ਮਹਾਂ ਬੰਦ 'ਚ ਪੂਰਣ ਯੋਗਦਾਨ ਪਾਉਣਗੀਆਂ ਸਿਹਤ ਵਿਭਾਗ ਦੀਆਂ ਜਥੇਬੰਦੀਆਂ ਮਹਾਂ ਬੰਦ 'ਚ ਪੂਰਣ ਯੋਗਦਾਨ ਪਾਉਣਗੀਆਂ ਸਿਹਤ ਵਿਭਾਗ ਦੀਆਂ ਜਥੇਬੰਦੀਆਂ
Publish Date: Tue, 25 Aug 2026 04:59 PM (IST)
Updated Date: Wed, 26 Aug 2026 04:01 AM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਿਹਤ ਵਿਭਾਗ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਸਿਵਲ ਸਰਜਨ ਦਫਤਰ ਅੰਮ੍ਰਿਤਸਰ ਵਿਖੇ ਬਾਬਾ ਮਲਕੀਅਤ ਸਿੰਘ ਭੱਟੀ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਹੈਲਥ ਇੰਪਲਾਈਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੇਵ ਸਿੰਘ ਢਿੱਲੋਂ, ਮਨਜਿੰਦਰ ਸਿੰਘ ਚਾਹਲ, ਹਰਕਮਲ ਸਿੰਘ ਸੈਣੀ, ਐੱਮਐੱਲਟੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਝੰਡੇਰ, ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਮਜੀਠਾ, ਫਾਰਮੇਸੀ ਆਫੀਸਰ ਐਸੋਸੀਏਸ਼ਨ ਦੇ ਸਰਪ੍ਰਸਤ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਅਤੇ ਅਸ਼ੋਕ ਸ਼ਰਮਾ, ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਧੰਮੂ, ਵਿੱਤ ਸਕੱਤਰ ਵਰਿੰਦਰ ਸਿੰਘ, ਐਮਐਲਟੀ ਐਸੋਸੀਏਸ਼ਨ ਦੇ ਵਿੱਤ ਸਕੱਤਰ ਲਖਵਿੰਦਰ ਸਿੰਘ ਸੋਹੀ, ਗੁਰਵਿੰਦਰ ਸਿੰਘ ਤੁੰਗ, ਸਤਬੀਰ ਸਿੰਘ ਮੈਨੇਜੰਦਰ ਸਿੰਘ ਚਾਹਲ ਵਰਿੰਦਰ ਸਿੰਘ, ਵਾਰਡ ਅਟੈਂਡੈਂਟ ਦਰਜਾ ਚਾਰ ਯੂਨੀਅਨ ਦੇ ਪ੍ਰਧਾਨ ਮਹਿੰਦਰ ਸਿੰਘ ਰਾਜਾਸਾਂਸੀ, ਹਰਪਿੰਦਰ ਸਿੰਘ, ਸਾਜਨ ਸਿੰਘ, ਬਲਜਿੰਦਰ ਸਿੰਘ ਮੱਲੀ ਅਤੇ ਮੁਖਤਾਰ ਸਿੰਘ, ਏਐੱਨਐੱਮ ਐੱਲ ਐੱਚਵੀ ਯੂਨੀਅਨ ਦੇ ਆਗੂ ਤ੍ਰਿਪਤਾ ਸ਼ਰਮਾ ਸਟਾਫਨਰਸਿਜ ਐਸੋਸੀਏਸ਼ਨ ਦੇ ਜਗੀਰ ਕੌਰ ਆਦਿ ਆਗੂ ਸ਼ਾਮਲ ਹੋਏ। ਇਸ ’ਚ ਫੈਸਲਾ ਕੀਤਾ ਗਿਆ ਕਿ 27 ਅਗਸਤ ਨੂੰ ਮੁਲਾਜ਼ਮਾਂ ਵੱਲੋਂ ਸਮੁੱਚੇ ਪੰਜਾਬ ਵਿਚ ਕੀਤੇ ਜਾ ਰਹੇ ਮਹਾਂਬੰਦ ਨੂੰ ਪੂਰਨ ਰੂਪ ਵਿਚ ਕਾਮਯਾਬ ਬਣਾਉਣ ਲਈ, ਤਨਦੇਹੀ ਨਾਲ ਯੋਗਦਾਨ ਪਾਇਆ ਜਾਵੇਗਾ ਅਤੇ ਸਾਰੇ ਮੁਲਾਜ਼ਮ ਉਸ ਦਿਨ ਸਮੂਹਿਕ ਛੁੱਟੀ ਲੈ ਕੇ ਕੰਮ ਬੰਦ ਕਰਕੇ ਸਰਕਾਰ ਦੇ ਖਿਲਾਫ ਰੋਸ ਵਿਖਾਵਾ ਕਰਨਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਅਤੇ ਹੋਰਨਾਂ ਆਗੂਆਂ ਨੇ 23 ਤਰੀਕ ਨੂੰ ਮੁੱਖ ਮੰਤਰੀ ਦੇ ਪਿੰਡ ਸਤੌਜ ਜ਼ਿਲ੍ਹਾ ਸੰਗਰੂਰ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਉੱਤੇ ਕੀਤੇ ਜਬਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਚੇਤਾ ਕਰਵਾਇਆ ਕਿ ਇਹ ਉਹੀ ਆਗੂ ਹਨ ਜਿਨਾਂ ਦੀ ਬਦੌਲਤ ਇਹ ਸਰਕਾਰ ਹੋਂਦ ਵਿਚ ਆਈ ਹੈ ਅਤੇ ਆਮ ਆਦਮੀ ਪਾਰਟੀ ਉਹੀ ਪਾਰਟੀ ਹੈ ਜਿਸ ਦੇ ਆਗੂ ਇਹ ਕਹਿੰਦਿਆਂ ਥੱਕਦੇ ਨਹੀਂ ਸਨ ਕਿ ਜਦੋਂ ਅਸੀਂ ਸੱਤਾ ਵਿੱਚ ਆਏ ਤਾਂ ਕਿਸੇ ਮੁਲਾਜ਼ਮ ਨੂੰ ਸੜਕ ਤੇ ਨਹੀਂ ਬਹਿਣਾ ਪਵੇਗਾ। ਕਿਸੇ ’ਤੇ ਲਾਠੀਚਾਰਜ ਨਹੀਂ ਹੋਵੇਗਾ ਪਰ ਹੁਣ ਇਹ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਮੁਲਾਜ਼ਮਾਂ ’ਤੇ ਦਮਨ ਕਰ ਰਹੇ ਹਨ, ਇਸ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਆਗੂਆਂ ਨੇ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਉਹ ਤੁਰੰਤ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਸਰਕਾਰੀ ਮਹਿਕਮੇ ਦੇ ਕੰਮ ਨੂੰ ਠੀਕ ਤਰ੍ਹਾਂ ਚਲਾਉਣ ਦੀ ਕੋਸ਼ਿਸ਼ ਕਰੇ।ਮਾਹੌਲ ਨੂੰ ਠੀਕ ਕਰਨ ਲਈ ਆਪਣੀ ਹੰਕਾਰੀ ਬਿਰਤੀ ਨੂੰ ਤਿਆਗ ਕੇ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਯਤਨ ਕਰੇ। ਇਸ ਮੌਕੇ, ਡਾਕਟਰਾਂ ਦੀ ਜਥੇਬੰਦੀ ਪੀਸੀਐੱਮਐੱਸ ਐਸੋਸੀਏਸ਼ਨ ਵੱਲੋਂ ਅਗਸਤ ਨੂੰ ਮਹਾਂਬੰਦ ਦੇ ਸਮੇਂ ਓਪੀਡੀ ਸੇਵਾਵਾਂ ਬੰਦ ਕਰਨ ਦੇ ਫੈਸਲੇ ਦੀ ਭਰਪੂਰ ਸਰਾਹਣਾ ਕੀਤੀ।