਬੀਐੱਡ ਅਧਿਆਪਕ ਫਰੰਟ, ਗੁਰਮੇਜ ਸਿੰਘ ਮਾਸਟਰ ਕੇਡਰ ਯੂਨੀਅਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਲਾਕ ਸਿੱਖਿਆ ਅਫਸਰ ਗੁਰਦੇਵ ਸਿੰਘ (ਵਾਧੂ ਚਾਰਜ) ਮਜੀਠਾ ਇੱਕ ਤੇ 2 ਨੂੰ ਬਲਾਕ ਮਜੀਠਾ ਦਾ ਚਾਰਜ ਲਏ ਨੂੰ ਕਰੀਬ 2 ਮਹੀਨੇ ਦਾ ਸਮਾਂ ਹੋ ਗਿਆ ਹੈ, ਜਿਨ੍ਹਾਂ ਦੀ ਢਿੱਲੀ ਕਾਰਗੁਜ਼ਾਰੀ ਹੋਣ ਕਰ ਕੇ ਅਧਿਆਪਕਾਂ ਦੀ ਪਿਛਲੇ 2 ਮਹੀਨੇ ਦੀਆਂ ਤਨਖਾਹਾਂ ਉਨ੍ਹਾਂ ਦੇ ਬੈਕ ਖਾਤਿਆਂ ’ਚ ਨਹੀ ਪਾਈਆਂ ਗਈਆਂ ਤੇ ਸਮੂਹ ਅਧਿਆਪਕ ਫਾਕੇ ਕੱਟਣ ਲਈ ਮਜਬੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਬੀਐੱਡ ਅਧਿਆਪਕ ਫਰੰਟ, ਈਟੀਟੀ ਅਧਿਆਪਕ ਯੂਨੀਅਨ ਤੇ ਐਸੋਸੀਏਟ ਟੀਚਰ ਯੂਨੀਅਨ ਵੱਲੋ 2 ਵਾਰ ਜਿਲ੍ਹਾ ਸਿੱਖਿਆ ਅਫਸਰ ਅਤੇ ਕਈ ਵਾਰ ਬਲਾਕ ਸਿੱਖਿਆ ਅਫਸਰ ਨਾਲ ਇਸ ਬਾਬਤ ਗੱਲਬਾਤ ਹੋ ਚੁੱਕੀ ਹੈ ਪਰ ਤਨਖਾਹਾਂ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਹੀ ਮਿਲਿਆ, ਜਿਸ ’ਤੇ ਜਥੇਬੰਦੀ ਨੇ ਭਰਾਤਰੀ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਬਲਾਕ ਸਿੱਖਿਆ ਅਫਸਰ ਦੀ ਇਸ ਢਿੱਲ-ਮੱਠ ਵਾਲੀ ਕਾਰਜਸ਼ੈਲੀ ਤੇ ਤਾਨਾਸ਼ਾਹੀ ਵਤੀਰੇ ਕਰ ਕੇ ਤਨਖਾਹਾਂ ’ਚ ਬੇਲੋੜੀ ਦੇਰੀ ਦੇ ਵਿਰੋਧ ’ਚ ਬਲਾਕ ਸਿੱਖਿਆ ਦਫਤਰ ਮਜੀਠਾ 1 ਤੇ 2 ਦੇ ਸਮੂਹ ਅਧਿਆਪਕਾਂ ਦਾ ਸਾਂਝਾ ਰੋਸ ਮੁਜ਼ਾਹਰਾ ਤੇ ਰੋਸ ਧਰਨਾ ਲਾਇਆ ਗਿਆ। ਇਸ ਰੋਸ ਧਰਨੇ ’ਚ ਪੁੱਜ ਕੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਟਰੀ ਕੰਵਲਜੀਤ ਸਿੰਘ ਨੇ ਅਧਿਆਪਕਾਂ ਨੂੰ ਵਿਸ਼ਵਾਸ਼ ਦੁਆਇਆ ਕਿ ਅਧਿਆਪਕਾਂ ਦੀਆਂ ਤਨਖਾਹਾਂ ਤੇ ਬਕਾਏ ਜਲਦੀ ਖਾਤਿਆਂ ’ਚ ਆ ਜਾਣਗੇ ਤੇ ਬਲਾਕ ਸਿੱਖਿਆ ਅਫਸਰ ਗੁਰਦੇਵ ਸਿੰਘ ਨੂੰ ਜਲਦੀ ਤਬਦੀਲ ਕਰ ਕੇ ਨਵਾਂ ਬਲਾਕ ਸਿੱਖਿਆ ਅਫਸਰ ਨਿਯੁਕਤ ਕਰ ਦਿੱਤਾ ਜਾਵੇਗਾ। ਜ਼ਿਲ੍ਹਾ ਸਿੱਖਿਆ ਅਫਸਰ ਵੱਲੋ ਵਿਸ਼ਵਾਸ਼ ਦੁਆਉਣ ਉਪਰੰਤ ਅਧਿਆਪਕਾਂ ਨੇ ਧਰਨਾ ਚੁੱਕ ਦਿੱਤਾ। ਅੱਜ ਦੇ ਇਸ ਰੋਸ ਧਰਨੇ ’ਚ ਭੁਪਿੰਦਰ ਸਿੰਘ ਕੱਥੂਨੰਗਲ, ਸਤਿੰਦਰ ਸਿੰਘ ਬਾਠ ਪ੍ਰਧਾਨ ਮਜੀਠਾ-2, ਰਾਜਵਿੰਦਰ ਸਿੰਘ ਲੁੱਧੜ ਬਲਾਕ ਪ੍ਰਧਾਨ ਐਲੀਮੈਟਰੀ ਟੀਚਰਜ਼ ਯੂਨੀਅਨ, ਬਲਦੇਵ ਸਿੰਘ ਬਲਾਕ ਪ੍ਰਧਾਨ ਬੀਐਡ ਅਧਿਆਪਕ ਫਰੰਟ, ਗੁਰਪ੍ਰੀਤ ਸਿੰਘ ਹਮਜਾ ਬਲਾਕ ਪ੍ਰਧਾਨ ਜ਼ਿਲ੍ਹਾ ਪ੍ਰੀਸ਼ਦ ਟੀਚਰ ਯੂਨੀਅਨ, ਰਮਨਦੀਪ ਸਿੰਘ ਬਲਾਕ ਪ੍ਰਧਾਨ ਐਸੋਸੀਏਟ ਅਧਿਆਪਕ ਯੂਨੀਅਨ ਬਲਾਕ ਮਜੀਠਾ-2, ਹਰਵਿੰਦਰ ਸਿੰਘ ਕੱਥੂਨੰਗਲ ਸੂਬਾ ਕਮੇਟੀ ਮੈਬਰ। ਕੰਵਲਜੀਤ ਸਿੰਘ ਬਲਾਕ ਪ੍ਰਧਾਨ ਈਟੀਟੀ ਯੂਨੀਅਨ, ਕੈਪਟਨ ਸਿੰਘ ਬਲਾਕ ਪ੍ਰਧਾਨ ਐਸੋਸੀਏਟ ਅਧਿਆਪਕ ਯੂਨੀਅਨ, ਕੁਲਵਿੰਦਰ ਸਿੰਘ ਪ੍ਰਧਾਨ ਐਸੋਸੀਏਟ ਯੂਨੀਅਨ ਮਜੀਠਾ-2, ਸਮੇਤ ਤਾਲਮੇਲ ਕਮੇਟੀ ਮੈਬਰਾਂ ’ਚ ਪਰਮਿੰਦਰ ਸਿੰਘ ਕੜਿਆਲ, ਗੁਰਪ੍ਰੀਤ ਸਿੰਘ ਥਿੰਦ, ਗੁਰਿੰਦਰ ਸਿੰਘ ਘੁੱਕੇਵਾਲੀ, ਜਗਦੀਪ ਸਿੰਘ ਮਜੀਠਾ, ਹਰਚਰਨ ਸਿੰਘ ਸੋਹੀ, ਰਾਜਬੀਰ ਸਿੰਘ, ਕੁਲਬੀਰ ਸਿੰਘ ਨਾਗ ਨਵੇ, ਚਰਨਜੀਤ ਸਿੰਘ ਧੰਜੂ, ਨਵਦੀਪ ਸਿੰਘ ਸੁਪਾਰੀਵਿੰਡ, ਮਨਮੋਹਨ ਸਿੰਘ ਲੁੱਧੜ, ਮਨਪ੍ਰੀਤ ਕੌਰ ਪਾਤਾਲਪੁਰੀ, ਹਰਪਾਲ ਕੌਰ ਪਾਖਰਪੁਰਾ, ਪਵਨਦੀਪ ਕੌਰ ਬੇਗੇਵਾਲ, ਦਵਿੰਦਰ ਕੌਰ ਅਬਦਾਲ, ਇੰਦਰਜੀਤ ਕੌਰ ਜਹਾਂਗੀਰ ਅਮਰੀਕ ਸਿੰਘ, ਕਰਮਜੀਤ ਸਿੰਘ ਸੀਐੱਚਟੀ ਗੁਰਦਰਸ਼ਨ ਸਿੰਘ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਹਾਜ਼ਰ ਸਨ।